ਦੁਨੀਆ ਦੇ ਇਸ ਦੇਸ਼ ਨੇ ਜਾਰੀ ਕੀਤੀ 'ਭਗਵਾਨ ਰਾਮ' ਤੇ ਮਹਾਤਮਾ ਬੁੱਧ ਦੀ ਡਾਕ ਟਿਕਟ, ਦੇਖੋ ਤਸਵੀਰਾਂ

Sunday, Jul 28, 2024 - 03:23 PM (IST)

ਦੁਨੀਆ ਦੇ ਇਸ ਦੇਸ਼ ਨੇ ਜਾਰੀ ਕੀਤੀ 'ਭਗਵਾਨ ਰਾਮ' ਤੇ ਮਹਾਤਮਾ ਬੁੱਧ ਦੀ ਡਾਕ ਟਿਕਟ, ਦੇਖੋ ਤਸਵੀਰਾਂ

ਨਵੀਂ ਦਿੱਲੀ - ਦੱਖਣੀ ਪੂਰਬੀ ਏਸ਼ੀਆ ਦੇ ਦੇਸ਼ ਲਾਓਸ ਨੇ ਅਯੁੱਧਿਆ ਦੇ ਸ਼੍ਰੀ ਰਾਮਲਲਾ ‘ਤੇ ਡਾਕ ਟਿਕਟ ਜਾਰੀ ਕੀਤੀ ਹੈ। ਲਾਓਸ ਨੇ ਭਗਵਾਨ ਰਾਮ ਅਤੇ ਮਹਾਤਮਾ ਬੁੱਧ ਦੀਆਂ ਡਾਕ ਟਿਕਟਾਂ ਜਾਰੀ ਕੀਤੀਆਂ ਹਨ। ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਮਾਈਕ੍ਰੋਬਲਾਗਿੰਗ ਸਾਈਟ ਐਕਸ ‘ਤੇ ਇਹ ਜਾਣਕਾਰੀ ਦਿੱਤੀ ਹੈ। ਇਸ ਨਾਲ ਲਾਓ ਪੀਡੀਆਰ (ਲਾਓ ਪੀਪਲਜ਼ ਡੈਮੋਕਰੇਟਿਕ ਰਿਪਬਲਿਕ) ਇਹ ਅਯੁੱਧਿਆ ਸਟੈਂਪ ਜਾਰੀ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।

 

ਦੋ ਵੱਖ-ਵੱਖ ਸੈੱਟਾਂ ਵਿੱਚ ਜਾਰੀ ਕੀਤੀਆਂ ਗਈਆਂ ਹਨ ਡਾਕ ਟਿਕਟਾਂ

ਵਿਸ਼ੇਸ਼ ਯਾਦਗਾਰੀ ਡਾਕ ਟਿਕਟ ਸੈੱਟ ਦਾ ਉਦਘਾਟਨ ਭਾਰਤ ਦੇ ਵਿਦੇਸ਼ ਮੰਤਰੀ ਡਾ: ਐੱਸ. ਜੈਸ਼ੰਕਰ ਅਤੇ ਲਾਓਸ ਪੀਡੀਆਰ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸਲੇਮੈਕਸੇ ਕੋਮਾਸਿਥ ਨੇ ਸਾਂਝੇ ਤੌਰ 'ਤੇ ਲਾਓਸ ਦੀ ਰਾਜਧਾਨੀ ਵਿਏਨਟਿਏਨ ਵਿੱਚ ਇੱਕ ਸਮਾਰੋਹ ਦੌਰਾਨ ਕੀਤਾ। 

ਇਸ ਸਟੈਂਪ ਸੈਟ ਵਿੱਚ ਦੋ ਵੱਖ-ਵੱਖ ਡਾਕ ਟਿਕਟਾਂ ਹਨ - ਇੱਕ ਡਾਕ ਟਿਕਟ ਵਿੱਚ ਲਾਓਸ ਦੀ ਪ੍ਰਾਚੀਨ ਰਾਜਧਾਨੀ ਲੁਆਂਗ ਪ੍ਰਬਾਂਗ ਦੇ ਭਗਵਾਨ ਬੁੱਧ ਦੀ ਤਸਵੀਰ ਹੈ, ਜੋ ਕਿ ਇੱਕ ਮਹੱਤਵਪੂਰਨ ਬੋਧੀ ਸਥਾਨ ਵੀ ਹੈ, ਜਦੋਂ ਕਿ ਦੂਜੇ ਸਟੈਂਪ ਵਿੱਚ ਅਯੁੱਧਿਆ ਦੇ ਭਗਵਾਨ ਸ਼੍ਰੀ ਰਾਮ ਦੀ ਤਸਵੀਰ ਹੈ।

ਦੋਹਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਰਹੇ ਹਨ ਮਜ਼ਬੂਤ ​​ਸਬੰਧ 

ਇਹ ਸਮਾਗਮ ਡਾ: ਜੈਸ਼ੰਕਰ ਦੀ ਆਸੀਆਨ ਮੀਟਿੰਗਾਂ ਵਿੱਚ ਸ਼ਾਮਲ ਹੋਣ ਲਈ ਦੱਖਣ-ਪੂਰਬੀ ਏਸ਼ੀਆਈ ਦੇਸ਼ ਦੀ ਯਾਤਰਾ ਦੌਰਾਨ ਹੋਇਆ। ਇਸ ਮੌਕੇ ਲਾਓਸ ਵਿੱਚ ਭਾਰਤ ਦੇ ਰਾਜਦੂਤ ਪ੍ਰਸ਼ਾਂਤ ਅਗਰਵਾਲ ਮੌਜੂਦ ਸਨ। ਜੈਸ਼ਕਰ ਲਾਓਸ ਦੇ ਦੌਰੇ ‘ਤੇ ਹਨ ਅਤੇ ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਰਾਮਾਇਣ ਅਤੇ ਬੁੱਧ ਧਰਮ ਦੇ ਸਾਡੇ ਸਾਂਝੇ ਸੱਭਿਆਚਾਰਕ ਖਜ਼ਾਨੇ ਦਾ ਜਸ਼ਨ ਮਨਾਉਣ ਲਈ ਇੱਕ ਵਿਸ਼ੇਸ਼ ਟਿਕਟ ਸੈੱਟ ਲਾਂਚ ਕੀਤਾ ਗਿਆ ਹੈ। ਜੈਸ਼ੰਕਰ ਆਸੀਆਨ-ਭਾਰਤ ਮੰਤਰੀ ਪੱਧਰੀ ਸੰਮੇਲਨ, ਪੂਰਬੀ ਏਸ਼ੀਆ ਸਿਖਰ ਸੰਮੇਲਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਅਤੇ ਆਸੀਆਨ ਖੇਤਰੀ ਫੋਰਮ ਦੀ ਬੈਠਕ ਲਈ ਵਿਏਨਟੀਅਨ ਦੌਰੇ ‘ਤੇ ਹਨ। ਤੁਹਾਨੂੰ ਦੱਸ ਦੇਈਏ ਕਿ ਬੁੱਧ ਧਰਮ ਦੇ ਕਾਰਨ ਭਾਰਤ ਅਤੇ ਲਾਓਸ ਵਿਚਾਲੇ ਸਦੀਆਂ ਤੋਂ ਚੰਗੇ ਸਬੰਧ ਰਹੇ ਹਨ।

ਭਗਵਾਨ ਰਾਮ ਦੇ ਬਾਲ ਰੂਪ ਨੂੰ ਦਰਸਾਉਂਦੀ ਸ਼੍ਰੀ ਰਾਮ ਲਾਲਾ ਦੀ ਮੂਰਤੀ ਅਯੁੱਧਿਆ ਦੇ ਰਾਮ ਮੰਦਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਕਾਲੇ ਪੱਥਰ ਦੀ ਬਣੀ ਇਹ ਮੂਰਤੀ 51 ਇੰਚ ਉੱਚੀ ਹੈ ਅਤੇ ਇਸ ਨੂੰ 22 ਜਨਵਰੀ, 2024 ਨੂੰ ਮੰਦਰ ਦੇ ਪਾਵਨ ਅਸਥਾਨ ਵਿੱਚ ਸ਼ਾਨੋ-ਸ਼ੌਕਤ ਨਾਲ ਸਥਾਪਿਤ ਕੀਤਾ ਗਿਆ ਸੀ।


author

Harinder Kaur

Content Editor

Related News