ਗੁਜਰਾਤ ਤੋਂ ਲੰਘੇਗਾ ਓਖੀ, ਅਮਿਤ ਸ਼ਾਹ ਤੇ ਰਾਹੁਲ ਦੀ ਰੈਲੀ ਰੱਦ

12/05/2017 11:10:09 PM

ਗੁਜਰਾਤ— ਗੁਜਰਾਤ ਚੋਣਾਂ ਦੀ ਗਰਮੀ ਨੂੰ ਚੱਕਰਵਰਤੀ ਤੂਫਾਨ ਓਖੀ ਨੇ ਕੁੱਝ ਠੰਡਾ ਕਰ ਦਿੱਤਾ ਹੈ। ਓਖੀ ਦੇ ਕਾਰਨ ਮੰਗਲਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸਾਹ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਆਗੂਆਂ ਦੀਆਂ ਚੋਣ ਸਭਾਵਾਂ ਨੂੰ ਰੱਦ ਕਰਨਾ ਪਿਆ।
ਇਸ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਭਾਜਪਾ ਕਾਰਜਕਰਤਾਵਾਂ ਨਾਲ ਚੱਕਰਵਾਤ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਗੁਜਰਾਤ 'ਚ ਚੱਕਰਵਾਤ ਦੇ ਅੱਧੀ ਰਾਤ ਨੂੰ ਪਹੁੰਚਣ ਦੀ ਉਮੀਦ ਹੈ।
ਭਾਜਪਾ ਵਲੋਂ ਜਾਰੀ ਨੋਟਿਸ 'ਚ ਕਿਹਾ ਗਿਆ ਹੈ ਕਿ ਅਮਿਤ ਸ਼ਾਹ ਦੀ ਅਮਰੇਲੀ ਦੇ ਰਾਜੂਲਾ ਅਤੇ ਭਾਵਨਗਰ ਦੇ ਮਹੁਵਾ ਅਤੇ ਸਿਹੋਰ 'ਚ ਚੁਣਾਵੀ ਰੈਲੀਆਂ ਨੂੰ ਰੱਦ ਕਰ ਦਿੱਤਾ ਗਿਆ। ਓਖੀ ਤੂਫਾਨ ਨੂੰ ਦੇਖਦੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਮੋਰਬੀ, ਧਰੰਗਧਰਾ ਅਤੇ ਸੁਰਿੰਦਰਨਗਰ ਦੀਆਂ ਰੈਲੀਆਂ ਨੂੰ ਰੱਦ ਕਰ ਦਿੱਤਾ ਗਿਆ।


Related News