ਕਸ਼ਯਪ ਤੇ ਜੈਰਾਮ ਬਾਹਰ

06/22/2017 1:27:00 AM

ਨਵੀਂ ਦਿੱਲੀ—ਵਿਸ਼ਵ ਦੇ ਨੰਬਰ ਇਕ ਖਿਡਾਰੀ ਵਾਨ ਨੇ ਪਹਿਲੇ ਦੌਰ ਵਿਚ 69ਵੀਂ ਰੈਂਕਿੰਗ ਦੇ ਭਾਰਤੀ ਖਿਡਾਰੀ ਕਸ਼ਯਪ ਨੂੰ ਆਪਣਾ ਸ਼ਿਕਾਰ ਬਣਾਇਆ। ਕੁਆਲੀਫਾਇਰ ਵਿਚ ਇੰਡੋਨੇਸ਼ੀਆਈ ਓਪਨ ਦੇ ਉਪ ਜੇਤੂ ਜਾਪਾਨ ਦੇ ਕਾਜੁਮਾਸਾ ਸਕਾਈ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਮੁੱਖ ਡਰਾਅ ਵਿਚ ਜਗ੍ਹਾ ਬਣਾਉਣ ਵਾਲੇ ਰਾਸ਼ਟਰਮੰਡਲ ਖੇਡਾਂ ਦੇ ਜੇਤੂ ਕਸ਼ਯਪ ਨੇ ਹਾਲਾਂਕਿ ਚੋਟੀ ਦਰਜਾ ਖਿਡਾਰੀ ਸਾਹਮਣੇ ਤਿੰਨ ਸੈੱਟਾਂ ਵਿਚ ਇਕ ਘੰਟੇ ਪੰਜ ਮਿੰਟ ਤਕ ਸੰਘਰਸ਼ ਕੀਤਾ ਪਰ ਅੰਤ ਵਾਨ ਨੇ 21-18, 14-21, 21-15 ਨਾਲ ਫੈਸਲਾਕੁੰਨ ਸੈੱਟ ਤੇ ਮੈਚ ਜਿੱਤ ਕੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਇਸ ਤੋਂ ਇਲਾਵਾ ਜੈਰਾਮ ਵੀ ਸੱਤਵੀਂ ਰੈਂਕਿੰਗ ਦੇ ਹਾਂਗਕਾਂਗ ਦੇ ਐਨਜੀ ਕਾ ਲੋਂਗ ਐਂਗਸ ਦੀ ਚੁਣੌਤੀ ਤੋਂ ਪਾਰ ਨਹੀਂ ਪਾ ਸਕਿਆ ਤੇ ਉਸ ਨੂੰ 19-21, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


Related News