ਉੱਤਰੀ ਕੋਰੀਆ : ਦੂਸਰੀ ਵਾਰ ਜਨਤਰ ਤੌਰ ''ਤੇ ਨਜ਼ਰ ਆਈ ਕਿਮ ਜੋਂਗ ਉਨ ਦੀ ਧੀ
Sunday, Nov 27, 2022 - 04:14 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ) : ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਆਪਣੀ ਧੀ ਨਾਲ ਮਿਜ਼ਾਈਲ ਵਿਗਿਆਨੀਆਂ ਨਾਲ ਮੀਟਿੰਗ 'ਚ ਪਹੁੰਚੇ।ਦੱਸ ਦੇਈਏ ਕਿ ਇਹ ਦੂਜੀ ਵਾਰ ਹੈ ਜਦੋਂ ਉਨ੍ਹਾਂ ਦੀ ਕੁੜੀ ਜਨਤਕ ਤੌਰ 'ਤੇ ਸਾਹਮਣੇ ਆਈ ਹੈ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਨੂੰ ਪਿਛਲੇ ਹਫ਼ਤੇ ਜਨਤਕ ਤੌਰ 'ਤੇ ਦੇਖਿਆ ਗਿਆ ਸੀ। ਮੀਡੀਆ ਨੇ ਐਤਵਾਰ ਨੂੰ ਦਿੱਤੀ ਰਿਪੋਰਟ 'ਚ ਦੱਸਿਆ ਕਿ ਜੂ. ਏ. ਅਤੇ ਕਿਮ ਨੇ ਹਵਾਸੋਂਗ-17 ਆਈ. ਸੀ. ਬੀ. ਐੱਮ. ਦੀ ਸ਼ੁਰੂਆਤ ਵਿੱਚ ਸ਼ਾਮਲ ਵਿਗਿਆਨੀਆਂ, ਟੈਕਨੀਸ਼ੀਅਨਾਂ, ਅਧਿਕਾਰੀਆਂ ਅਤੋ ਹੋਰ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਤਸਵੀਰਾਂ ਵੀ ਖਿਚਵਾਈਆਂ। ਕੇ. ਸੀ. ਐੱਨ. ਏ. ਨੇ ਉਸ ਨੂੰ ਕਿਮ ਦਾ ਪਸੰਦੀਦਾ ਬੱਚਾ ਦੱਸਿਆ। ਇਸ ਨੇ ਕਈ ਤਸਵੀਰਾਂ ਜਾਰੀ ਕੀਤੀਆਂ, ਜਿਸ ਵਿੱਚ ਕਿਮ ਦੀ ਧੀ ਨੇ ਆਪਣੇ ਪਿਤਾ ਦੀ ਬਾਂਹ ਫੜੀ ਹੋਈ ਹੈ ਤੇ ਉਸ ਨੇ ਕਾਲਾ ਫਰ ਵਾਲਾ ਕੋਟ ਪਾਇਆ ਹੋਇਆ ਹੈ।
ਇਹ ਵੀ ਪੜ੍ਹੋ- ਰੂਪਨਗਰ 'ਚ ਵਾਪਰਿਆ ਵੱਡਾ ਹਾਦਸਾ: ਸ੍ਰੀ ਕੀਰਤਪੁਰ ਸਾਹਿਬ ਨੇੜੇ ਟਰੇਨ ਦੀ ਲਪੇਟ 'ਚ ਆਉਣ ਕਾਰਨ 3 ਬੱਚਿਆਂ ਦੀ ਮੌਤ
ਕਾਰਨੇਗੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ ਦੇ ਮਾਹਰ ਅੰਕਿਤ ਪਾਂਡਾ ਨੇ ਕਿਹਾ ਕਿ ਇਹ ਯਕੀਨੀ ਤੌਰ 'ਤੇ ਧਿਆਨ ਦੇਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿਗਿਆਨੀਆਂ ਅਤੇ ਤਕਨੀਕੀਆਂ ਨਾਲ ਮੁਲਾਕਾਤ ਕਰਨ ਵਾਲੀਆਂ ਤਸਵੀਰਾਂ ਇਸ ਵਿਚਾਰ ਦਾ ਸਮਰਥਨ ਕਰਦੀਆਂ ਹਨ ਕਿ ਉਸਦੇ ਪਿਤਾ ਉਸ ਨੂੰ ਸੰਭਾਵੀ ਉੱਤਰਾਧਿਕਾਰੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਿਮ ਦੇ ਦੋ ਹੋਰ ਬੱਚੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਮ ਦਾ ਇਕ ਪੁੱਤਰ ਤੇ ਇਕ ਹੋਰ ਧੀ ਹੈ। ਅਜਿਹੇ 'ਚ ਕੁਝ ਮਾਹਿਰਾਂ ਨੇ ਸਵਾਲ ਉਠਾਇਆ ਹੈ ਕਿ ਉੱਤਰੀ ਕੋਰੀਆ ਦੇ ਮਰਦ ਪ੍ਰਧਾਨ ਸਮਾਜ ਹੋਣ ਦੇ ਮੱਦੇਨਜ਼ਰ ਕਿਮ ਆਪਣੀ ਧੀ ਨੂੰ ਆਪਣੀ ਉੱਤਰਾਧਿਕਾਰੀ ਦੇ ਰੂਪ 'ਚ ਕਿਉਂ ਪੇਸ਼ ਕਰ ਰਹੇ ਹਨ?
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।