ਮਣੀਪੁਰ ’ਚ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ
Friday, Jan 02, 2026 - 12:02 AM (IST)
ਇੰਫਾਲ, (ਭਾਸ਼ਾ)- ਮਣੀਪੁਰ ਦੇ ਕਾਕਚਿੰਗ ਜ਼ਿਲੇ ’ਚ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਦਾ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਹਥਿਆਰਾਂ ਦੀ ਇਹ ਬਰਾਮਦਗੀ ਜ਼ਿਲੇ ਦੇ ਵਾਬਗਾਈ ਨਾਟੇਖੋਂਗ ਤੁਰੇਨਮੇਈ ਇਲਾਕੇ ਤੋਂ ਕੀਤੀ ਗਈ। ਪੁਲਸ ਅਨੁਸਾਰ ਜ਼ਬਤ ਕੀਤੇ ਗਏ ਹਥਿਆਰਾਂ ’ਚ ਇਕ ਐੱਮ-16 ਰਾਈਫਲ, ਇਕ ਐੱਸ. ਐੱਲ. ਆਰ., ਇਕ ਸਿੰਗਲ-ਬੈਰਲ ਬੰਦੂਕ, 2 ਸਿੰਗਲ-ਬੈਰਲ ਬੋਲਟ-ਐਕਸ਼ਨ ਰਾਈਫਲ ਅਤੇ ਇਕ 7.65 ਐੱਮ.ਐੱਮ. ਪਿਸਤੌਲ ਸ਼ਾਮਲ ਹਨ। ਬਰਾਮਦ ਧਮਾਕਾਖੇਜ਼ ਸਮੱਗਰੀ ਅਤੇ ਗੋਲਾ-ਬਾਰੂਦ ’ਚ 10 ਗ੍ਰੇਨੇਡ, 4 ਡੈਟੋਨੇਟਰ, 2 ਆਰਮ ਰਿੰਗ, ਲੱਗਭਗ 3 ਕਿਲੋਗ੍ਰਾਮ ਵਜ਼ਨੀ ਇਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.), 1 ਗੋਲਾ ਅਤੇ ਇਕ 51 ਐੱਮ.ਐੱਮ. ਮੋਰਟਾਰ ਬੰਬ ਸ਼ਾਮਲ ਹਨ।
