ਜਿਊਰਿਖ ਚੈੱਸ ਚੈਲੰਜ-2017 ਰੈਪਿਡ ''ਚ ਆਨੰਦ ਰਿਹਾ ਤੀਜੇ ਨੰਬਰ ''ਤੇ

04/17/2017 10:49:43 PM

ਜਿਊਰਿਖ— ਮਹਾਨ ਖਿਡਾਰੀਆਂ  ਤੋਂ ਸਭ ਵੱਡੀ ਸਿੱਖਣ ਵਾਲੀ ਗੱਲ ਉਨ੍ਹਾਂ ਦਾ ਵਾਪਸੀ ਦਾ ਜਜਬਾ ਤੇ ਉਮਰ ਦੀ ਸੀਮਾ ਲੰਘਦੇ ਹੋਏ ਪ੍ਰਦਰਸ਼ਨ ਕਰਨਾ ਹੁੰਦਾ ਹੈ। ਭਾਰਤ ਦਾ ਵਿਸ਼ਵਨਾਥਨ ਆਨੰਦ ਜਿਹੜਾ ਇਸ ਸਾਲ 48 ਸਾਲ ਦਾ ਹੋ ਜਾਵੇਗਾ, ਅੱਜ ਵੀ ਉਸਦੀ ਉਮਰ ਤੋਂ ਅੱਧੀ ਉਮਰ ਦੇ ਕਿਡਾਰੀਆਂ ਨਾਲ ਮੁਕਾਬਲਾ ਕਰਨਾ ਤੁਹਾਨੂੰ ਮਾਣ ਕਰਨ ਦਾ ਮੌਕਾ ਦਿੰਦਾ ਹੈ।

 
ਖੈਰ ਗੱਲ ਕਰੀਏ ਜਿਊਰਿਖ ਸ਼ਤਰੰਜ ਦੇ ਪਹਿਲੇ ਦੌਰ, ਮਤਲਬ ਨਵੇਂ ਕਲਾਸੀਕਲ ਮੁਕਾਬਲਿਆਂ ਦੀ ਜਿੱਥਏ 45 ਮਿੰਟ ਦੇ ਮੈਚ ਖੇਡੇ ਗਏ, ਜਿਹੜਾ ਵੈਸੇ ਰੈਪਿਡ ਦੀ ਹੀ ਸ਼੍ਰੇਣੀ ਵਿਚ ਆਉਂਦਾ ਹੈ। ਆਨੰਦ ਨੇ ਸ਼ੁਰੂਆਤ ਦੀਆਂ ਚਾਰ ਵਿਚੋਂ ਦੋ ਹਾਰ ਤੇ ਦੋ ਜਿੱਤ ਦੇ ਅੰਕੜਿੱਾਂ ਨੂੰ ਬਿਹਤਰ ਕਰਦੇ ਹੋਏ ਆਖਰੀ ਤਿੰਨ ਮੈਚ ਵਿਚੋਂ 2 ਵਿਚ ਜਿੱਤ ਤੇ ਇਕ ਡਰਾਅ ਨਾਲ ਅੰਤ ਤੀਜਾ ਸਥਾਨ ਹਾਸਲ ਕੀਤਾ। ਪੰਜਵੇਂ ਮੈਚ ਵਿਚ ਉਸ ਨੇ ਆਪਣਾ ਪੁਰਾਣੇ ਸਾਥੀ ਤੇ ਵਿਰੋਧੀ ਇਜਰਾਇਲ ਦੇ ਬੋਰਿਸ ਗੇਲਫਾਂਦ ਨੂੰ ਹਰਾ ਦਾ ਸਵਾਦ ਚਖਾਇਆ ਤਾਂ ਅਗਲੇ ਹੀ ਮੈਚ ਵਿਚ ਉਸ ਨੇ ਰੂਸੀ ਧਾਕੜ ਪੀਟਰ ਸਵੀਡਰ  ਨੂੰ ਹਰਾਇਆ। ਸੱਤਵੇ ਮੈਚ ਵਿਚ ਉਸਦਾ ਮੁਕਾਬਲਾ ਚੈਂਪੀਅਨਸ਼ਿਪ ਵਿਚ ਸਭ ਤੋਂ ਅੱਗੇ ਚੱਲ ਰਹੇ ਅਮਰੀਕਾ ਦੇ ਨਾਕਾਮੁਰਾ ਨਾਲ ਸੀ ਤੇ ਉਸ ਨੇ ਇਕ ਸਮੇਂ ਉਸ ''ਤੇ ਵੀ ਬੜ੍ਹਤ ਬਣਾ ਲਈ ਪਰ ਅੰਤ ਨਾਕਾਮੁਰਾ ਨੇ ਚੰਗਾ ਬਚਾਅ ਕੀਤਾ ਤੇ ਮੈਚ ਡਰਾਅ ਰਿਹਾ, ਇਸ ਤਰ੍ਹਾਂ ਨਾਕਾਮੁਰਾ ਤੇ ਰੂਸ ਦੇ ਇਯਾਨ 10 ਅੰਕਾਂ ਨਾਲ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ''ਤੇ ਰਹੀ। ਆਨੰਦ 9 ਅੰਕਾਂ ਨਾਲ ਤੀਜੇ ਸਥਾਨ ''ਤੇ ਰਿਹਾ। ਆਨੰਦ ਨੂੰ ਹਾਰ ਦਾ ਸਵਾਦ ਚਖਾਉਣ ਵਾਲਾ ਕ੍ਰਾਮਨਿਕ 8 ਅੰਕਾਂ ਨਾਲ ਚੌਥੇ ਸਥਾਨ ''ਤੇ ਰਿਹਾ। ਹੁਣ ਬਲਿਟਜ਼ ਵਿਚ ਸਾਰੇ ਧਾਕੜ ਇਕ ਵਾਰ ਫਿਰ ਆਪਸ ਵਿਚ ਭਿੜਦੇ ਨਜ਼ਰ ਆਉਣਗੇ।

Related News