ਛੁੱਟੀਆਂ ਮਨਾਉਣ ਆਏ ਭਾਰਤੀ ਮੂਲ ਦੇ ਸਿੰਗਾਪੁਰੀ ਜੋੜੇ ਦੀ ਵਾਹਨ ਹਾਦਸੇ 'ਚ ਮੌਤ

03/15/2023 12:59:34 PM

ਸਿੰਗਾਪੁਰ (ਆਈ.ਏ.ਐੱਨ.ਐੱਸ.)- ਸਿੰਗਾਪੁਰ ਤੋਂ 8 ਮਾਰਚ ਨੂੰ ਛੁੱਟੀਆਂ ਮਨਾਉਣ ਲਈ ਚੇਨਈ ਆਏ ਭਾਰਤੀ ਮੂਲ ਦੇ ਜੋੜੇ ਦੀ ਕਾਰ ਹਾਦਸੇ ਵਿਚ ਮੌਤ ਹੋ ਗਈ। ਜੋੜਾ ਤਿਰੂਪਤੀ ਜਾ ਰਿਹਾ ਸੀ ਜਦੋਂ ਰਸਤੇ ਵਿਚ ਉਹਨਾਂ ਦੀ ਕਾਰ ਨੂੰ ਇੱਕ ਤੇਜ਼ ਰਫ਼ਤਾਰ ਟੈਂਕਰ ਨੇ ਟੱਕਰ ਮਾਰ ਦਿੱਤੀ ਅਤੇ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਦ ਸਟਰੇਟ ਟਾਈਮਜ਼ ਨੇ ਦੱਸਿਆ ਕਿ ਯੁਵਰਾਜਨ ਸੇਲਵਮ ਅਤੇ ਉਸਦੀ ਪਤਨੀ ਨਾਗਜੋਏਥੀ ਵਰਸਾਰਾਸੁਨ, ਦੋਵਾਂ ਦੀ ਉਮਰ 40 ਦੇ ਕਰੀਬ ਸੀ। ਜੋੜੇ ਦੀ ਉਸ ਵਿਅਕਤੀ ਨਾਲ ਮੌਤ ਹੋ ਗਈ ਗਏ ਜੋ ਪਿਛਲੇ ਹਫ਼ਤੇ ਉਹਨਾਂ ਨੂੰ ਚੇਨਈ ਤੋਂ ਤਿਰੂਪਤੀ ਲਿਜਾ ਰਿਹਾ ਸੀ। ਹਾਦਸੇ ਕਾਰਨ ਭਾਰੀ ਟ੍ਰੈਫਿਕ ਜਾਮ ਹੋ ਗਿਆ ਜੋ ਦੋ ਘੰਟੇ ਬਾਅਦ ਠੀਕ ਹੋਇਆ। ਇੱਕ ਕੰਸਟ੍ਰਕਸ਼ਨ ਮੈਨੇਜਰ ਯੁਵਰਾਜਨ ਅਤੇ ਇੱਕ ਅਧਿਆਪਿਕਾ ਨਾਗਜੋਏਥੀ ਜੋ ਚੇਨੱਈ ਵਿਚ ਠਹਿਰੇ ਹੋਏ ਸਨ, ਨੇ ਐਤਵਾਰ ਸਵੇਰੇ ਤਿਰੂਪਤੀ ਦੇ ਇੱਕ ਮੰਦਰ ਜਾਣ ਲਈ ਇੱਕ ਕੈਬ ਕਿਰਾਏ 'ਤੇ ਲਈ। ਜਦੋਂ ਉਹ 130 ਕਿਲੋਮੀਟਰ ਦੀ ਡਰਾਈਵ ਦੇ ਅੱਧੇ ਰਸਤੇ 'ਤੇ ਸਨ, ਤਾਂ ਆਂਧਰਾ ਪ੍ਰਦੇਸ਼ ਦੇ ਨਾਗਰੀ ਵਿਚ ਇੱਕ ਤੇਜ਼ ਰਫ਼ਤਾਰ ਤੇਲ ਟੈਂਕਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਨੂੰ ਸੜਕ ਤੋਂ ਦੂਰ ਇੱਕ ਖੇਤ ਵਿੱਚ ਘੜੀਸ ਕੇ ਲੈ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਸਾਰਸ ਮਹਾਮਾਰੀ ਦਾ ਪਰਦਾਫਾਸ਼ ਕਰਨ ਵਾਲੇ ਜਿਆਂਗ ਯਾਨਯੋਂਗ ਦਾ 91 ਸਾਲ ਦਾ ਉਮਰ 'ਚ ਦੇਹਾਂਤ

ਟੱਕਰ ਮਗਰੋਂ ਕੈਬ ਡਰਾਈਵਰ ਜੋੜੇ ਸਮੇਤ ਮੌਕੇ 'ਤੇ ਹੀ ਦਮ ਤੋੜ ਗਿਆ। ਜਦੋਂ ਕਿ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਪਰ ਬਾਅਦ ਵਿਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਨਾਗਰੀ ਦੇ ਇੱਕ ਪੁਲਸ ਇੰਸਪੈਕਟਰ ਨੇ ਦੱਸਿਆ ਕਿ ਲਾਸ਼ਾਂ ਨੂੰ ਕੈਬ ਤੋਂ ਬਾਹਰ ਕੱਢਣਾ ਪਿਆ ਸੀ ਅਤੇ ਬਾਅਦ ਵਿੱਚ ਪੋਸਟਮਾਰਟਮ ਲਈ ਨਾਗਰੀ ਦੇ ਇੱਕ ਹਸਪਤਾਲ ਲਿਜਾਇਆ ਗਿਆ। ਉੱਧਰ ਸਿੰਗਾਪੁਰ ਦੇ ਅਧਿਕਾਰੀਆਂ ਨੇ ਜੋੜੇ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜੋ ਕਿ ਐਤਵਾਰ ਰਾਤ ਨੂੰ ਭਾਰਤ ਲਈ ਰਵਾਨਾ ਹੋਏ ਤਾਂ ਜੋ ਮ੍ਰਿਤਕਾਂ ਦੀ ਵਾਪਸੀ ਦੇ ਪ੍ਰਬੰਧ ਕੀਤੇ ਜਾ ਸਕਣ। ਜੋੜੇ ਦੇ 9 ਸਾਲ ਬੇਟੇ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜਨਵਰੀ ਵਿੱਚ ਇੱਕ ਚਾਰ ਮਹੀਨੇ ਦੇ ਭਾਰਤੀ ਮੂਲ ਦੇ ਬੱਚੇ ਅਤੇ ਉਸਦੀ 41 ਸਾਲਾ ਮਾਂ ਦੀ ਜਾਪਾਨ ਵਿੱਚ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ, ਜਦੋਂ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Vandana

Content Editor

Related News