ਘਰ ਦੇ ਬਾਹਰ ਖੜ੍ਹੀ ਟਰਾਲੀ ਚੋਰੀ ਕਰਨ ਵਾਲਾ ਚੋਰ ਗ੍ਰਿਫ਼ਤਾਰ
Thursday, Oct 09, 2025 - 05:20 PM (IST)

ਰਾਹੋਂ (ਪ੍ਰਭਾਕਰ)- ਘਰ ਦੇ ਬਾਹਰ ਖੜ੍ਹੀ ਲੋਹੇ ਦੀ ਟਰਾਲੀ ਚੋਰੀ ਕਰਨ ਵਾਲਾ ਚੋਰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਵਾਂਸ਼ਹਿਰ ਦੇ ਐੱਸ. ਐੱਸ. ਪੀ. ਵੱਲੋਂ ਚੋਰਾਂ ਅਤੇ ਗਲਤ ਅਨਸਰਾਂ ਖ਼ਿਲਾਫ਼ ਚਲਾਈ ਮਹਿਮ ਨੂੰ ਅੱਗੇ ਵਧਾਉਂਦੇ ਹੋਏ ਥਾਣਾ ਰਾਹੋਂ ਦੇ ਐੱਸ. ਐੱਚ. ਓ. ਰਵਨੀਤ ਸਿੰਘ ਬਾਜਵਾ ਦੀਆਂ ਅਗਵਾਈ ਵਿੱਚ ਹੈੱਡ ਕਾਂਸਟੇਬਲ ਚੰਦਨ ਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲੌਰ-ਰੋਡ ਰਾਹੋਂ ਵਿਖੇ ਰਹਿਣ ਵਾਲੇ ਪਰਮਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਾਏ ਕਿ ਉਸ ਨੇ ਆਪਣੇ ਲੋਹੇ ਦੀ ਟਰਾਲੀ ਘਰ ਦੇ ਬਾਹਰ ਖੜ੍ਹੀ ਕੀਤੀ ਸੀ ਜਦੋਂ ਸਵੇਰੇ ਆ ਕੇ ਵੇਖਿਆ ਤਾਂ ਟਰਾਲੀ ਉੱਥੇ ਨਹੀਂ ਸੀ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਰਾਹਤ ਦੀ ਖ਼ਬਰ! ਪੌਂਗ ਡੈਮ ਨੂੰ ਲੈ ਕੇ BBMB ਨੇ ਲਿਆ ਵੱਡਾ ਫ਼ੈਸਲਾ
ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ। ਪਰਮਜੀਤ ਦੇ ਬਿਆਨਾਂ 'ਤੇ ਹੈੱਡ ਕਾਂਸਟੇਬਲ ਚੰਦਨ ਦੀਪ ਸਿੰਘ ਨੇ ਥਾਣਾ ਰਾਹੋਂ ਵਿਖੇ ਮਾਮਲਾ ਦਰਜ ਕਰਕੇ ਅਣਪਛਾਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਅੱਜ ਹੈੱਡ ਕਾਂਸਟੇਬਲ ਚੰਦਨ ਦੀਪ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਟਰਾਲੀ ਚੋਰ ਦੀਪਕ ਕੁਮਾਰ ਪੁੱਤਰ ਅਰਜੁਨ ਪਾਸਵਾਨ ਹਾਲ ਵਾਸੀ ਥਾਣਾ ਮੇਹਰਬਾਨ ਜ਼ਿਲ੍ਹਾ ਲੁਧਿਆਣਾ ਨੂੰ ਕਾਬੂ ਕਰਕੇ ਨਵਾਂਸ਼ਹਿਰ ਦੀ ਅਦਾਲਤ ਵਿੱਚ ਪੇਸ਼ ਕੀਤਾ।
ਇਹ ਵੀ ਪੜ੍ਹੋ: ਪੁਲਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ ਕਰੇਗਾ ਹੈਰਾਨ, ਡਿੱਗੀ ਗਾਜ, ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8