ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਸ਼ਿਵ ਸੈਨਾ ’ਚੋਂ ਦੋ ਅਧਿਕਾਰੀ ਮੁਅੱਤਲ

Sunday, Jan 12, 2025 - 12:26 PM (IST)

ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਸ਼ਿਵ ਸੈਨਾ ’ਚੋਂ ਦੋ ਅਧਿਕਾਰੀ ਮੁਅੱਤਲ

ਅੰਮ੍ਰਿਤਸਰ (ਕੱਕੜ)-ਸ਼ਿਵ ਸੈਨਾ ਯੂ. ਬੀ. ਟੀ. ਅੱਜ ਪੰਜਾਬ ਮੁਖੀ ਯੋਗਰਾਜ ਸ਼ਰਮਾ ਦੇ ਹੁਕਮਾਂ ਅਨੁਸਾਰ ਹੰਗਾਮੀ ਮੀਟਿੰਗ ਯੁਵਾ ਸੈਨਾ ਪੰਜਾਬ ਮੁਖੀ ਸੰਜੀਵ ਭਾਸਕਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਪਾਰਟੀ ਦੇ ਸੀਨੀਅਰ ਆਗੂ ਅਸ਼ਵਨੀ ਕੁੱਕੂ ਅਤੇ ਬੇਦੀ ਨੂੰ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਅਤੇ ਪਾਰਟੀ ਦੇ ਅਕਸ ਨੂੰ ਖਰਾਬ ਕਰਨ ਹੇਠ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਸਵਾਰੀਆਂ ਨਾਲ ਭਰੀ ਬੱਸ ਦਾ ਸਟੇਅਰਿੰਗ ਹੋਇਆ ਫੇਲ੍ਹ, ਦਰਖਤਾਂ ਨੂੰ ਤੋੜਦੀ ਗਈ ਬੱਸ, ਉੱਡੇ ਪਰਖੱਚੇ

ਪੰਜਾਬ ਮੁਖੀ ਯੋਗਰਾਜ ਸ਼ਰਮਾ ਨੇ ਕਿਹਾ ਕਿ ਸ਼ਿਵ ਸੈਨਾ ਨੇ ਹਮੇਸ਼ਾ ਪੰਜਾਬ ’ਚ ਸ਼ਾਂਤੀ ਦੀ ਗੱਲ ਕੀਤੀ ਹੈ ਅਤੇ ਹਮੇਸ਼ਾ ਕਰੇਗੀ ਕਿਉਂਕਿ ਸ਼ਿਵ ਸੈਨਾ ਨੇ ਹਮੇਸ਼ਾ ਸਮੇਂ-ਸਮੇਂ ’ਤੇ ਪ੍ਰਸ਼ਾਸਨ ਨੂੰ ਸੁਚੇਤ ਕੀਤਾ ਹੈ ਕਿ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇ। ਭਾਵੇਂ ਉਹ ਸੋਸ਼ਲ ਮੀਡੀਆ ਹੋਵੇ ਜਾਂ ਕੋਈ ਹੋਰ ਮਾਧਿਅਮ ਹੋਵੇ। ਪ੍ਰਸ਼ਾਸਨ ਨੇ ਵੀ ਸਮੇਂ-ਸਮੇਂ ’ਤੇ ਸਾਡਾ ਸਮਰਥਨ ਕੀਤਾ ਹੈ ਅਤੇ ਜਨਤਕ ਹਿੱਤ ਜਾਂ ਸਮਾਜਿਕ ਹਿੱਤ ’ਚ ਸਾਡੀਆਂ ਮੰਗਾਂ ਨੂੰ ਧਿਆਨ ’ਚ ਰੱਖਦੇ ਹੋਏ ਸਾਡਾ ਸਮਰਥਨ ਕੀਤਾ ਹੈ, ਇਸ ਲਈ ਕੋਈ ਵੀ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ, ਪਾਰਟੀ ਉਸਨੂੰ ਕਦੀ ਵੀ ਸਹਿਣ ਨਹੀਂ ਕਰੇਗੀ।

ਇਹ ਵੀ ਪੜ੍ਹੋ- ਪੰਜਾਬ 'ਚ 18 ਜਨਵਰੀ ਨੂੰ ਛੁੱਟੀ ਦਾ ਐਲਾਨ!

ਇਸ ਮੌਕੇ ਸੀਨੀਅਰ ਪੰਜਾਬ ਉਪ ਪ੍ਰਧਾਨ ਰਜਿੰਦਰ ਬਿੱਲਾ, ਪੰਜਾਬ ਬੁਲਾਰਾ ਅਸ਼ਵਨੀ ਸ਼ਰਮਾ, ਪੰਜਾਬ ਬੁਲਾਰਾ ਕਾਲੀਆ, ਪੰਜਾਬ ਸਕੱਤਰ ਨਰਿੰਦਰ ਰਾਠੌੜ, ਜ਼ਿਲਾ ਯੂਥ ਪ੍ਰਧਾਨ ਸੰਦੀਪ ਸ਼ਰਮਾ, ਸ਼ਹਿਰੀ ਪ੍ਰਧਾਨ ਦੀਪਕ ਸ਼ਰਮਾ ਮੌਜੂਦ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਕਮੇਟੀ ਦੀ ਬੋਲੀ ਪਿੱਛੇ ਮਾਰ 'ਤਾ ਬੰਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News