ਚੀਨੀ ਅਫਸਰਾਂ ਨਾਲ ਗੁਪਤ ਮੀਟਿੰਗ ਕਰਨ ਦੇ ਦੋਸ਼ ’ਚ ਭਾਰਤੀ ਮੂਲ ਦਾ ਅਮਰੀਕੀ ਅਧਿਕਾਰੀ ਗ੍ਰਿਫ਼ਤਾਰ

Thursday, Oct 16, 2025 - 12:31 AM (IST)

ਚੀਨੀ ਅਫਸਰਾਂ ਨਾਲ ਗੁਪਤ ਮੀਟਿੰਗ ਕਰਨ ਦੇ ਦੋਸ਼ ’ਚ ਭਾਰਤੀ ਮੂਲ ਦਾ ਅਮਰੀਕੀ ਅਧਿਕਾਰੀ ਗ੍ਰਿਫ਼ਤਾਰ

ਵਾਸ਼ਿੰਗਟਨ- ਅਮਰੀਕੀ ਵਿਦੇਸ਼ ਵਿਭਾਗ ਦੇ ਭਾਰਤੀ-ਅਮਰੀਕੀ ਸੀਨੀਅਰ ਸਲਾਹਕਾਰ ਐਸ਼ਲੇ ਟੈਲਿਸ ਨੂੰ 12 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਉਸ ’ਤੇ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਗੁਪਤ ਦਸਤਾਵੇਜ਼ ਰੱਖਣ ਅਤੇ ਚੀਨੀ ਅਧਿਕਾਰੀਆਂ ਨਾਲ ਗੁਪਤ ਮੀਟਿੰਗ ਕਰਨ ਦਾ ਦੋਸ਼ ਹੈ।

ਐੱਫ. ਬੀ. ਆਈ. ਨੇ 64 ਸਾਲਾ ਟੈਲਿਸ ਦੇ ਵਰਜੀਨੀਆ ਸਥਿਤ ਘਰ ਤੋਂ 1,000 ਤੋਂ ਵੱਧ ਪੰਨਿਆਂ ਦੇ ਗੁਪਤ ਦਸਤਾਵੇਜ਼ ਬਰਾਮਦ ਕੀਤੇ ਹਨ।

ਵਾਸ਼ਿੰਗਟਨ ਪੋਸਟ ਦੀਆਂ ਰਿਪੋਰਟਾਂ ਅਨੁਸਾਰ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਤਬਦੀਲੀ ਟੀਮ ਨੇ ਟੈਲਿਸ ਨੂੰ ਭਾਰਤ ਵਿਚ ਰਾਜਦੂਤ ਵਜੋਂ ਰਿਚਰਡ ਵਰਮਾ ਦੀ ਥਾਂ ਲੈਣ ਲਈ ਵਿਚਾਰਿਆ ਸੀ। ਹਾਲਾਂਕਿ ਉਸ ਦੀ ਨਿਯੁਕਤੀ ਨਹੀਂ ਹੋ ਸਕੀ ਅਤੇ ਕੇਨੇਥ ਜਸਟਰ ਨੂੰ ਇਹ ਅਹੁਦਾ ਮਿਲਿਆ।


author

Rakesh

Content Editor

Related News