ਭਾਰਤ ''ਚ ਆਪਣਾ 5ਵਾਂ ਸਟੋਰ ਖੋਲ੍ਹਣ ਜਾ ਰਿਹੈ Apple, ਇਸ ਦਿਨ ਹੋਵੇਗੀ Opening
Friday, Nov 28, 2025 - 12:22 PM (IST)
ਨਵੀਂ ਦਿੱਲੀ- ਤਕਨਾਲੋਜੀ ਦੀ ਦਿੱਗਜ ਕੰਪਨੀ ਐਪਲ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਭਾਰਤ ਵਿਚ ਆਪਣਾ 5ਵਾਂ ਐਪਲ ਸਟੋਰ ਨੋਇਡਾ 'ਚ ਖੋਲ੍ਹਣ ਜਾ ਰਹੀ ਹੈ। ਇਹ ਸਟੋਰ ਡੀਐੱਲਐੱਫ ਮਾਲ ਆਫ ਇੰਡੀਆ 'ਚ ਸਥਿਤ ਹੋਵੇਗਾ ਅਤੇ 11 ਦਸੰਬਰ ਨੂੰ ਜਨਤਾ ਲਈ ਖੁੱਲੇਗਾ। ਐਪਲ ਨੇ ਬਿਆਨ 'ਚ ਕਿਹਾ ਕਿ ਇਹ ਉਦਘਾਟਨ ਭਾਰਤ 'ਚ ਉਸ ਦੀ ਤੇਜ਼ੀ ਨਾਲ ਵਧ ਰਹੀ ਰਿਟੇਲ ਹਾਜ਼ਰੀ ਦਾ ਇਕ ਹੋਰ ਮਹੱਤਵਪੂਰਨ ਕਦਮ ਹੈ, ਜਿਸ ਨਾਲ ਨੋਇਡਾ ਦੇ ਗਾਹਕਾਂ ਨੂੰ ਐਪਲ ਦੇ ਉਤਪਾਦਾਂ ਨੂੰ ਨੇੜੇ ਤੋਂ ਦੇਖਣ, ਖਰੀਦਣ ਅਤੇ ਬਿਹਤਰੀਨ ਸੇਵਾਵਾਂ ਦਾ ਤਜ਼ਰਬਾ ਕਰਨ ਦਾ ਮੌਕਾ ਮਿਲੇਗਾ।
ਮੋਰ ਖੰਭਾਂ ਤੋਂ ਪ੍ਰੇਰਿਤ ਡਿਜ਼ਾਈਨ
ਐਪਲ ਨੋਇਡਾ ਸਟੋਰ ਦਾ ਬੈਰੀਕੇਡ ਸ਼ੁੱਕਰਵਾਰ ਸਵੇਰੇ ਸਾਹਮਣੇ ਆਇਆ, ਜੋ ਰੰਗ–ਬਿਰੰਗੇ ਮੋਰ ਖੰਭਾਂ ਤੋਂ ਪ੍ਰੇਰਿਤ ਡਿਜ਼ਾਈਨ ਨਾਲ ਸਜਾਇਆ ਗਿਆ ਹੈ। ਇਹ ਡਿਜ਼ਾਈਨ ਭਾਰਤ ਦੇ ਰਾਸ਼ਟਰੀ ਪੰਛੀ ਮੋਰ ਤੋਂ ਪ੍ਰੇਰਿਤ ਹੈ, ਜੋ ਰਚਨਾਤਮਕਤਾ ਅਤੇ ਮਾਣ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਦੀ ਮੁਹਿੰਮ ਇਸ ਸਾਲ ਸਤੰਬਰ 'ਚ ਐਪਲ ਹੇਬੱਲ (ਬੈਂਗਲੁਰੂ) ਅਤੇ ਐਪਲ ਕੋਰੇਗਾਓਂ ਪਾਰਕ (ਪੁਣੇ) 'ਚ ਵੀ ਵੇਖਣ ਨੂੰ ਮਿਲੀ ਸੀ।
ਇਹ ਵੀ ਪੜ੍ਹੋ : ਸਿਰਫ਼ 18,000 'ਚ ਮਹਿੰਦਰਾ ਦੀ ਕਾਰ ! ਬੱਚਿਆਂ ਲਈ ਸ਼ਾਨਦਾਰ 'ਤੋਹਫ਼ਾ' ਲੈ ਕੇ ਆ ਰਹੀ ਕੰਪਨੀ
ਨੋਇਡਾ – ਡਿਜ਼ਾਈਨ ਅਤੇ ਇਨੋਵੇਸ਼ਨ ਦਾ ਕੇਂਦਰ
ਕੰਪਨੀ ਨੇ ਕਿਹਾ ਕਿ ਨੋਇਡਾ ਡਿਜ਼ਾਈਨ ਅਤੇ ਨਵੀਂ ਸੋਚ ਦਾ ਸ਼ਹਿਰ ਹੈ। ਐਪਲ ਨੋਇਡਾ 'ਚ ਇਕ ਅਜਿਹੀ ਜਗ੍ਹਾ ਦੇਵੇਗਾ ਜਿੱਥੇ ਗਾਹਕ ਐਪਲ ਨਾਲ ਖੋਜ ਕਰ ਸਕਦੇ ਹਨ, ਕੁਝ ਬਣਾ ਸਕਦੇ ਹਨ ਅਤੇ ਅੱਗੇ ਵਧ ਸਕਦੇ ਹਨ।''
ਕੀ ਕੁਝ ਹੋਵੇਗਾ ਐਪਲ ਨੋਇਡਾ 'ਚ?
ਸਟੋਰ 'ਚ ਗਾਹਕ iPhone 17 ਸਮੇਤ ਐਪਲ ਦੀ ਨਵੀਂ ਲਾਈਨਅਪ ਨੂੰ ਦੇਖ ਅਤੇ ਸਮਝ ਸਕਣਗੇ। ਨਾਲ ਹੀ ਉਨ੍ਹਾਂ ਨੂੰ ਕ੍ਰੀਏਟਿਵਜ਼, ਬਿਜ਼ਨੈੱਸ ਟੀਮ ਅਤੇ ਸਪੈਸ਼ਲਿਸਟਾਂ ਵੱਲੋਂ ਮਾਹਰ ਸਹਾਇਤਾ ਮਿਲੇਗੀ।
ਇਸ ਤੋਂ ਇਲਾਵਾ, ਗਾਹਕ “Today at Apple” ਦੇ ਮੁਫ਼ਤ ਰੋਜ਼ਾਨਾ ਸੈਸ਼ਨਾਂ 'ਚ ਵੀ ਹਿੱਸਾ ਲੈ ਸਕਦੇ ਹਨ, ਜਿਨ੍ਹਾਂ 'ਚ ਫੋਟੋਗ੍ਰਾਫੀ, ਆਰਟ, ਮਿਊਜ਼ਿਕ, ਕੋਡਿੰਗ ਵਰਗੇ ਵਿਸ਼ਿਆਂ 'ਤੇ ਸਿੱਖਣ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।
ਭਾਰਤੀ ਗਾਹਕਾਂ ਪ੍ਰਤੀ ਐਪਲ ਦੀ ਵਚਨਬੱਧਤਾ
Apple Store ਆਨਲਾਈਨ ਅਤੇ Shop with a Specialist over Video ਅਤੇ ਐਪਲ ਸਟੋਰ ਐਪ ਨਾਲ ਮਿਲ ਕੇ ਨਵੇਂ ਰਿਟੇਲ ਸਟੋਰ ਕੰਪਨੀ ਨੂੰ ਭਾਰਤੀ ਗਾਹਕਾਂ ਨਾਲ ਹੋਰ ਮਜ਼ਬੂਤੀ ਨਾਲ ਜੋੜਦੇ ਹਨ।
