ਪਾਬਲੋ ਐਸਕੋਬਾਰ ਦੇ ਦਰਿਆਈ ਘੋੜੇ ਭਾਰਤ ਭੇਜਣ ਦੀ ਤਿਆਰੀ
Saturday, Mar 04, 2023 - 03:20 PM (IST)
ਬੋਗੋਟਾ (ਭਾਸ਼ਾ) : ਕੋਲੰਬੀਆ ਦੇ ਖ਼ਤਰਨਾਕ ਨਸ਼ੀਲੇ ਪਦਾਰਥ ਸਮੱਗਲਰ ਪਾਬਲੋ ਐਸਕੋਬਾਰ ਦੇ ਪਸ਼ੁ ਫਾਰਮ ਨੇੜੇ ਰਹਿਣ ਵਾਲੇ ਘੱਟ ਤੋਂ ਘੱਟ 70 ਦਰਿਆਈ ਘੋੜਿਆਂ ਨੂੰ ਭਾਰਤ ਅਤੇ ਮੈਕਸੀਕੋ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਹੈ। ਗੁਜਰਾਤ ਦੇ ਜਾਮਨਗਰ ਸਥਿਤ ਗ੍ਰੀਨਸ ਜੂਲਾਜਿਕਲ ਰੈਸਕਿਊ ਐਂਡ ਰਿਹੈਬਿਲੇਸ਼ਨ ਕਿੰਗਡਮ ਵਿਚ 60 ਦਰਿਆਈ ਘੋੜਿਆਂ ਨੂੰ ਭੇਜਿਆ ਜਾਵਗਾ। ਇਸਦੇ ਲਈ ਦਰਿਆਈ ਘੋੜਿਆਂ ਨੂੰ ਫੜਨ ਨਾਲ ਜੁੜੀ ਮੁਹਿੰਮ, ਉਨ੍ਹਾਂ ਨੂੰ ਢੋਣ ਵਾਲੇ ਲੋਹੇ ਦੇ ਕੰਟੇਨਰ ਅਤੇ ਜਹਾਜ਼ ਨਾਲ ਭਾਰਤ ਭੇਜਣ ਦਾ ਪੂਰਾ ਖ਼ਰਚਾ ਕੋਲੰਬੀਆ ਸਰਕਾਰ ਚੁੱਕੇਗੀ।
ਇਹ ਵੀ ਪੜ੍ਹੋ : 28 ਲੱਖ ਖ਼ਰਚ ਵਿਦੇਸ਼ ਭੇਜੀ ਪਤਨੀ, ਜਦੋਂ ਪਤੀ ਪੁੱਜਾ ਕੈਨੇਡਾ ਤਾਂ ਸੱਚ ਜਾਣ ਰਹਿ ਗਿਆ ਹੱਕਾ-ਬੱਕਾ
ਵਾਤਾਵਰਣ ਏਜੰਸੀਆਂ ਦਾ ਅਨੁਮਾਨ ਹੈ ਕਿ ਐਂਟੀਓਕਵਿਆ ਸੂਬੇ ਵਿਚ ਸਥਿਤ ਇਸ ਖੇਤਰ ਵਿਚ ਹੁਣ ਲਗਭਗ 130 ਦਰਿਆਈ ਘੋੜੇ ਹਨ ਅਤੇ ਅਗਲੇ 8 ਸਾਲਾਂ ਵਿਚ ਉਨ੍ਹਾਂ ਦੀ ਗਿਣਤੀ ਵਧ ਕੇ 400 ਤੱਕ ਹੋ ਸਕਦੀ ਹੈ। ਕੋਲੰਬੀਆ ਸਰਕਾਰ ਨੇ ਦਰਿਆਈ ਘੋੜਿਆਂ ਦੀ ਗਿਣਤੀ ’ਤੇ ਰੋਕ ਲਗਾਉਣ ਲਈ ਇਹ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : 28 ਲੱਖ ਖ਼ਰਚ ਵਿਦੇਸ਼ ਭੇਜੀ ਪਤਨੀ, ਜਦੋਂ ਪਤੀ ਪੁੱਜਾ ਕੈਨੇਡਾ ਤਾਂ ਸੱਚ ਜਾਣ ਰਹਿ ਗਿਆ ਹੱਕਾ-ਬੱਕਾ
ਜੀਵ ਅਤੇ ਜੈਵ ਵਿਭਿੰਨਤਾ ਲਈ ਸੰਭਾਵਿਤ ਖ਼ਤਰਾ ਹਨ ਇਹ ਦਰਿਆਈ ਘੋੜੇ
ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਲੰਬੀਆ ਵਿਚ ਦਰਿਆਈ ਘੋੜਿਆਂ ਦਾ ਕੋਈ ਕੁਦਰਤੀ ਸ਼ਿਕਾਰੀ ਨਹੀਂ ਹੈ ਅਤੇ ਇਹ ਜੀਵ ਜੈਵ ਵਿਭਿੰਨਤਾ ਲਈ ਇਕ ਸੰਭਾਵਿਤ ਖ਼ਤਰਾ ਹਨ ਕਿਉਂਕਿ ਉਨ੍ਹਾਂ ਦਾ ਮਲ ਨਦੀਆਂ ਦੀ ਬਣਤਰ ਨੂੰ ਬਦਲ ਦਿੰਦਾ ਹੈ ਅਤੇ ਇਹ ਮੈਨਾਟੀ ਅਤੇ ਕੈਪੀਬਾਰਾ ਵਰਗੇ ਜੀਵਾਂ ਦੀ ਕੁਦਰਤੀ ਰਿਹਾਇਸ਼ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕੋਲੰਬੀਆ ਸਰਕਾਰ ਨੇ ਦਰਿਆਈ ਘੋੜਿਆਂ ਨੂੰ ਪਿਛਲੇ ਸਾਲ ‘ਇਕ ਜ਼ਹਿਰੀਲੀ ਹਮਲਾਵਰ ਨਸਲ’ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਕਾਂਗਰਸ ਦੇ ਦੋ ਘਾਗ ਸਿਆਸਤਦਾਨਾਂ 'ਚ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਸੰਭਾਲਣਗੇ ਪਾਰਟੀ ਦਾ ਗੜ੍ਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ