ਅਮਰੀਕਾ ਅਤੇ ਯੂਰਪ ''ਚ ਭਾਰੀ ਬਰਫਬਾਰੀ ਕਾਰਨ ਵਧੀ ਗੁਜਰਾਤ ਦੇ ਨਮਕ ਦੀ ਮੰਗ

05/03/2019 3:33:32 PM

ਰਾਜਕੋਟ—ਯੂਰਪ ਅਤੇ ਅਮਰੀਕਾ 'ਚ ਲੰਬੇ ਸਮੇਂ ਤੱਕ ਹੋਣ ਵਾਲੀ ਬਰਫਬਾਰੀ ਨਮਕ ਨਿਰਮਾਤਾਵਾਂ ਲਈ ਵਰਦਾਨ ਬਣ ਗਿਆ ਹੈ। ਕਈ ਦੇਸ਼ਾਂ 'ਚ ਭਾਰੀ ਬਰਫਬਾਰੀ ਦੇ ਚੱਲਦੇ ਸੜਕਾਂ ਤੋਂ ਬਰਫ ਹਟਾਉਣ ਲਈ ਨਮਕ ਦੀ ਮੰਗ 'ਚ ਵਾਧਾ ਹੋ ਗਿਆ ਹੈ। ਅਮਰੀਕਾ 'ਚ 90 ਫੀਸਦੀ ਨਮਕ ਦਾ ਆਯਾਤ ਭਾਰਤ ਤੋਂ ਹੋ ਰਿਹਾ ਹੈ। ਸੜਕਾਂ ਤੋਂ ਬਰਫ ਹਟਾਉਣ ਦਾ ਕੰਮ ਜ਼ਿਆਦਾਤਰ ਸੋਡੀਅਮ ਕਲੋਰਾਈਟ ਜਾਂ ਹੋਰ ਕੈਮੀਕਲ ਦੀ ਵਰਤੋਂ ਕਰਕੇ ਹੁੰਦੀ ਹੈ। ਇਸ ਦੇ ਲਈ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ। ਬਰਫਬਾਰੀ ਦੇ ਚੱਲਦੇ ਸੜਕਾਂ ਫਿਸਲਣ ਭਰੀਆਂ ਹੋ ਜਾਂਦੀਆਂ ਹਨ। ਹਾਦਸਿਆਂ ਨੂੰ ਰੋਕਣ ਲਈ ਛੇਤੀ ਤੋਂ ਛੇਤੀ ਬਰਫ ਨੂੰ ਪਿਘਲਾਉਣਾ ਜ਼ਰੂਰੀ ਹੈ। 
ਭਾਰਤ 'ਚ ਵੱਡੀ ਮਾਤਰਾ 'ਚ ਹੁੰਦਾ ਹੈ ਨਮਕ ਆਯਾਤ
ਗੁਜਰਾਤ 'ਚ ਬਣਨ ਵਾਲਾ ਨਮਕ ਚੀਨ ਦੇ ਰਸਤੇ ਯੂਰਪ, ਅਮਰੀਕਾ ਅਤੇ ਰੂਸ ਪਹੁੰਚਦਾ ਹੈ। ਇਸ 'ਚ ਲਾਜ਼ੀਸਟਿਕ ਦਾ ਖਰਚ ਵੀ ਘੱਟ ਆਉਂਦਾ ਹੈ। ਚੀਨ ਵੀ ਭਾਰਤ 'ਚ ਵੱਡੀ ਮਾਤਰਾ 'ਚ ਨਮਕ ਆਯਾਤ ਕਰਦਾ ਹੈ ਅਤੇ ਇਹ ਆਪਣਾ ਖਰਾਬ ਕੁਆਲਿਟੀ ਵਾਲਾ ਨਮਕ ਧਰੁਵੀਯ ਪ੍ਰਦੇਸ਼ਾਂ 'ਚ ਡੀਆਈਸਿੰਗ ਲਈ ਨਿਰਯਾਤ ਕਰਦਾ ਹੈ। 
ਨਮਕ ਨਿਰਯਾਤ 'ਚ ਹੋਇਆ ਵਾਧਾ
ਇੰਡੀਅਨ ਸਾਲਟ ਮੈਨਿਊਫੈਕਚਰਸ ਐਸੋਸੀਏਸ਼ਨ (ਇਸਮਾ) ਮੁਤਾਬਕ 2 ਸਾਲ 'ਚ ਚੀਨ ਨੂੰ ਹੋਣ ਵਾਲੇ ਨਮਕ ਦੇ ਨਿਰਯਾਤ 'ਚ ਲਗਭਗ ਦੁਗਣਾ ਵਾਧਾ ਹੋ ਗਿਆ ਹੈ। ਇਸਮਾ ਪ੍ਰੈਜੀਡੈਂਟ ਭਾਰਤ ਰਾਵਲ ਨੇ ਦੱਸਿਆ ਕਿ ਚੀਨ ਦੇ ਰਸਤੇ ਅਮਰੀਕਾ, ਯੂਰਪ ਅਤੇ ਰੂਸ ਨੂੰ ਨਮਕ ਭੇਜਣਾ ਆਸਾਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤੇ ਰੋਡ ਐਕਸੀਡੈਂਟ 'ਚ ਹੋਣ ਵਾਲੀਆਂ ਮੌਤਾਂ 'ਤੇ ਜ਼ਿਆਦਾ ਧਿਆਨ ਦਿੰਦਾ ਹੈ। ਯੂ.ਐੱਸ. ਡੀਆਈਸਿੰਗ ਲਈ ਪਹਿਲਾਂ ਖਰਾਬ ਕੁਆਲਿਟੀ ਦੇ ਨਮਕ ਦੀ ਵਰਤੋਂ ਕਰਦਾ ਸੀ ਪਰ ਹੁਣ ਉਹ ਚੰਗਾ ਨਮਕ ਵਰਤੋਂ ਕਰਦਾ ਹੈ। 


Aarti dhillon

Content Editor

Related News