ਲੰਡਨ 'ਚ ਭਾਰਤੀ ਮੂਲ ਦੀ ਵਿਦਿਆਰਥਣ ਦਾ ਚਾਕੂ ਮਾਰ ਕੇ ਕਤਲ, ਬ੍ਰਾਜ਼ੀਲ ਦਾ ਵਿਅਕਤੀ ਗ੍ਰਿਫ਼ਤਾਰ
Wednesday, Jun 14, 2023 - 05:56 PM (IST)
ਇੰਟਰਨੈਸ਼ਨਲ ਡੈਸਕ- ਲੰਡਨ 'ਚ ਭਾਰਤ ਦੇ ਹੈਦਰਾਬਾਦ ਦੀ ਰਹਿਣ ਵਾਲੀ 27 ਸਾਲਾ ਵਿਦਿਆਰਥਣ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦਾ ਕਹਿਣਾ ਹੈ ਕਿ ਬ੍ਰਾਜ਼ੀਲ ਦੇ ਰਹਿਣ ਵਾਲੇ ਇੱਕ ਵਿਦਿਆਰਥੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਪੂਰੇ ਮਾਮਲੇ 'ਚ ਕੁੱਲ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਸਮੇਂ ਮੁਤਾਬਕ ਇਹ ਘਟਨਾ ਮੰਗਲਵਾਰ ਸਵੇਰੇ 10 ਵਜੇ ਦੀ ਹੈ। ਮ੍ਰਿਤਕਾ ਦੀ ਪਛਾਣ ਕੋਂਥਮ ਤੇਜਸਵਿਨੀ ਵਜੋਂ ਹੋਈ ਹੈ। ਇਸ ਘਟਨਾ ਵਿੱਚ ਹੈਦਰਾਬਾਦ ਦੀ ਇੱਕ ਹੋਰ ਵਿਦਿਆਰਥਣ ਵੀ ਜ਼ਖ਼ਮੀ ਹੋ ਗਈ। ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ।
ਹੈਦਰਾਬਾਦ 'ਚ ਰਹਿਣ ਵਾਲੇ ਤੇਜਸਵਿਨੀ ਦੇ ਚਚੇਰੇ ਭਰਾ ਵਿਜੇ ਨੇ ਦੱਸਿਆ ਕਿ ਉਸ ਦੀ ਭੈਣ ਲੰਡਨ ਦੇ ਵੈਂਬਲੇ 'ਚ ਨੀਲਡ ਕ੍ਰੇਸੈਂਟ ਇਲਾਕੇ 'ਚ ਦੂਜੇ ਵਿਦਿਆਰਥੀਆਂ ਨਾਲ ਕਿਰਾਏ 'ਤੇ ਰਹਿ ਰਹੀ ਸੀ। ਕਰੀਬ ਇੱਕ ਹਫ਼ਤਾ ਪਹਿਲਾਂ ਬ੍ਰਾਜ਼ੀਲ ਤੋਂ ਮੁਲਜ਼ਮ ਨੌਜਵਾਨ ਉੱਥੇ ਸ਼ਿਫ਼ਟ ਹੋ ਗਿਆ ਸੀ। ਇਸ ਘਟਨਾ ਨੂੰ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਨੂੰ ਅੰਜਾਮ ਦਿੱਤਾ ਗਿਆ ਸੀ। ਦੱਸਿਆ ਗਿਆ ਕਿ ਤੇਜਸਵਿਨੀ ਇਸ ਸਾਲ ਮਾਰਚ 'ਚ ਆਪਣੀ ਮਾਸਟਰ ਡਿਗਰੀ ਲਈ ਲੰਡਨ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਹਥਿਆਰਬੰਦ ਲੁੱਟ ਦੌਰਾਨ ਭਾਰਤੀ ਮੂਲ ਦੇ 20 ਸਾਲਾ ਨੌਜਵਾਨ ਦੀ ਮੌਤ
ਕਤਲ 'ਤੇ ਲੰਡਨ ਪੁਲਸ ਦਾ ਬਿਆਨ
ਸਥਾਨਕ ਪੁਲਸ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਇੱਕ 24 ਸਾਲਾ ਵਿਅਕਤੀ ਅਤੇ ਇੱਕ 23 ਸਾਲਾ ਔਰਤ ਨੂੰ ਮੌਕੇ ਤੋਂ ਸ਼ੱਕ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਅਦ ਵਿੱਚ ਔਰਤ ਨੂੰ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਇਕ ਹੋਰ 23 ਸਾਲਾ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਪੂਰੇ ਘਟਨਾਕ੍ਰਮ 'ਤੇ ਡਿਟੈਕਟਿਵ ਚੀਫ਼ ਇੰਸਪੈਕਟਰ ਲਿੰਡਾ ਬ੍ਰੈਡਲੇ ਨੇ ਕਿਹਾ ਕਿ ''ਮਾਮਲੇ ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। ਦੋਸ਼ੀ ਖ਼ਿਲਾਫ਼ ਵੱਧ ਤੋਂ ਵੱਧ ਜਾਣਕਾਰੀ ਦੇਣ ਦੀ ਸਾਡੀ ਅਪੀਲ 'ਤੇ ਜਾਣਕਾਰੀ ਦੇਣ ਲਈ ਮੈਂ ਲੋਕਾਂ ਦਾ ਧੰਨਵਾਦ ਕਰਨਾ ਚਾਹਾਂਗੀ। ਉਹ ਹੁਣ ਸਾਡੀ ਹਿਰਾਸਤ ਵਿੱਚ ਹੈ।" ਉਨ੍ਹਾਂ ਕਿਹਾ ਕਿ ਮੈਂ ਸਮਝ ਸਕਦੀ ਹਾਂ ਕਿ ਇਸ ਘਟਨਾ ਤੋਂ ਬਾਅਦ ਲੋਕਾਂ ਨੂੰ ਕਿਸ ਤਰ੍ਹਾਂ ਦੀ ਚਿੰਤਾ ਹੋਵੇਗੀ। ਮੈਂ ਉਨ੍ਹਾਂ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਇੱਕ ਸਮਰਪਿਤ ਟੀਮ ਕਤਲ ਦੀ ਜਾਂਚ ਕਰ ਰਹੀ ਹੈ ਤਾਂ ਜੋ ਜੋ ਵੀ ਹੋਇਆ ਹੈ, ਉਹ ਸਭ ਦੇ ਸਾਹਮਣੇ ਆ ਸਕੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।