ਸ਼੍ਰੀਲੰਕਾ ਦੀ ਜਲ ਸੈਨਾ ਨੇ 47 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ
Thursday, Oct 09, 2025 - 12:00 PM (IST)

ਕੋਲੰਬੋ- ਸ਼੍ਰੀਲੰਕਾ ਦੀ ਜਲ ਸੈਨਾ ਨੇ ਇੱਥੇ ਕਿਹਾ ਕਿ ਉੱਤਰੀ ਸ਼੍ਰੀਲੰਕਾ ਦੇ ਤਲਾਈਮੰਨਾਰ 'ਚ ਵੀਰਵਾਰ ਨੂੰ 47 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੀਆਂ 5 ਕਿਸ਼ਤੀਆਂ ਜ਼ਬਤ ਕਰ ਲਈਆਂ ਗਈਆਂ ਹਨ। ਉਨ੍ਹਾਂ 'ਤੇ ਸ਼੍ਰੀਲੰਕਾ ਦੇ ਜਲ ਖੇਤਰ 'ਚ ਗੈਰ-ਕਾਨੂੰਨੀ ਰੂਪ ਨਾਲ ਮੱਛੀ ਫੜਨ ਦਾ ਦੋਸ਼ ਹੈ। ਇਹ ਗ੍ਰਿਫ਼ਤਾਰੀਆਂ ਮੰਨਾਰ ਅਤੇ ਡੇਲਫਟ ਦੇ ਸਮੁੰਦਰੀ ਖੇਤਰਾਂ 'ਚ ਚਲਾਈਆਂ ਗਈਆਂ ਤਾਲਮੇਲ ਵਾਲੀਆਂ ਮੁਹਿੰਮਾਂ ਦੌਰਾਨ ਕੀਤੀਆਂ ਗਈਆਂ। ਜਲ ਸੈਨਾ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ 47 ਮਛੇਰਿਆਂ ਅਤੇ ਉਨ੍ਹਾਂ ਦੇ ਉਪਕਰਣਾਂ ਨੂੰ ਅੱਗੇ ਦੀ ਕਾਰਵਾਈ ਲਈ ਉੱਤਰ 'ਚ ਮੱਛੀ ਪਾਲਣ ਨਿਰੀਖਣ ਦਫ਼ਤਰ ਨੂੰ ਸੌਂਪ ਦਿੱਤਾ ਜਾਵੇਗਾ।
ਸ਼੍ਰੀਲੰਕਾਈ ਜਲ ਸੈਨਾ ਬੁਲਾਰੇ ਕਮਾਂਡਰ ਬੁੱਧਿਕਾ ਸੰਪਰਤ ਨੇ ਦੱਸਿਆ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਲ ਸੈਨਾ ਦੀ ਮੁਹਿੰਮ ਬੁੱਧਵਾਰ ਦੇਰ ਰਾਤ ਸ਼ੁਰੂ ਹੋਈ ਸੀ ਅਤੇ ਵੀਰਵਾਰ ਦੀ ਸਵੇਰ ਤੱਕ ਚੱਲੀ। ਭਾਰਤ-ਸ਼੍ਰੀਲੰਕਾ ਦੋ-ਪੱਖੀ ਸੰਬੰਧਾਂ 'ਚ ਮਛੇਰਿਆਂ ਦਾ ਮੁੱਦਾ ਵਿਵਾਦਿਤ ਬਣਿਆ ਹੋਇਆ ਹੈ। ਇੱਥੇ ਤੱਕ ਕਿ ਸ਼੍ਰੀਲੰਕਾਈ ਜਲ ਸੈਨਾ ਦੇ ਜਵਾਨਾਂ ਨੇ ਜਲਡਮਰੂਮੱਧ 'ਚ ਭਾਰਤੀ ਮਛੇਰਿਆਂ 'ਤੇ ਗੋਲੀਬਾਰੀ ਕੀਤੀ ਹੈ ਅਤੇ ਸ਼੍ਰੀਲੰਕਾਈ ਜਲ ਖੇਤਰ 'ਚ ਗੈਰ-ਕਾਨੂੰਨੀ ਰੂਪ ਨਾਲ ਪ੍ਰਵੇਸ਼ ਕਰਨ ਦੀਆਂ ਘਟਨਾਵਾਂ 'ਚ ਉਨ੍ਹਾਂ ਦੀਆਂ ਕਿਸ਼ਤੀਆਂ ਨੂੰ ਜ਼ਬਤ ਕਰ ਲਿਆ ਹੈ। ਪਿਛਲੇ ਮਹੀਨੇ ਵੀ ਉੱਤਰੀ ਸ਼੍ਰੀਲੰਕਾ ਦੇ ਜਾਫ਼ਨਾ ਕੋਲ 12 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਕਿਸ਼ਤੀ ਜ਼ਬਤ ਕਰ ਲਈ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8