ਰਾਜਸਥਾਨ ਚੋਣਾਂ ਦੌਰਾਨ ਕਈ ਦਿੱਗਜਾਂ ਨੂੰ ਨਹੀਂ ਮਿਲੀ ਟਿਕਟ, ਵਸੁੰਧਰਾ ਰਾਜੇ ਨੂੰ ਵੀ ਕੀਤਾ ਗਿਆ ''ਇਗਨੋਰ''
Thursday, Oct 12, 2023 - 02:04 PM (IST)
ਜਲੰਧਰ (ਵਿਸ਼ੇਸ਼) : ਰਾਜਸਥਾਨ ਵਿਚ ਚੋਣਾਂ ਦਾ ਦੌਰ ਜਾਰੀ ਹੈ। ਟਿਕਟ ਅਲਾਟਮੈਂਟ ਦਾ ਸਿਲਸਿਲਾ ਇਨ੍ਹੀਂ ਦਿਨੀਂ ਜ਼ੋਰਾਂ ’ਤੇ ਹੈ। ਇਸੇ ਦੌਰਾਨ ਭਾਜਪਾ ਨੇ ਹਾਲ ਹੀ ਵਿਚ 41 ਉਮੀਦਵਾਰੀ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਉਂਝ ਤਾਂ ਵਧੇਰੇ ਨਾਂ ਸੰਭਾਵਿਤ ਹੀ ਸਨ ਪਰ ਇਕ ਅਜਿਹਾ ਨਾਂ ਵੀ ਹੈ, ਜਿਸ ਨੂੰ ਦੇਖ ਕੇ ਕਈ ਲੋਕ ਹੈਰਾਨ ਹੋ ਗਏ ਹਨ ਕਿਉਂਕਿ ਭਾਜਪਾ ਦੀ ਸੂਚੀ ਵਿਚ ਨਰਪਤ ਸਿੰਘ ਰਾਜਵੀ ਦਾ ਨਾਂ ਨਹੀਂ ਹੈ। ਸੰਸਦ ਮੈਂਬਰ ਦੀਆ ਕੁਮਾਰੀ ਨੂੰ ਉਨ੍ਹਾਂ ਦੀ ਜਗ੍ਹਾ ਟਿਕਟ ਦਿੱਤੀ ਗਈ ਹੈ। ਬਹੁਤ ਸਾਰੇ ਲੋਕਾਂ ਨੂੰ ਨਰਪਤ ਸਿੰਘ ਰਾਜਵੀ ਦਾ ਨਾਂ ਨਹੀਂ ਪਤਾ ਹੋਵੇਗਾ। ਉਹ ਦੇਸ਼ ਦੇ ਸਾਬਕਾ ਉਪ-ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਦੇ ਜਵਾਈ ਹਨ।
ਇਹ ਵੀ ਪੜ੍ਹੋ : ਜਲੰਧਰ ਦੇ ਸਮਾਰਟ ਸਿਟੀ ਪ੍ਰਾਜੈਕਟ 'ਚ ਕਰੋੜਾਂ ਦਾ ਘਪਲਾ, ਵੱਡੇ ਅਧਿਕਾਰੀਆਂ ਨੂੰ ਤਲਬ ਕਰ ਸਕਦੀ ਹੈ ਸੂਬਾ ਸਰਕਾਰ
ਸ਼ੇਖਾਵਤ ਦੇ ਜਵਾਈ ਦੀ ਟਿਕਟ ਕੱਟਣਾ ਇਕ ਵੱਡਾ ਸਿਆਸੀ ਘਟਨਾਚੱਕਰ ਹੈ। ਦੀਆ ਕੁਮਾਰੀ ਰਾਜਸਮੰਥ ਤੋਂ ਸੰਸਦ ਮੈਂਬਰ ਹਨ। ਪਹਿਲਾਂ ਇਹ ਚਰਚਾ ਸੀ ਕਿ ਨਰਪਤ ਸਿੰਘ ਰਾਜਵੀ ਦੀ ਜਗ੍ਹਾ ਉਨ੍ਹਾਂ ਦੇ ਬੇਟੇ ਨੂੰ ਟਿਕਟ ਦਿੱਤੀ ਜਾਵੇਗੀ ਪਰ ਜਦੋਂ ਸੂਚੀ ਜਾਰੀ ਕੀਤੀ ਗਈ ਤਾਂ ਦੋਵਾਂ ਦੇ ਹੀ ਨਾਂ ਉਸ ’ਚ ਨਹੀਂ ਸਨ। ਰਾਜਵੀ ਵਿੱਧਿਆਧਰ ਨਗਰ ਤੋਂ ਚੋਣ ਜਿੱਤਦੇ ਆ ਰਹੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਟਿਕਟ ਕੱਟੀ ਜਾਣੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੀਆ ਕੁਮਾਰੀ ਦੀ ਜੈਪੁਰ ਦੀ ਸਿਆਸਤ ਵਿਚ ਐਂਟਰੀ ਨੂੰ ਮਾਹਰ ਵੱਖਰੇ ਤਰੀਕੇ ਨਾਲ ਦੇਖ ਰਹੇ ਹਨ। ਕੁਝ ਲੋਕ ਤਾਂ ਦੀਆ ਕੁਮਾਰੀ ਨੂੰ ਵਸੁੰਧਰਾ ਰਾਜੇ ਸਿੰਧੀਆ ਦਾ ਬਦਲ ਦੱਸ ਰਹੇ ਹਨ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ ਪ੍ਰਾਜੈਕਟ ਕਰ ਰਹੇ ਹਨ।
ਇਹ ਵੀ ਪੜ੍ਹੋ: ਤਹਿਸੀਲਾਂ 'ਚ ਹੁੰਦੀ ਖੱਜਲ-ਖੁਆਰੀ ਤੋਂ ਮਿਲੇਗਾ ਛੁਟਕਾਰਾ, ਪੰਜਾਬ ਸਰਕਾਰ ਵੱਲੋਂ ਰਜਿਸਟਰੀ ਨੂੰ ਲੈ ਕੇ ਨਵੇਂ ਹੁਕਮ ਜਾਰੀ
ਦੱਸਿਆ ਜਾਂਦਾ ਹੈ ਕਿ ਭੈਰੋਂ ਸਿੰਘ ਸ਼ੇਖਾਵਤ ਦੇ ਪੁੱਤਰ ਰਾਜਪਾਲ ਸਿੰਘ ਸ਼ੇਖਾਵਤ ਅਤੇ ਉਨ੍ਹਾਂ ਦੇ ਜਵਾਈ ਨਰਪਤ ਸਿੰਘ ਰਾਜਵੀ ਵਸੁੰਧਰਾ ਰਾਜੇ ਦੇ ਹਮਾਇਤੀ ਸਨ ਪਰ ਉਨ੍ਹਾਂ ਦੀ ਟਿਕਟ ਕੱਟੀ ਜਾਣੀ ਇਸ ਗੱਲ ਨੂੰ ਵੀ ਸਾਰਥਕ ਕਰਦੀ ਹੈ ਕਿ ਰਾਜਸਥਾਨ ’ਚ ਵਸੁੰਧਰਾ ਰਾਜੇ ਦੀ ਵੀ ਨਹੀਂ ਚੱਲ ਰਹੀ। ਪਹਿਲੀ ਸੂਚੀ ਵਿਚ ਵਸੁੰਧਰਾ ਰਾਜੇ ਦੀ ਪੈਰਵੀ ਵਾਲੇ ਸਾਰੇ ਨਾਂ ਕੱਟ ਦਿੱਤੇ ਗਏ ਹਨ ਅਤੇ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੀ ਅਣਦੇਖੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸਿੱਖ ਨੌਜਵਾਨ ਦੀ ਵੀਡੀਓ ਵਾਇਰਲ, ਕਿਹਾ-ਖਾਲਿਸਤਾਨੀਆਂ ਕਰ ਕੇ ਹੋ ਰਹੀ ਬਦਨਾਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8