ਜੈਸ਼ੰਕਰ ਨੇ ਨਾਮੀਬੀਆ ਦੇ ਉਪ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

06/05/2023 6:01:57 PM

ਵਿੰਡਹੋਕ (ਏਜੰਸੀ)- ਵਿਦੇਸ਼ ਮੰਤਰੀ ਜੈਸ਼ੰਕਰ ਨੇ ਸੋਮਵਾਰ ਨੂੰ ਨਾਮੀਬੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੇਤੁੰਬੋ ਨੰਦੀ-ਨਦੈਤਵਾਹ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਦੋਵਾਂ ਨੇਤਾਵਾਂ ਨੇ ਊਰਜਾ, ਗ੍ਰੀਨ ਹਾਈਡ੍ਰੋਜਨ, ਟਰਾਂਸਪੋਰਟ ਅਤੇ ਕਨੈਕਟੀਵਿਟੀ, ਡਿਜੀਟਲ, ਫਾਰਮਾਸਿਊਟੀਕਲ, ਖੁਰਾਕ ਸੁਰੱਖਿਆ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ 'ਚ ਦੁਵੱਲੇ ਸਬੰਧਾਂ ਬਾਰੇ ਵਿਸਥਾਰ 'ਚ ਚਰਚਾ ਕੀਤੀ। 

ਇਹ ਵੀ ਪੜ੍ਹੋ-  ਨਵਜਨਮੇ ਬੱਚੇ ਨੂੰ ਛੱਡ ਕੇ ਭੱਜੀ ਮਾਂ 2 ਦਿਨਾਂ ਬਾਅਦ ਵਾਪਸ ਪਰਤੀ, DNA ਟੈਸਟ ਕਰਵਾਉਣ ਦੀ ਯੋਜਨਾ

ਜੈਸ਼ੰਕਰ ਨੇ ਨੰਦੀ-ਨਦੈਤਵਾਹ ਦੇ ਨਾਲ ਭਾਰਤ ਅਤੇ ਨਾਮੀਬੀਆ ਦਰਮਿਆਨ ਪਹਿਲੀ ਸੰਯੁਕਤ ਸਹਿਯੋਗ ਕਮਿਸ਼ਨ ਦੀ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ। ਇਸ ਦੌਰਾਨ ਜੈਸ਼ੰਕਰ ਨੇ ਰੇਖਾਂਕਿਤ ਕੀਤਾ ਕਿ ਮੌਜੂਦਾ ਭਾਈਵਾਲੀ ਲੰਮੇ ਸਮੇਂ ਦੀ ਸਿਆਸੀ ਭਰੋਸੇਯੋਗਤਾ ਅਤੇ ਵਧਦੀ ਵਿਕਾਸ ਭਾਈਵਾਲੀ 'ਤੇ ਆਧਾਰਿਤ ਹੋਣੀ ਚਾਹੀਦੀ ਹੈ। ਜੈਸ਼ੰਕਰ ਨੇ ਟਵੀਟ ਕੀਤਾ ਕਿ ਊਰਜਾ, ਗ੍ਰੀਨ ਹਾਈਡ੍ਰੋਜਨ, ਟਰਾਂਸਪੋਰਟ ਅਤੇ ਕਨੈਕਟੀਵਿਟੀ, ਡਿਜੀਟਲ, ਫਾਰਮਾਸਿਊਟੀਕਲ, ਭੋਜਨ ਸੁਰੱਖਿਆ, ਵਿਗਿਆਨ ਅਤੇ ਤਕਨਾਲੋਜੀ ਅਤੇ ਸੱਭਿਆਚਾਰ ਦੇ ਖੇਤਰਾਂ 'ਚ ਦੁਵੱਲੇ ਸਬੰਧਾਂ ਦੇ ਵਿਸਥਾਰ 'ਤੇ ਚਰਚਾ ਕੀਤੀ।

ਇਹ ਵੀ ਪੜ੍ਹੋ- ਪੁੱਤ ਬਣਿਆ ਕਪੁੱਤ! ਬੇਦਖ਼ਲ ਕੀਤੇ ਮਾਪੇ, ਪਾਰਕ ’ਚ ਸੌਂ ਰਿਹੈ ਪਿਓ, ਧੀਆਂ ਘਰ ਰਹਿ ਰਹੀ ਮਾਂ

ਇਸ ਦੇ ਨਾਲ ਜੰਗਲੀ ਜੀਵ ਸਹਿਯੋਗ ਅਤੇ ਹਰਿਆਵਲ ਸੈਰ ਸਪਾਟੇ ਬਾਰੇ ਵੀ ਚਰਚਾ ਕੀਤੀ ਗਈ। ਉਸ ਦੌਰਾਨ ਸਮੇਂ ਜੈਸ਼ੰਕਰ ਨਾਲ ਵਫ਼ਦ-ਪੱਧਰੀ ਮੀਟਿੰਗ ਤੋਂ ਪਹਿਲਾਂ, ਨਾਮੀਬੀਆ ਦੇ ਵਿਦੇਸ਼ ਮੰਤਰੀ ਨੇਤੁੰਬੋ ਨੰਦੀ-ਨਦੈਤਵਾਹ ਨੇ ਜੈਸ਼ੰਕਰ ਨਾਲ ਗੱਲਬਾਤ ਕੀਤੀ ਸੀ। ਜੈਸ਼ੰਕਰ ਕੇਪਟਾਊਨ ਤੋਂ ਤਿੰਨ ਦਿਨਾਂ ਦੌਰੇ 'ਤੇ ਐਤਵਾਰ ਨੂੰ ਨਾਮੀਬੀਆ ਦੀ ਰਾਜਧਾਨੀ ਵਿੰਡਹੋਕ ਪਹੁੰਚੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News