FDI ਪਾਉਣ ਵਾਲੇ ਟਾਪ 10 ਦੇਸ਼ਾਂ ''ਚ ਸ਼ਾਮਲ ਭਾਰਤ: ਸੰਰਾ ਰਿਪੋਰਟ

01/21/2020 12:22:23 PM

ਸੰਯੁਕਤ ਰਾਸ਼ਟਰ—ਭਾਰਤ 2019 'ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ.ਪੀ.ਆਈ.) ਆਕਰਸ਼ਿਤ ਕਰਨ ਵਾਲੇ ਟਾਪ 10 ਦੇਸ਼ਾਂ 'ਚ ਸ਼ਾਮਲ ਰਿਹਾ। ਇਸ ਦੌਰਾਨ ਭਾਰਤ 'ਚ ਐੱਫ.ਡੀ.ਆਈ. 16 ਫੀਸਦੀ ਵਧ ਕੇ 49 ਅਰਬ ਡਾਲਰ ਰਿਹਾ। ਇਸ ਦੇ ਚੱਲਦੇ ਦੱਖਣੀ ਏਸ਼ੀਆ 'ਚ ਐੱਫ.ਡੀ.ਆਈ. ਵਾਧੇ 'ਚ ਤੇਜ਼ੀ ਆਈ। ਸੰਯੁਕਤ ਰਾਸ਼ਟਰ ਦੀ ਅੰਕਟਾਡ (ਸੰਯੁਕਤ ਵਪਾਰ ਅਤੇ ਵਿਕਾਸ ਸੰਗਠਨ) ਵਲੋਂ ਤਿਆਰ ਸੰਸਾਰਕ ਨਿਵੇਸ਼ ਰਿਪੋਰਟ 'ਚ ਕਿਹਾ ਗਿਆ ਹੈ ਕਿ 2019 'ਚ ਸੰਸਾਰਕ ਪੱਧਰ 'ਤੇ ਪ੍ਰਤੱਖ ਵਿਦੇਸ਼ੀ ਨਿਵੇਸ਼ ਇਕ ਫੀਸਦੀ ਡਿੱਗ ਕੇ 1390 ਅਰਬ ਡਾਲਰ ਰਿਹਾ। 2018 'ਚ ਇਹ 1410 ਅਰਬ ਡਾਲਰ 'ਤੇ ਸੀ। ਇਸ 'ਚ ਕਿਹਾ ਗਿਆ ਹੈ ਕਿ ਮੈਕਰੋ ਆਰਥਿਕ ਪ੍ਰਦਰਸ਼ਨ 'ਚ ਕਮਜ਼ੋਰੀ ਅਤੇ ਵਪਾਰ ਤਣਾਅ ਸਮੇਤ ਨੀਤੀਗਤ ਮੋਰਚ 'ਤੇ ਅਨਿਸ਼ਚਿਤਤਾ ਨਾਲ ਨਿਵੇਸ਼ 'ਚ ਗਿਰਾਵਟ ਆਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਕਾਸਸ਼ੀਲ ਅਰਥਵਿਵਸਥਾਵਾਂ ਨੇ ਸੰਸਾਰਕ ਐੱਫ.ਡੀ.ਆਈ. ਦਾ ਅੱਧੇ ਤੋਂ ਜ਼ਿਆਦਾ ਹਿੱਸਾ ਆਕਰਸ਼ਿਤ ਕੀਤਾ ਹੈ। ਦੱਖਣੀ ਏਸ਼ੀਆ 'ਚ ਪ੍ਰਤੱਖ ਵਿਦੇਸ਼ ਨਿਵੇਸ਼ 2019 'ਚ 10 ਫੀਸਦੀ ਵਧ ਕੇ 60 ਅਰਬ ਡਾਲਰ 'ਤੇ ਪਹੁੰਚ ਗਿਆ। ਇਸ 'ਚ ਭਾਰਤ ਦੀ ਮੁੱਖ ਭੂਮਿਕਾ ਰਹੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਭਾਰਤ 'ਚ ਐੱਫ.ਡੀ.ਆਈ. ਨਿਵੇਸ਼ 2019 'ਚ 16 ਫੀਸਦੀ ਵਧ ਕੇ 49 ਅਰਬ ਡਾਲਰ 'ਤੇ ਪਹੁੰਚਣ ਦਾ ਅਨੁਮਾਨ ਹੈ। ਉੱਧਰ 2018 'ਚ 42 ਅਰਬ ਡਾਲਰ ਦਾ ਵਿਦੇਸ਼ ਨਿਵੇਸ਼ ਦਰਜ ਕੀਤਾ ਗਿਆ ਸੀ।


Aarti dhillon

Content Editor

Related News