ਰੂਸ ''ਚ ਕੋਰੋਨਾ ਦੇ 24 ਘੰਟੇ ''ਚ 5,000 ਹੋਰ ਤੋਂ ਵੱਧ ਹੋਰ ਨਵੇਂ ਮਾਮਲੇ

08/03/2020 6:02:55 PM

ਮਾਸਕੋ— ਪਿਛਲੇ 24 ਘੰਟਿਆਂ ਦੌਰਾਨ ਰੂਸ 'ਚ ਕੋਰੋਨਾ ਵਾਇਰਸ ਦੇ 5394 ਨਵੇਂ ਮਾਮਲੇ ਆਉਣ ਨਾਲ ਸੰਕ੍ਰਮਿਤ ਲੋਕਾਂ ਦੀ ਕੁੱਲ ਸੰਖਿਆ 856,264 ਹੋ ਗਈ ਹੈ। ਇਸ ਤੋਂ ਪਹਿਲਾਂ ਕੱਲ੍ਹ ਵਾਇਰਸ ਦੇ 5727 ਨਵੇਂ ਮਾਮਲੇ ਸਾਹਮਣੇ ਆਏ ਸਨ। ਦੇਸ਼ ਦੇ ਕੋਰੋਨਾ ਰਿਸਪਾਂਸ ਸੈਂਟਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਕੇਂਦਰ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ 83 ਇਲਾਕਿਆਂ ਤੋਂ ਕੋਰੋਨਾ ਦੇ 5394 ਨਵੇਂ ਮਾਮਲੇ ਮਿਲੇ ਹਨ, ਜਿਨ੍ਹਾਂ 'ਚੋਂ 1413 'ਚ ਸਰਗਰਮ ਪਾਏ ਗਏ ਅਤੇ ਕੋਈ ਲੱਛਣ ਨਹੀਂ ਸੀ।
ਰੂਸ 'ਚ ਕੋਰੋਨਾ ਦੇ ਮਰੀਜ਼ ਪ੍ਰਤੀ ਦਿਨ 0.6 ਪ੍ਰਤੀਸ਼ਤ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਮਾਸਕੋ 'ਚ 693 ਨਵੇਂ ਮਾਮਲੇ ਸਾਹਮਣੇ ਆਏ, ਜੋ ਰੂਸ ਦੇ ਹੋਰ ਖੇਤਰਾਂ ਨਾਲੋਂ ਵੱਧ ਹਨ। ਇਸ ਤੋਂ ਬਾਅਦ ਸਵਾਦਰਲੋਵਸਕ ਖੇਤਰ 'ਚ 196 ਅਤੇ ਖਾਂਤੀ-ਮਾਨਸੀ ਖੁਦਮੁਖਤਿਆਰੀ ਖੇਤਰ 'ਚ 192 ਨਵੇਂ ਮਾਮਲੇ ਸਾਹਮਣੇ ਆਏ ਹਨ। ਚਕੋਤਕਾ ਅਤੇ ਨੇਨੇਟਸ ਆਟੋਨੋਮਸ ਰੀਜਨ 'ਚ ਕੋਰੋਨਾ ਵਾਇਰਸ ਦੇ ਕੋਈ ਨਵਾਂ ਮਾਮਲਾ ਨਹੀਂ ਮਿਲਿਆ।

ਰੂਸ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੀ ਲਾਗ ਨਾਲ 79 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਇਕ ਦਿਨ ਪਹਿਲਾਂ ਵਾਇਰਸ ਨਾਲ 70 ਮਰੀਜ਼ਾਂ ਦੀ ਮੌਤ ਹੋ ਗਈ ਸੀ। ਦੇਸ਼ 'ਚ ਕੋਰੋਨਾ ਦੀ ਲਾਗ ਕਾਰਨ ਹੋਈਆਂ ਮੌਤਾਂ ਦੀ ਕੁੱਲ ਗਿਣਤੀ 14,207 ਤੱਕ ਪਹੁੰਚ ਗਈ ਹੈ। ਅੱਜ ਕੋਰੋਨਾ ਦੀ ਲਾਗ ਕਾਰਨ ਪੀੜਤ 3420 ਮਰੀਜ਼ ਸਿਹਤਮੰਦ ਹੋ ਗਏ ਹਨ ਅਤੇ ਇਸ ਦੇ ਨਾਲ ਇਸ ਵਾਇਰਸ ਦੇ ਸੰਕਰਮਣ ਤੋਂ ਛੁਟਕਾਰਾ ਪਾਉਣ ਵਾਲਿਆਂ ਦੀ ਗਿਣਤੀ 653,593 ਹੋ ਗਈ ਹੈ।


Sanjeev

Content Editor

Related News