ਭੁਲੱਥ ਦੇ ਪਿੰਡ ਟਾਂਡੀ ਦਾਖਲੀ ਪੁੱਜੇ ਬੱਬੂ ਮਾਨ, ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ
Monday, Dec 29, 2025 - 12:50 PM (IST)
ਨਡਾਲਾ (ਸ਼ਰਮਾ)- ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਆਪਣੀ ਟੀਮ ਨਾਲ ਭੁਲੱਥ ਦੇ ਪਿੰਡ ਟਾਂਡੀ ਦਾਖਲੀ ਪੁੱਜੇ ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ। ਇਸ ਦੌਰਾਨ ਉਨ੍ਹਾਂ ਨਾਲ ਸਕੱਤਰ ਜਨਰਲ ਯੂਥ ਅਕਾਲੀ ਦਲ ਪੰਜਾਬ ਤਜਿੰਦਰ ਸਿੰਘ ਨਿੱਝਰ ਤੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਟਾਂਡੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਬੱਬੂ ਮਾਨ ਨੇ ਆਖਿਆ ਕਿ ਸੇਵਾ ਕੋਈ ਦਿਖਾਉਣ ਵਾਲੀ ਚੀਜ਼ ਨਹੀਂ ਹੈ, ਇਹ ਤਾਂ ਕਰਨ ਦੀ ਹੁੰਦੀ ਹੈ ਤੇ ਅਸੀਂ ਕਰੀ ਜਾਂਦੇ ਹਾਂ ਤੇ ਕਰਦੇ ਰਹਾਂਗੇ। ਅਸੀਂ ਆਪਣੇ ਬਜ਼ੁਰਗਾਂ ਤੋਂ ਸਿੱਖਿਆ ਹੈ ਕਿ ਜੇਕਰ ਤੁਹਾਡੀ ਜੇਬ ’ਚ ਇਕ ਰੁਪਈਆ ਵੀ ਹੈ ਤਾਂ ਉਸ ਨੂੰ ਵੀ ਵੰਡ ਕੇ ਖਾਣਾ ਚਾਹੀਦਾ ਹੈ ਅਤੇ ਕੋਸ਼ਿਸ਼ ਕਰ ਰਹੇ ਹਾਂ ਤੇ ਤੁਸੀਂ ਵੀ ਕੋਸ਼ਿਸ਼ ਕਰੋ ਤੇ ਸੇਵਾ ਕਰਦੇ ਰਹੋ।
ਨਸ਼ਿਆਂ ਦੇ ਮੁੱਦੇ ’ਤੇ ਬੋਲਦਿਆਂ ਬੱਬੂ ਮਾਨ ਨੇ ਆਖਿਆ ਕਿ ਨਸ਼ੇ ਦੇ ਖਾਤਮੇ ਲਈ ਸਾਨੂੰ ਪਿੰਡ ਪੱਧਰ ’ਤੇ ਇਕਜੁੱਟ ਹੋਣਾ ਪਵੇਗਾ ਤੇ ਵਿਅਕਤੀ ਦੀ ਜੋ ਚੜ੍ਹਦੀ ਉਮਰ ਹੁੰਦੀ ਹੈ, ਉਨ੍ਹਾਂ ਨੂੰ ਬੜੇ ਹੀ ਪਿਆਰ ਨਾਲ ਜਾਗਰੂਕ ਕਰ ਕੇ ਉਸ ਪਾਸੇ ਤੋਂ ਅਸੀਂ ਉਨ੍ਹਾਂ ਨੂੰ ਮੋੜ ਸਕਦੇ ਹਾਂ।
ਇਸ ਮੌਕੇ ਮਨੀਸ਼ ਸ਼ਰਮਾ, ਜੋਗਾ ਸਿੰਘ, ਮਨੋਹਰ ਲਾਲ, ਰਿਟਾ. ਡੀ. ਐੱਸ. ਪੀ. ਲਖਵਿੰਦਰ ਸਿੰਘ, ਚੇਅਰਮੈਨ ਰਣਜੀਤ ਸਿੰਘ ਬਿੱਲਾ, ਜੋਗਾ ਸਿੰਘ ਇਬਰਾਹੀਮਵਾਲ, ਨਿਰਮਲ ਸਿੰਘ ਮੰਡ, ਪ੍ਰਧਾਨ ਨਿਸ਼ਾਨ ਸਿੰਘ, ਜਸਵਿੰਦਰ ਸਿੰਘ ਕੂਕਾ ਆਦਿ ਹਾਜ਼ਰ ਸਨ।
