ਇੰਦੌਰ ਹਵਾਈ ਅੱਡਾ ਬਣਿਆ ਸਰਵਸ੍ਰੇਸ਼ਠ

Thursday, Mar 08, 2018 - 02:19 AM (IST)

ਇੰਦੌਰ ਹਵਾਈ ਅੱਡਾ ਬਣਿਆ ਸਰਵਸ੍ਰੇਸ਼ਠ

ਇੰਦੌਰ (ਭਾਸ਼ਾ)-ਹਵਾਈ ਅੱਡਿਆਂ 'ਚ ਇਕ ਕੌਮਾਂਤਰੀ ਵਪਾਰਕ ਸੰਗਠਨ ਨੇ ਸਥਾਨਕ ਦੇਵੀ ਅਹਿਲਿਆ ਬਾਈ ਹੋਲਕਰ ਹਵਾਈ ਅੱਡੇ ਨੂੰ ਗਾਹਕ ਸੇਵਾਵਾਂ ਦੇ ਪੈਮਾਨਿਆਂ 'ਤੇ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਸਭ ਤੋਂ ਵਧੀਆ ਹਵਾਈ ਅੱਡਿਆਂ ਦੇ ਖਿਤਾਬ ਲਈ ਚੁਣਿਆ ਹੈ। ਇਹ ਚੋਣ ਇਸ ਖੇਤਰ ਦੇ ਉਨ੍ਹਾਂ ਹਵਾਈ ਅੱਡਿਆਂ ਦੀ ਸ਼੍ਰੇਣੀ 'ਚ ਕੀਤੀ ਗਈ ਹੈ, ਜਿਥੇ ਸਾਲ 2017 'ਚ 20 ਲੱਖ ਤੋਂ ਘੱਟ ਯਾਤਰੀਆਂ ਦੀ ਆਵਾਜਾਈ ਦਰਜ ਕੀਤੀ ਗਈ ਸੀ।ਸਥਾਨਕ ਹਵਾਈ ਅੱਡੇ ਦੀ ਨਿਰਦੇਸ਼ਕ ਆਰਯਮਾ ਸਾਨਿਆਲ ਨੇ ਦੱਸਿਆ, ''ਸਾਡਾ ਹਵਾਈ ਅੱਡਾ ਮੱਧ ਪ੍ਰਦੇਸ਼ ਦਾ ਇਕਲੌਤਾ ਹਵਾਈ ਅੱਡਾ ਬਣ ਗਿਆ ਹੈ, ਜਿਸ ਨੂੰ ਏਅਰਪੋਰਟਸ ਕੌਂਸਲ ਇੰਟਰਨੈਸ਼ਨਲ ਨੇ ਸ਼ਾਨਦਾਰ ਗਾਹਕ ਸੇਵਾਵਾਂ ਕਾਰਨ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਸਭ ਤੋਂ ਵਧੀਆ ਹਵਾਈ ਅੱਡੇ ਦੇ ਰੂਪ 'ਚ ਸਨਮਾਨਤ ਕਰਨ ਦਾ ਫੈਸਲਾ ਕੀਤਾ ਹੈ।'' ਉਨ੍ਹਾਂ ਦੱਸਿਆ ਕਿ ਇਸ ਉਪਲੱਬਧੀ ਲਈ ਦੇਵੀ ਅਹਿਲਿਆ ਬਾਈ ਹੋਲਕਰ ਹਵਾਈ ਅੱਡੇ ਨੂੰ ਕੈਨੇਡਾ 'ਚ 10 ਤੋਂ 13 ਸਤੰਬਰ ਵਿਚਾਲੇ ਆਯੋਜਿਤ ਸਮਾਰੋਹ 'ਚ 'ਏਅਰਪੋਰਟ ਸਰਵਿਸ ਕੁਆਲਟੀ ਐਵਾਰਡ' ਨਾਲ ਨਿਵਾਜਿਆ ਜਾਵੇਗਾ। ਸਾਨਿਆਲ ਨੇ ਦੱਸਿਆ ਕਿ ਸਥਾਨਕ ਹਵਾਈ ਅੱਡਾ 25 ਮਾਰਚ ਤੋਂ ਭਾਰਤ ਦੇ ਉਨ੍ਹਾਂ ਚੁਣੇ ਗਏ ਹਵਾਈ ਅੱਡਿਆਂ ਦੀ ਸ਼੍ਰੇਣੀ 'ਚ ਸ਼ਾਮਲ ਹੋ ਜਾਵੇਗਾ, ਜਿਥੇ 24 ਘੰਟੇ ਹਵਾਈ ਜਹਾਜ਼ਾਂ ਦੀ ਆਵਾਜਾਈ ਹੋ ਸਕਦੀ ਹੈ।


Related News