ਅਦਾਕਾਰ ਮਿਥੁਨ ਚੱਕਰਵਤੀ ਨੂੰ ਕੋਰਟ ਤੋਂ ਮਿਲੀ ਵੱਡੀ ਰਾਹਤ, ਜਾਣੋ ਕੀ ਹੈ ਮਾਮਲਾ

Wednesday, Mar 05, 2025 - 10:23 AM (IST)

ਅਦਾਕਾਰ ਮਿਥੁਨ ਚੱਕਰਵਤੀ ਨੂੰ ਕੋਰਟ ਤੋਂ ਮਿਲੀ ਵੱਡੀ ਰਾਹਤ, ਜਾਣੋ ਕੀ ਹੈ ਮਾਮਲਾ

ਮੁੰਬਈ- ਭਾਜਪਾ ਨੇਤਾ ਅਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂ ਬਾਲੀਵੁੱਡ ਦੇ ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ।ਅਦਾਕਾਰ ਮਿਥੁਨ ਨੂੰ ਮੰਗਲਵਾਰ ਨੂੰ ਕਲਕੱਤਾ ਹਾਈ ਕੋਰਟ ਤੋਂ ਉਨ੍ਹਾਂ ਦੀਆਂ ਵਿਵਾਦਪੂਰਨ ਟਿੱਪਣੀਆਂ ਨਾਲ ਸਬੰਧਤ ਮਾਮਲੇ 'ਚ ਰਾਹਤ ਮਿਲੀ। ਜਸਟਿਸ ਸ਼ੁਭਰਾ ਘੋਸ਼ ਨੇ ਕੋਲਕਾਤਾ ਦੇ ਵਿਧਾਨਨਗਰ ਦੱਖਣੀ ਪੁਲਸ ਸਟੇਸ਼ਨ 'ਚ ਦਰਜ FIR 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ। ਇਸ ਕਾਰਨ, ਫਿਲਹਾਲ ਪੁਲਸ ਮਿਥੁਨ ਚੱਕਰਵਰਤੀ ਵਿਰੁੱਧ ਕੋਈ ਜਾਂਚ ਨਹੀਂ ਕਰ ਸਕੇਗੀ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਮਈ ਨੂੰ ਹੋਵੇਗੀ।

ਇਹ ਵੀ ਪੜ੍ਹੋ- Ameesha Patel ਨੂੰ ਕਿਉਂ ਨਹੀਂ ਪਹਿਨਣ ਦਿੰਦੇ ਸੰਜੇ ਦੱਤੇ ਛੋਟੇ ਕੱਪੜੇ!

ਕੀ ਹੈ ਪੂਰਾ ਮਾਮਲਾ?
ਇਹ ਵਿਵਾਦ ਪਿਛਲੇ ਸਾਲ ਨਵੰਬਰ 'ਚ ਉਦੋਂ ਸ਼ੁਰੂ ਹੋਇਆ ਸੀ ਜਦੋਂ ਮਿਥੁਨ ਚੱਕਰਵਰਤੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ 'ਚ ਕੋਲਕਾਤਾ ਦੇ ਪੂਰਬੀ ਜ਼ੋਨਲ ਸੱਭਿਆਚਾਰਕ ਕੇਂਦਰ 'ਚ ਭਾਜਪਾ ਮੈਂਬਰਸ਼ਿਪ ਮੁਹਿੰਮ ਦੀ ਮੀਟਿੰਗ 'ਚ ਇੱਕ ਟਿੱਪਣੀ ਕੀਤੀ ਸੀ। ਮਿਥੁਨ ਨੇ ਕਿਹਾ ਸੀ ਕਿ ਜੋ ਵੀ ਹਿੰਦੂਆਂ ਦਾ ਅਪਮਾਨ ਕਰੇਗਾ, ਉਹ ਉਸ ਨੂੰ ਜ਼ਿੰਦਾ ਦਫ਼ਨਾ ਦੇਵੇਗਾ। ਇਸ ਬਿਆਨ ਨੇ ਤੁਰੰਤ ਵਿਵਾਦ ਪੈਦਾ ਕਰ ਦਿੱਤਾ ਅਤੇ ਭਾਜਪਾ ਮੈਂਬਰਸ਼ਿਪ ਮੁਹਿੰਮ ਮੀਟਿੰਗ 'ਚ ਮੌਜੂਦ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਗੰਭੀਰਤਾ ਨਾਲ ਲਿਆ। ਕੌਸ਼ਿਕ ਸਾਹਾ ਨਾਮਕ ਇੱਕ ਵਿਅਕਤੀ ਨੇ ਇਸ ਟਿੱਪਣੀ ਸਬੰਧੀ ਕੋਲਕਾਤਾ ਦੇ ਵਿਧਾਨਨਗਰ ਦੱਖਣੀ ਪੁਲਸ ਸਟੇਸ਼ਨ 'ਚ FIR ਦਰਜ ਕਰਵਾਈ। ਸਾਹਾ ਨੇ ਦੋਸ਼ ਲਗਾਇਆ ਕਿ ਮਿਥੁਨ ਚੱਕਰਵਰਤੀ ਦੀ ਟਿੱਪਣੀ ਭੜਕਾਊ ਸੀ ਅਤੇ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਸੀ। ਇਸੇ ਦੋਸ਼ ਸਬੰਧੀ ਕੋਲਕਾਤਾ ਪੁਲਸ ਦੇ ਬਾਹੂਬਾਜ਼ਾਰ ਪੁਲਸ ਸਟੇਸ਼ਨ 'ਚ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ।ਮਿਥੁਨ ਚੱਕਰਵਰਤੀ ਨੇ FIR ਰੱਦ ਕਰਨ ਲਈ ਕਲਕੱਤਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਅਦਾਲਤ ਦੀ ਸੁਣਵਾਈ ਤੋਂ ਬਾਅਦ, ਜਸਟਿਸ ਸ਼ੁਭਰਾ ਘੋਸ਼ ਨੇ ਮਿਥੁਨ ਚੱਕਰਵਰਤੀ ਦੇ ਹੱਕ 'ਚ ਫੈਸਲਾ ਸੁਣਾਇਆ ਅਤੇ ਪੁਲਸ ਨੂੰ ਮਾਮਲੇ 'ਚ ਕੋਈ ਵੀ ਕਾਰਵਾਈ ਕਰਨ ਤੋਂ ਰੋਕ ਦਿੱਤਾ।

ਇਹ ਵੀ ਪੜ੍ਹੋ- Tamannaah Bhatia ਤੇ ਵਿਜੇ ਵਰਮਾ ਹੋਏ ਹਮੇਸ਼ਾ ਲਈ ਵੱਖ!

ਮਿਥੁਨ ਚੱਕਰਵਰਤੀ ਦੀਆਂ ਆਉਣ ਵਾਲੀਆਂ ਫਿਲਮਾਂ
ਕੰਮ ਦੀ ਗੱਲ ਕਰੀਏ ਤਾਂ ਮਿਥੁਨ ਚੱਕਰਵਰਤੀ ਦੀ ਅਗਲੀ ਫਿਲਮ "ਦ ਦਿੱਲੀ ਫਾਈਲਜ਼: ਦ ਬੰਗਾਲ ਚੈਪਟਰ" ਹੈ, ਜੋ ਕਿ ਬਹੁਤ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਫਿਲਮ ਦਾ ਨਿਰਦੇਸ਼ਨ ਵਿਵੇਕ ਰੰਜਨ ਅਗਨੀਹੋਤਰੀ ਕਰ ਰਹੇ ਹਨ ਅਤੇ ਇਸ ਦਾ ਸ਼ਾਨਦਾਰ ਟੀਜ਼ਰ ਹਾਲ ਹੀ 'ਚ ਰਿਲੀਜ਼ ਕੀਤਾ ਗਿਆ ਹੈ, ਜਿਸ 'ਚ ਮਿਥੁਨ ਚੱਕਰਵਰਤੀ ਦੀ ਝਲਕ ਦਿਖਾਈ ਗਈ ਹੈ। ਇਹ ਫਿਲਮ 15 ਅਗਸਤ 2025 ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Priyanka

Content Editor

Related News