ਪੰਨੂ ਨੇ 15 ਅਗਸਤ ਤਕ ਭਾਰਤ ਦੇ ਵੱਡੇ ਸ਼ਹਿਰਾਂ ’ਚ ਬਿਜਲੀ ਸਪਲਾਈ ’ਚ ਵਿਘਨ ਪਾਉਣ ਦੀ ਦਿੱਤੀ ਧਮਕੀ

Friday, Jul 15, 2022 - 11:31 PM (IST)

ਪੰਨੂ ਨੇ 15 ਅਗਸਤ ਤਕ ਭਾਰਤ ਦੇ ਵੱਡੇ ਸ਼ਹਿਰਾਂ ’ਚ ਬਿਜਲੀ ਸਪਲਾਈ ’ਚ ਵਿਘਨ ਪਾਉਣ ਦੀ ਦਿੱਤੀ ਧਮਕੀ

ਇੰਟਰਨੈਸ਼ਨਲ ਡੈਸਕ : ਵੱਖਵਾਦੀ ਗਰੁੱਪ ‘ਸਿੱਖਸ ਫਾਰ ਜਸਟਿਸ’ ਨੇ 14 ਜੁਲਾਈ ਨੂੰ ਰਾਜੀਵ ਗਾਂਧੀ ਥਰਮਲ ਪਾਵਰ ਪਲਾਂਟ ਹਿਸਾਰ ਵੱਲ ਜਾਣ ਵਾਲੇ ਰੇਲ ਟ੍ਰੈਕਾਂ ਨੂੰ ਹਟਾ ਕੇ ਕੋਲੇ ਦੀ ਸਪਲਾਈ ਨੂੰ ਰੋਕਣ ਲਈ ਸਿਵਲ ਫੁਟੇਜ ਜਾਰੀ ਕੀਤੀ ਹੈ। ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਹੈ ਕਿ 15 ਅਗਸਤ ਸਿੱਖਾਂ-ਪੰਜਾਬ ਦਾ ਆਜ਼ਾਦੀ ਦਿਹਾੜਾ ਨਹੀਂ ਹੈ। ਬਰਵਾਲਾ ਨੇੜੇ ਪਿੰਡ ਖੇਦਰ ਵਿਖੇ ਰਿਕਾਰਡ ਕੀਤੀ ਫੁਟੇਜ ’ਚ ਸਿੱਖ ਕਾਰਕੁਨਾਂ ਨੂੰ ਖਾਲਿਸਤਾਨ ਦੇ ਝੰਡੇ ਅਤੇ ਨਾਅਰੇ ਲਾਉਂਦਿਆਂ ਰੇਲਵੇ ਟਰੈਕ ਹਟਾਉਂਦਿਆਂ ਦੇਖਿਆ ਜਾ ਸਕਦਾ ਹੈ। ਪੰਨੂ ਨੇ ਕਿਹਾ ਕਿ ਖਾਲਿਸਤਾਨ ਦੀ ਲਹਿਰ ਭਾਰਤੀ ਲੋਕਾਂ ਦੇ ਖ਼ਿਲਾਫ ਨਹੀਂ ਸਗੋਂ ਭਾਰਤੀ ਨਿਜ਼ਾਮ ਦੇ ਖ਼ਿਲਾਫ਼ ਹੈ, ਜਿਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਹੈ, ਪੰਜਾਬ ਦੀ ਜ਼ਮੀਨ ਅਤੇ ਸੋਮਿਆਂ ’ਤੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਬਾਰੇ ਵਿਵਾਦਿਤ ਬਿਆਨ ’ਤੇ ਬੁਰੀ ਤਰ੍ਹਾਂ ਘਿਰੇ ਸਿਮਰਨਜੀਤ ਮਾਨ, ‘ਆਪ’ ਨੇ ਖੋਲ੍ਹਿਆ ਮੋਰਚਾ

ਗੁਰਪਤਵੰਤ ਸਿੰਘ ਪੰਨੂ ਨੇ ਖਾਲਿਸਤਾਨ ਪੱਖੀ ਸਿੱਖਾਂ ਨੂੰ ਮੁਰਸ਼ਿਦਾਬਾਦ (ਪੱਛਮੀ ਬੰਗਾਲ) ਤੋਂ ਗਾਂਧੀ ਨਗਰ (ਗੁਜਰਾਤ) ਅਤੇ ਖੰਡਵਾ (ਮੱਧ ਪ੍ਰਦੇਸ਼) ਤੋਂ ਕੋਟਾ (ਰਾਜਸਥਾਨ) ਤੱਕ ਦਿੱਲੀ, ਕੋਲਕਾਤਾ, ਮੁੰਬਈ, ਹੈਦਰਾਬਾਦ, ਬੈਂਗਲੁਰੂ, ਚੇਨਈ, ਅਹਿਮਦਾਬਾਦ, ਨਾਗਪੁਰ ਲਖਨਊ ਅਤੇ ਭਾਰਤ ਦੇ ਪ੍ਰਮੁੱਖ ਵਪਾਰਕ ਹੱਬ ਤੱਕ ਪ੍ਰਮੁੱਖ ਥਰਮਲ ਪਾਵਰ ਪਲਾਂਟਾਂ ਦੀ ਸੂਚੀ ਦਿੱਤੀ ਹੈ। 15 ਅਗਸਤ ਤਕ ਦੇਸ਼ ਭਰ ’ਚ ਫੈਲੇ ਤਾਪ ਬਿਜਲੀ ਘਰਾਂ ਨੂੰ ਕੋਲੇ ਦੀ ਸਪਲਾਈ ’ਚ ਵਿਘਨ ਪਾਉਣ ਲਈ ਵੀ ਕਿਹਾ ਹੈ। ਉਸ ਨੇ ਭਾਰਤ ਦੇ 73ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ 26 ਜਨਵਰੀ 2023 ਨੂੰ ਪੰਜਾਬ ’ਚ ਖਾਲਿਸਤਾਨ ਲਈ ਰਾਇਸ਼ੁਮਾਰੀ ਕਰਵਾਉਣ ਦਾ ਐਲਾਨ ਵੀ ਕੀਤਾ ਹੋਇਆ ਹੈ। ਪੰਨੂ ਨੇ 15 ਅਗਸਤ ਤਕ ਭਾਰਤ ਦੇ ਸਾਰੇ ਵੱਡੇ ਮਹਾਨਗਰਾਂ ਦੀ ਬਿਜਲੀ ਸਪਲਾਈ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ : ਜਲੰਧਰ : ਮੀਂਹ ਮਗਰੋਂ ਦਿਖਣ ਲੱਗਾ ਪਹਾੜੀਆਂ ਦਾ ਖ਼ੂਬਸੂਰਤ ਨਜ਼ਾਰਾ, ਲੋਕਾਂ ਨੇ ਕੈਮਰੇ ’ਚ ਕੀਤਾ ਕੈਦ


author

Manoj

Content Editor

Related News