ਸੁਨੀਲ ਸ਼ੈੱਟੀ ਨੂੰ ਬੰਦੂਕ ਦੀ ਨੋਕ ''ਤੇ ਲਗਾਈਆਂ ਹੱਥਕੜੀਆਂ, ਖੁਦ ਖੋਲ੍ਹਿਆ ਭੇਤ
Saturday, Mar 01, 2025 - 09:53 AM (IST)

ਮੁੰਬਈ- ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਆਪਣੇ ਕਰੀਅਰ 'ਚ ਦਰਜਨਾਂ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਸੁਨੀਲ ਸ਼ੈੱਟੀ ਨੇ ਆਪਣਾ ਕਰੀਅਰ 90 ਦੇ ਦਹਾਕੇ 'ਚ ਸ਼ੁਰੂ ਕੀਤਾ ਸੀ ਅਤੇ ਅਜੇ ਵੀ ਵੱਡੇ ਪਰਦੇ 'ਤੇ ਦਬਦਬਾ ਰੱਖਦੇ ਹਨ। ਸੁਨੀਲ ਸ਼ੈੱਟੀ ਨੇ ਆਪਣੇ ਕਰੀਅਰ 'ਚ ਕਈ ਫਿਲਮਾਂ 'ਚ ਇੱਕ ਭਾਰਤੀ ਸੈਨਿਕ ਦੀ ਭੂਮਿਕਾ ਨਿਭਾਈ ਹੈ ਪਰ ਇੱਕ ਵਾਰ, ਸੁਨੀਲ ਸ਼ੈੱਟੀ ਦੇ ਲੁੱਕ ਦੇਖਣ ਤੋਂ ਬਾਅਦ, ਉਸ ਨੂੰ ਅਮਰੀਕਾ 'ਚ ਬੰਦੂਕ ਦੀ ਨੋਕ 'ਤੇ ਹੱਥਕੜੀ ਲਗਾ ਦਿੱਤੀ ਗਈ। ਸੁਨੀਲ ਸ਼ੈੱਟੀ ਨੇ ਖੁਦ ਇਸ ਅਨੁਭਵ ਨੂੰ ਬਿਆਨ ਕੀਤਾ ਹੈ। ਹਾਲ ਹੀ 'ਚ ਦਿੱਤੇ ਇੱਕ ਇੰਟਰਵਿਊ 'ਚ, ਸੁਨੀਲ ਸ਼ੈੱਟੀ ਨੇ ਦੱਸਿਆ ਕਿ 9/11 ਹਮਲੇ ਤੋਂ ਬਾਅਦ ਮੈਨੂੰ ਅਜਿਹੇ ਤਜਰਬੇ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ-Politics 'ਚ ਐਂਟਰੀ ਲਵੇਗੀ ਪ੍ਰੀਤੀ ਜ਼ਿੰਟਾ! ਅਦਾਕਾਰਾ ਨੇ ਖੋਲ੍ਹਿਆ ਭੇਤ
ਮੁਸੀਬਤ 'ਚ ਫਸ ਗਏ ਸਨ ਸੁਨੀਲ ਸ਼ੈੱਟੀ
ਉਨ੍ਹਾਂ ਨੇ ਕਿਹਾ ਕਿ ਇਹ ਘਟਨਾ 9/11 ਦੇ ਹਮਲਿਆਂ ਤੋਂ ਕੁਝ ਦਿਨ ਬਾਅਦ ਹੀ ਵਾਪਰੀ ਸੀ ਅਤੇ ਪੁਲਸ ਨੇ ਉਸ ਨੂੰ ਗਲਤਫਹਿਮੀ ਕਾਰਨ ਹੱਥਕੜੀ ਲਗਾ ਦਿੱਤੀ ਸੀ।ਇੰਟਰਵਿਊ 'ਚ ਗੱਲ ਕਰਦੇ ਹੋਏ, ਸ਼ੈੱਟੀ ਨੇ ਖੁਲਾਸਾ ਕੀਤਾ ਕਿ ਉਹ ਉਸ ਸਮੇਂ ਫਿਲਮ 'ਕਾਂਟੇ' ਦੀ ਸ਼ੂਟਿੰਗ ਕਰ ਰਹੇ ਸਨ ਅਤੇ ਫਿਲਮ ਲਈ ਉਨ੍ਹਾਂ ਦੀ ਦਾੜ੍ਹੀ ਰੱਖੀ ਹੋਈ ਸੀ, ਜਿਸ ਕਾਰਨ ਉਹ ਮੁਸੀਬਤ 'ਚ ਫਸ ਗਏ। ਉਨ੍ਹਾਂ ਨੇ ਕਿਹਾ ਕਿ ਉਹ ਲਾਸ ਏਂਜਲਸ ਦੇ ਇੱਕ ਹੋਟਲ 'ਚ ਆਪਣੀਆਂ ਚਾਬੀਆਂ ਭੁੱਲ ਗਏ ਸਨ , ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਅਮਰੀਕੀ ਵਿਅਕਤੀ ਤੋਂ ਮਦਦ ਮੰਗੀ ਪਰ ਮਦਦ ਦੀ ਜਗ੍ਹਾ , ਉਸ ਨੇ ਹੰਗਾਮਾ ਕਰ ਦਿੱਤਾ।
ਇਹ ਵੀ ਪੜ੍ਹੋ-ਪੰਜਾਬ ਪੁੱਜਦੇ ਹੀ ਇਸ ਬਾਲੀਵੁੱਡ ਅਦਾਕਾਰ ਨੇ ਬੰਨ੍ਹੀ ਪੱਗ, ਦੇਖੋ ਖੂਬਸੂਰਤ ਤਸਵੀਰਾਂ
ਸੁਨੀਲ ਸ਼ੈੱਟੀ ਨੇ ਦੱਸਿਆ ਕਿ ਕਿਵੇਂ ਉਹ ਆਦਮੀ 'ਭੱਜ ਕੇ ਬਾਹਰ ਆਇਆ ਅਤੇ ਹੰਗਾਮਾ ਕੀਤਾ' ਜਿਸ ਤੋਂ ਬਾਅਦ ਹਥਿਆਰਬੰਦ ਪੁਲਸ ਵਾਲੇ ਗਲੀ ਤੋਂ ਆ ਗਏ। ਸੁਨੀਲ ਸ਼ੈੱਟੀ ਕਹਿੰਦੇ ਹਨ, 'ਪੁਲਸ ਵਾਲੇ ਸੜਕ ਤੋਂ ਆਏ ਅਤੇ ਮੇਰੇ ਵੱਲ ਬੰਦੂਕ ਤਾਣੀ ਅਤੇ ਕਿਹਾ, ਬੈਠ ਜਾਓ, ਨਹੀਂ ਤਾਂ ਮੈਂ ਤੁਹਾਨੂੰ ਗੋਲੀ ਮਾਰ ਦਿਆਂਗਾ।' ਮੈਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ। ਮੈਨੂੰ ਗੋਡਿਆਂ ਭਾਰ ਬੈਠਣਾ ਪਿਆ ਅਤੇ ਉਨ੍ਹਾਂ ਨੇ ਮੈਨੂੰ ਹੱਥਕੜੀ ਲਗਾ ਦਿੱਤੀ। ਫਿਰ ਪ੍ਰੋਡਕਸ਼ਨ ਆਇਆ ਅਤੇ ਮੈਨੇਜਰਾਂ ਵਿੱਚੋਂ ਇੱਕ ਪਾਕਿਸਤਾਨੀ ਸੱਜਣ ਸੀ ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਇੱਕ ਅਦਾਕਾਰ ਹਾਂ। ਮੈਨੂੰ ਨਹੀਂ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ। ਸੁਨੀਲ ਨੂੰ ਆਖਰੀ ਵਾਰ 2023 ਦੀ ਫਿਲਮ ਆਪਰੇਸ਼ਨ ਫਰਾਈਡੇ 'ਚ ਦੇਖਿਆ ਗਿਆ ਸੀ ਅਤੇ 2024 ਦੀ ਫਿਲਮ ਰੁਸਲਾਨ 'ਚ ਉਨ੍ਹਾਂ ਦਾ ਵਿਸ਼ੇਸ਼ ਕਿਰਦਾਰ ਸੀ। ਉਹ ਹੁਣ ਵੈਲਕਮ ਟੂ ਦ ਜੰਗਲ ਦੀ ਸ਼ੂਟਿੰਗ ਕਰ ਰਿਹਾ ਹੈ ਅਤੇ ਜਲਦੀ ਹੀ 'ਹੇਰਾਫੇਰੀ 3' 'ਚ ਕੰਮ ਕਰਨਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8