ਚੀਨ ਵਿੱਚ ਕੋਵਿਡ-19 ਦੀ ਤਾਜ਼ਾ ਲਹਿਰ ''ਚ ਕੋਈ ਨਵਾਂ ਰੂਪ ਸਾਹਮਣੇ ਨਹੀਂ ਆਇਆ : ਦਿ ਲੈਂਸੇਟ

02/10/2023 6:23:38 PM

ਬੀਜਿੰਗ (ਭਾਸ਼ਾ) : ਚੀਨ 'ਚ ਹਾਲ ਹੀ 'ਚ ਆਈ ਕੋਵਿਡ-19 ਦੀ ਲਹਿਰ ਲਈ ਕੋਈ ਨਵਾਂ ਰੂਪ ਨਹੀਂ ਸਗੋਂ ਓਮਿਕਰੋਨ ਦੇ ਪਹਿਲਾ ਤੋਂ ਦੋ ਰੂਪ ਜ਼ਿੰਮੇਵਾਰ ਸੀ। ਦਿ ਲਾਸੇਂਟ ਜਨਰਲ 'ਚ ਪ੍ਰਕਾਸ਼ਿਤ ਇਕ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਵਿਸ਼ਲੇਸ਼ਣ ਵਿੱਚ ਕਿਹਾ ਗਿਆ ਹੈ ਕਿ ਬੀਜਿੰਗ 2022 ਵਿੱਚ ਓਮਿਕਰੋਨ ਉਪ-ਕਿਸਮਾਂ BA.5.2 ਅਤੇ BF.7 ਸਭ ਤੋਂ ਪ੍ਰਭਾਵੀ ਕਿਸਮਾਂ ਵਿੱਚੋਂ ਇੱਕ ਸਨ ਅਤੇ ਪਿਛਲੇ ਸਾਲ 14 ਨਵੰਬਰ ਤੋਂ 20 ਦਸੰਬਰ ਤੱਕ ਸਥਾਨਕ ਲਾਗਾਂ ਦੇ 90 ਫ਼ੀਸਦੀ ਤੋਂ ਵੱਧ ਹਿੱਸੇਦਾਰ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਚੀਨ ਨੇ 7 ਦਸੰਬਰ, 2022 ਨੂੰ ਆਪਣੀ ਜ਼ੀਰੋ ਕੋਵਿਡ ਨੀਤੀ ਨੂੰ ਖ਼ਤਮ ਕਰ ਦਿੱਤਾ ਸੀ। ਕੋਵਿਡ-19 ਨਾਲ ਸਬੰਧਤ ਸਖ਼ਤ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਚੀਨ ਵਿੱਚ ਸੰਕਰਮਣ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਆਏ ਵਾਧੇ ਨੇ ਇਹ ਖਦਸ਼ਾ ਪੈਦਾ ਕਰ ਦਿੱਤਾ ਹੈ ਕਿ ਇਸ ਦਾ ਕਾਰਨ ਕਿਸੇ ਨਾ ਕਿਸੇ ਤਰ੍ਹਾਂ ਦਾ ਨਵਾਂ ਰੂਪ ਹੈ। 

ਇਹ ਵੀ ਪੜ੍ਹੋ- ਚੀਨ ਸਮੇਤ 5 ਦੇਸ਼ਾਂ ਦੇ ਯਾਤਰੀਆਂ ਨੂੰ ਪਰਸੋਂ ਤੋਂ ਨਹੀਂ ਦੇਣੀ ਹੋਵੇਗੀ ਕੋਵਿਡ ਟੈਸਟ ਰਿਪੋਰਟ

ਤਾਜ਼ਾ ਅਧਿਐਨ ਵਿੱਚ ਖੋਜਕਰਤਾਵਾਂ ਨੇ 2022 ਵਿੱਚ ਬੀਜਿੰਗ ਵਿੱਚ ਕੋਰੋਨਾ ਪਾਜ਼ੇਟਿਵ ਲੋਕਾਂ ਤੋਂ ਇਕੱਠੇ ਕੀਤੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ। ਅਧਿਐਨ ਅਧੀਨ 13 ਨਮੂਨੇ 14 ਨਵੰਬਰ ਤੋਂ 20 ਦਸੰਬਰ, 2022 ਦੇ ਵਿਚਕਾਰ ਕ੍ਰਮਵਾਰ ਸਨ। ਇਨ੍ਹਾਂ ਵਿੱਚੋਂ 350 ਲੋਕਲ ਇਨਫੈਕਸ਼ਨ ਦੇ ਮਾਮਲੇ ਸਨ। ਇਨ੍ਹਾਂ 413 ਨਮੂਨਿਆਂ ਦੇ ਕ੍ਰਮਵਾਰ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਇਹ ਸਾਰੇ ਕੇਸ ਮੌਜੂਦਾ ਰੂਪਾਂ ਨਾਲ ਜੁੜੇ ਹੋਏ ਸਨ। ਚਾਈਨੀਜ਼ ਅਕੈਡਮੀ ਆਫ ਸਾਇੰਸਿਜ਼ ਦੇ ਇੰਸਟੀਚਿਊਟ ਆਫ ਮਾਈਕ੍ਰੋਬਾਇਓਲੋਜੀ ਦੇ ਪ੍ਰੋਫੈਸਰ ਜਾਰਜ ਗਾਓ ਨੇ ਕਿਹਾ ਕਿ ਸਾਡਾ ਵਿਸ਼ਲੇਸ਼ਣ ਸੁਝਾਅ ਦਿੰਦਾ ਹੈ ਕਿ ਬੀਜਿੰਗ ਅਤੇ ਸੰਭਾਵਤ ਤੌਰ 'ਤੇ ਪੂਰੇ ਚੀਨ ਵਿੱਚ ਮੌਜੂਦਾ ਲਹਿਰ ਲਈ ਕੋਈ ਨਵਾਂ ਰੂਪ ਨਹੀਂ ਸਗੋਂ ਓਮਿਕਰੋਨ ਦੇ ਦੋ ਪਹਿਲਾਂ ਜਾਣੇ ਜਾਂਦੇ ਸਬ-ਫਾਰਮ ਜ਼ਿੰਮੇਵਾਰ ਹਨ।

ਇਹ ਵੀ ਪੜ੍ਹੋ- ਬਠਿੰਡਾ 'ਚ ਚੱਲਦੀ ਸਕੂਲ ਵੈਨ 'ਚੋਂ ਡਿੱਗੀ ਮਾਸੂਮ ਬੱਚੀ, ਵੀਡੀਓ ਦੇਖ ਖੜ੍ਹੇ ਹੋ ਜਾਣਗੇ ਰੌਂਗਟੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News