ਵਾਤਾਵਰਣ ਦੀਆਂ ਚਿੰਤਾਵਾਂ ਨੂੰ ਉਜਾਗਰ ਕਰਦੀ ਭਾਰਤੀ ਫ਼ਿਲਮ ‘ਕਾਂਤਾਰਾ’ ਦੀ UNHCR ਨੇ ਕੀਤੀ ਤਾਰੀਫ਼

03/20/2023 5:41:52 PM

ਜਿਨੇਮਾ (ਬਿਊਰੋ)– ਕੰਨੜਾ ਬਲਾਕਬਸਟਰ ਫ਼ਿਲਮ ‘ਕਾਂਤਾਰਾ’ ਨੂੰ 17 ਮਾਰਚ ਨੂੰ ਪਾਥੇ ਬਾਲੇਕਸਰਟ ਥਿਏਟਰ ਜਿਨੇਵਾ ’ਚ ਰਿਲੀਜ਼ ਕੀਤਾ ਗਿਆ ਸੀ। ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀਆਂ, ਜਰਮਨੀ, ਬ੍ਰਾਜ਼ੀਲ, ਯੂ. ਐੱਨ. ਸੀ. ਟੀ. ਏ. ਡੀ. (ਵਪਾਰ ਤੇ ਵਿਕਾਸ ’ਤੇ ਸੰਯੁਕਤ ਰਾਸ਼ਟਰ ਸੰਮੇਲਨ’, ਆਈ. ਟੀ. ਯੂ. ਦੇ ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀਆਂ ਸਮੇਤ ਲਗਭਗ 220 ਲੋਕਾਂ ਦਾ ਇਕ ਦਰਸ਼ਕ ਵਰਗ (ਅੰਤਰਰਾਸ਼ਟਰੀ ਦੂਰਸੰਚਾਰ ਸੰਘ), ਡਬਲਯੂ. ਐੱਚ. ਓ. (ਵਿਸ਼ਵ ਸਿਹਤ ਸੰਗਠਨ), ਸ਼੍ਰੀਲੰਕਾ, ਮਿਆਂਮਾਰ ਤੇ ਭਾਰਤੀ ਪ੍ਰਵਾਸੀ ਸਕ੍ਰੀਨਿੰਗ ’ਚ ਸ਼ਾਮਲ ਹੋਏ। ਦਰਸ਼ਕਾਂ ਨੇ ਫ਼ਿਲਮ ਨੂੰ ਸ਼ਾਨਦਾਰ ਹੁੰਗਾਰਾ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੇ ਬਰਸੀ ਸਮਾਗਮ ’ਤੇ ਛਲਕਿਆ ਮਾਪਿਆਂ ਦਾ ਦਰਦ, ਲਾਰੈਂਸ ਨੂੰ ਲੈ ਕੇ ਆਖੀ ਵੱਡੀ ਗੱਲ

ਦੱਖਣ ਕੰਨੜ ਦੇ ਕਾਲਪਨਿਕ ਪਿੰਡ ’ਚ ਸੈੱਟ ‘ਕਾਂਤਾਰਾ’ ਨੇ ਰਿਸ਼ਬ ਸ਼ੈੱਟੀ, ਜੋ ਫ਼ਿਲਮ ਦੇ ਨਿਰਦੇਸ਼ਕ ਵੀ ਹਨ, ਦੇ ਕਿਰਦਾਰ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਨੇ ਇਕ ਕੰਬਾਲਾ ਚੈਂਪੀਅਨ ਦੀ ਭੂਮਿਕਾ ਨਿਭਾਅ ਹੈ, ਜਿਸ ਦਾ ਇਕ ਈਮਾਨਦਾਰ ਵਨ ਰੇਂਜ ਅਧਿਕਾਰੀ ਨਾਲ ਸਾਹਮਣਾ ਹੋਇਆ ਸੀ। ਇਹ ਫ਼ਿਲਮ ਮਿਥਕ, ਕਲਪਨਾ, ਲੋਕ ਕਥਾਵਾਂ ਤੇ ਕਰਨਾਟਕ ਦੀ ਸਥਾਨਕ ਸੰਸਕ੍ਰਿਤੀ ਨੂੰ ਜੋੜਦੀ ਹੈ। ਫ਼ਿਲਮ ਮਨੁੱਖ ਤੇ ਜੰਗਲ ਵਿਚਾਲੇ ਸੰਘਰਸ਼ ਨੂੰ ਦਿਖਾਉਂਦੀ ਹੈ। ਇਸ ਫ਼ਿਲਮ ਨੇ ਲੋਕਾਂ ਨੂੰ ਵਾਤਾਵਰਣ ਦੀਆਂ ਚੁਣੌਤੀਆਂ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ।

PunjabKesari

ਭਾਰਤੀ ਪੀ. ਆਰ. ਨੇ ਸੰਯੁਕਤ ਰਾਸ਼ਟਰ ’ਚ ਭਾਰਤ ’ਚ ਬਹੁਭਾਸ਼ੀ ਫ਼ਿਲਮਾਂ ਦੇ ਨਿਰਮਾਣ ਬਾਰੇ ਗੱਲ ਕੀਤੀ ਤੇ ਇਸ ਤੱਥ ’ਤੇ ਵੀ ਜ਼ੋਰ ਦਿੱਤਾ ਕਿ ਕੰਨੜ ਫ਼ਿਲਮਾਂ ਇਸ ’ਚ 10 ਫ਼ੀਸਦੀ ਯੋਗਦਾਨ ਦੇ ਰਹੀਆਂ ਹਨ।

PunjabKesari

ਕੰਨੜ ਸਟਾਰ ਰਿਸ਼ਬ ਸਟਾਰਰ ‘ਕਾਂਤਾਰਾ’ ਨੇ ਨਾ ਸਿਰਫ ਫ਼ਿਲਮਾਂ ਸਮੀਖਿਅਕਾਂ ਦੀ ਤਾਰੀਫ਼ ਹਾਸਲ ਕੀਤੀ, ਸਗੋਂ ਬਾਕਸ ਆਫਿਸ ’ਤੇ ਭਾਰੀ ਕਮਾਈ ਵੀ ਕੀਤੀ। ਫ਼ਿਲਮ ਨੇ ਫਰਵਰੀ ’ਚ ਸਿਨੇਮਾਘਰਾਂ ’ਚ ਆਪਣੇ 100 ਦਿਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਪੂਰਾ ਕੀਤਾ। ਉਸ ਮੌਕੇ ’ਤੇ ਰਿਸ਼ਬ ਨੇ ਫ਼ਿਲਮ ਦੇ ਪ੍ਰੀਕੁਅਲ ਦਾ ਐਲਾਨ ਕੀਤਾ ਸੀ।

PunjabKesari

ਰਿਸ਼ਬ ਮੁਤਾਬਕ ਅੱਜ ਫ਼ਿਲਮਾਂ ਭਾਸ਼ਾ ਦੀਆਂ ਹੱਦਾਂ ਪਾਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸਿਨੇਮਾ ਨੂੰ ਵੱਖ-ਵੱਖ ਭਾਸ਼ਾਵਾਂ ’ਚ ਪੇਸ਼ ਕੀਤਾ ਜਾਂਦਾ ਹੈ ਤੇ ਜੇਕਰ ਵਿਸ਼ਾ-ਵਸਤੂ ਦਰਸ਼ਕਾਂ ਨਾਲ ਜੁੜਦਾ ਹੈ ਤਾਂ ਫ਼ਿਲਮ ਨੂੰ ਇਕ ਪੈਨ ਇੰਡੀਆ ਫ਼ਿਲਮ ਵਜੋਂ ਸਵੀਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸਥਾਨਕ ਹੋਣ ਦੇ ਮੰਤਰ ਨੂੰ ਨਵਾਂ ਗਲੋਬਲ ਮੰਨਦੇ ਹਨ। ਸਮੱਗਰੀ ਜਿੰਨੀ ਜ਼ਿਆਦਾ ਸਥਾਨਕ ਹੋਵੇਗੀ, ਇਹ ਉਨੇ ਹੀ ਜ਼ਿਆਦਾ ਦਰਸ਼ਕਾਂ ਨੂੰ ਜੋੜੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News