ਅਸਾਮ ਦੇ ਸਿਹਤ ਮੰਤਰੀ ਨੂੰ ਹੋਈ ਗੁਰਦੇ ਦੀ ਪੱਥਰੀ

06/14/2020 10:17:18 PM

ਗੁਹਾਟੀ- ਅਸਾਮ ਦੇ ਸਿਹਤ ਮੰਤਰੀ ਹਿਮਾਂਤਾ ਬਿਸਵਾ ਸਰਮਾ ਨੇ ਐਤਵਾਰ ਨੂੰ ਦੱਸਿਆ ਉਹ ਗੁਰਦੇ ਦੀ ਪੱਥਰੀ ਨਾਲ ਪੀੜਤ ਹਨ। ਸਰਮਾ ਨੇ ਕਿਹਾ ਕਿ ਢਿੱਡ ਵਿਚ ਦਰਦ ਦੀ ਸ਼ਿਕਾਇਤ ਦੇ ਬਾਅਦ ਉਨ੍ਹਾਂ ਨੇ ਅਲਟਰਾਸੋਨੋਗ੍ਰਾਫੀ ਕਰਵਾਈ ਜਿਸ ਦੌਰਾਨ ਉਨ੍ਹਾਂ ਨੂੰ ਪੱਥਰੀ ਬਾਰੇ ਪਤਾ ਲੱਗਾ।
ਮੰਤਰੀ ਨੇ ਟਵੀਟ ਕੀਤਾ ਕਿ ਢਿੱਡ ਵਿਚ ਦਰਦ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਦੀ ਅਲਟਰਾਸੋਨੋਗ੍ਰਾਫੀ ਕੀਤੀ, ਜਿਸ ਵਿਚ ਪਤਾ ਲੱਗਾ ਕਿ ਗੁਰਦੇ ਵਿਚ 3.76 ਮਿਲੀਮੀਟਰ ਦੀ ਪੱਥਰੀ ਹੈ। 
ਸਰਮਾ ਸੂਬੇ ਵਿਚ ਕੋਰੋਨਾ ਵਾਇਰਸ ਨਾਲ ਸੰਘਰਸ਼ ਦੀ ਵਾਗਡੋਰ ਸੰਭਾਲ ਰਹੇ ਹਨ। ਉਹ ਲਗਾਤਾਰ ਹਸਪਤਾਲ ਇਕਾਂਤਵਾਸ ਕੇਂਦਰ ਜਾ ਕੇ ਕੋਵਿਡ-19 ਮਰੀਜ਼ਾਂ ਦੀ ਦੇਖਭਾਲ ਦਾ ਜਾਇਜ਼ਾ ਲੈਂਦੇ ਰਹੇ ਹਨ। 


Sanjeev

Content Editor

Related News