ਕਬੱਡੀ ਲੀਗ ਦੀ ਨਿਲਾਮੀ ’ਚ ਪਵਨ ਤੇ ਪ੍ਰਦੀਪ ਨਰਵਾਲ ਸਮੇਤ ਕਈ ਖਿਡਾਰੀਆਂ ਦੀ ਲੱਗੇਗੀ ਬੋਲੀ
Wednesday, Aug 07, 2024 - 10:58 AM (IST)
ਮੁੰਬਈ– ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪਵਨ ਸਹਿਰਾਵਤ ਤੇ ਪ੍ਰਦੀਪ ਨਰਵਾਲ ਉਨ੍ਹਾਂ ਖਿਡਾਰੀਆਂ ਵਿਚ ਸ਼ਾਮਲ ਹਨ ਜਿਨ੍ਹਾਂ ’ਤੇ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਦੀ 15 ਤੇ 16 ਅਗਸਤ ਨੂੰ ਇੱਥੇ ਹੋਣ ਵਾਲੀ ਨਿਲਾਮੀ ਵਿਚ ਬੋਲੀ ਲਗਾਈ ਜਾਵੇਗੀ। ਫ੍ਰੈਂਚਾਈਜ਼ੀ ਟੀਮਾਂ ਨੇ ਪੀ. ਕੇ. ਐੱਲ. ਦੇ 11ਵੇਂ ਸੈਸ਼ਨ ਦੇ ਪਹਿਲੇ 88 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਇਨ੍ਹਾਂ ਵਿਚ ਦਬੰਗ ਦਿੱਲੀ ਦੇ ਰੇਡਰ ਆਸ਼ੂ ਮਲਿਕ ਤੇ ਨਵੀਨ ਕੁਮਾਰ ਰਵੀ ਸ਼ਾਮਲ ਹੈ।
ਪੁਣੇਰੀ ਪਲਟਨ ਨੇ 10ਵੇਂ ਸੈਸ਼ਨ ਦੇ ਸਰਵਸ੍ਰੇਸ਼ਠ ਖਿਡਾਰੀ ਅਸਲਮ ਇਨਾਮਦਾਰ ਜਦਕਿ ਜੈਪੁਰ ਪਿੰਕ ਪੈਂਥਰਸ ਨੇ ਆਪਣੇ ਸਟਾਰ ਰੇਡਰ ਅਰਜੁਨ ਦੇਸ਼ਵਾਲ ਨੂੰ ਰਿਟੇਨ ਕੀਤਾ ਹੈ। ਨਿਲਾਮੀ ਲਈ ਘਰੇਲੂ ਤੇ ਵਿਦੇਸ਼ੀ ਖਿਡਾਰੀਆਂ ਨੂੰ ਉਨ੍ਹਾਂ ਦੇ ਬੇਸ ਪ੍ਰਾਈਸ ਦੇ ਅਨੁਸਾਰ ਚਾਰ ਸ਼੍ਰੇਣੀਆਂ ਵਿਚ ਵੰਡਿਆ ਜਾਵੇਗਾ। ਖਿਡਾਰੀਆਂ ਨੂੰ ਹਰੇਕ ਸ਼੍ਰੇਣੀ ਦੇ ਅੰਦਰ ‘ਆਲਰਾਊਂਡਰ’, ‘ਡਿਫੈਂਡਰ’ ਤੇ ‘ਰੇਡਰ’ ਦੇ ਰੂਪ ਵਿਚ ਰੱਖਿਆ ਜਾਵੇਗਾ। ਨਿਲਾਮੀ ਲਈ 500 ਤੋਂ ਵੱਧ ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ।