ਮੈਰੀ ਕਾਮ-ਨਿਕਹਤ ਵਿਚਾਲੇ ਟ੍ਰਾਇਲ ਦੇ ਵਿਵਾਦ 'ਤੇ ਰਿਜਿਜੂ ਨੇ ਦਿੱਤਾ ਇਹ ਬਿਆਨ

Tuesday, Dec 31, 2019 - 09:57 AM (IST)

ਮੈਰੀ ਕਾਮ-ਨਿਕਹਤ ਵਿਚਾਲੇ ਟ੍ਰਾਇਲ ਦੇ ਵਿਵਾਦ 'ਤੇ ਰਿਜਿਜੂ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀ— ਖੇਡ ਮੰਤਰੀ ਕੀਰੇਨ ਰਿਜਿਜੂ ਨੇ ਸੋਮਵਾਰ ਨੂੰ ਕਿਹਾ ਕਿ ਐੱਮ. ਸੀ. ਮੈਰੀ ਕਾਮ ਅਤੇ ਨਿਕਹਤ ਜ਼ਰੀਨ ਵਿਚਾਲੇ ਟ੍ਰਾਇਲ ਮੁਕਾਬਲੇ ਦੀਆਂ ਘਟਨਾਵਾਂ ਨੂੰ ਵਧਾ-ਚੜ੍ਹਾ ਕੇ ਨਹੀਂ ਪੇਸ਼ ਕਰਨਾ ਚਾਹੀਦਾ ਹੈ ਅਤੇ ਦੇਸ਼ ਨੂੰ ਉਨ੍ਹਾਂ ਦੋਹਾਂ 'ਤੇ ਮਾਣ ਹੈ। ਮੈਰੀ ਕਾਮ ਨੇ ਸ਼ਨੀਵਾਰ ਨੂੰ ਜ਼ਰੀਨ ਨੂੰ 9-1 ਨਾਲ ਹਰਾ ਕੇ ਫਰਵਰੀ 'ਚ ਚੀਨ 'ਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ 'ਚ ਜਗ੍ਹਾ ਬਣਾਈ।
PunjabKesari
ਇਸ ਮੁਕਾਬਲੇ 'ਚ ਦੋਹਾਂ ਮੁੱਕੇਬਾਜ਼ਾਂ ਵਿਚਾਲੇ ਕੁੜਤਣ ਸਾਫ ਤੌਰ 'ਤੇ ਦਿਖਾਈ ਦਿੱਤੀ ਅਤੇ ਦੋਹਾਂ ਮੁੱਕੇਬਾਜ਼ਾਂ ਨੇ ਮੁਕਾਬਲੇ ਤੋਂ ਬਾਅਦ ਹੱਥ ਨਹੀਂ ਮਿਲਾਏ। ਮੈਰੀ ਕਾਮ ਮੁਕਾਬਲੇ ਦੇ ਬਾਅਦ ਜ਼ਰੀਨ ਦੇ ਗਲੇ ਵੀ ਲੱਗੀ। ਰਿਜੀਜੂ ਨੇ ਟਵੀਟ ਕੀਤਾ, ''ਮੈਰੀ ਕਾਮ ਸੀਨੀਅਰ ਖਿਡਾਰੀ ਹੈ ਜਿਸ ਨੇ ਵਿਸ਼ਵ ਐਮੇਚਿਓਰ ਮੁੱਕੇਬਾਜ਼ੀ 'ਚ ਉਹ ਹਾਸਲ ਕੀਤਾ ਹੈ ਜੋ ਕੋਈ ਹੋਰ ਮੁੱਕੇਬਾਜ਼ ਨਹੀਂ ਕਰ ਸਕਿਆ। ਨਿਕਹਤ ਜ਼ਰੀਨ ਵੀ ਸ਼ਾਨਦਾਰ ਮੁੱਕੇਬਾਜ਼ ਹੈ ਜਿਸ ਕੋਲ ਮੈਰੀ ਕਾਮ ਦੇ ਨਕਸੇ ਕਦਮ 'ਤੇ ਚੱਲਣ ਦੀ ਸਮਰਥਾ ਹੈ। ਭਾਰਤ ਨੂੰ ਦੋਹਾਂ 'ਤੇ ਮਾਣ ਹੈ।''
PunjabKesari
ਉਨ੍ਹਾਂ ਨੇ ਅੱਗੇ ਕਿਹਾ, ''ਜਨੂੰਨ ਅਤੇ ਭਾਵਨਾਵਾਂ ਖੇਡ ਦੀ ਆਤਮਾ ਹੈ। ਸਿਰਫ ਇਹ ਗੱਲ ਦਿਮਾਗ 'ਚ ਰਹਿਣੀ ਚਾਹੀਦੀ ਹੈ ਕਿ ਪੇਸ਼ੇਵਰ ਖੇਡਾਂ 'ਚ ਖਿਡਾਰੀ ਅਤੇ ਪੈਸਾ ਜ਼ਿਆਦਾ ਮਹੱਤਵ ਰਖਦਾ ਹੈ ਜਦਕਿ ਐਮੇਚਿਓਰ ਖੇਡਾਂ 'ਚ ਦੇਸ਼ ਮਹੱਤਵਪੂਰਨ ਹੁੰਦਾ ਹੈ। ਆਪਸ 'ਚ ਝਗੜੇ ਦਾ ਖਿਡਾਰੀਆਂ 'ਤੇ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਉਲਟ ਪ੍ਰਭਾਵ ਨਹੀਂ ਪੈਣਾ ਚਾਹੀਦਾ ਹੈ।'' ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਨੇ ਜਦੋਂ ਓਲੰਪਿਕ ਕੁਆਲੀਫਾਇਰਸ ਲਈ ਮੈਰੀ ਕਾਮ ਦੀ ਸਿੱਧੇ ਚੋਣ ਕਰਨ ਦਾ ਫੈਸਲਾ ਕੀਤਾ ਤਾਂ ਜ਼ਰੀਨ ਨੇ ਰਿਜਿਜੂ ਨੂੰ ਖੁੱਲ੍ਹਾ ਪੱਤਰ ਲਿਖਿਆ ਸੀ। ਰਿਜਿਜੂ ਨੇ ਓਲੰਪਿਕ ਚਾਰਟਰ ਦਾ ਹਵਾਲਾ ਦਿੰਦੇ ਹੋਏ ਖੁਦ ਨੂੰ ਮਾਮਲੇ 'ਤੋਂ ਵੱਖ ਕਰ ਲਿਆ ਸੀ। ਮੈਰੀ ਕਾਮ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਹ ਚੋਣ ਵਿਵਾਦ 'ਚ ਖਿੱਚੇ ਜਾਣ ਤੋਂ ਨਿਰਾਸ਼ ਹੈ ਕਿਉਂਕਿ ਚੋਣ ਉਸ ਦੇ ਹੱਥ 'ਚ ਨਹੀਂ ਹੈ।  


author

Tarsem Singh

Content Editor

Related News