ਕੋਰੋਨਾਵਾਇਰਸ ਕਾਰਨ ਭਾਰਤ-ਸ਼੍ਰੀਲੰਕਾ ਦੇ ਦੋ-ਪੱਖੀ ਸੰਬੰਧਾਂ 'ਤੇ ਨਹੀਂ ਪਵੇਗਾ ਅਸਰ : ਜੈਸ਼ੰਕਰ

01/06/2021 4:01:59 PM

ਕੋਲੰਬੋ (ਭਾਸ਼ਾ): ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਲਾਗ ਦੀ ਬੀਮਾਰੀ ਦਾ ਭਾਰਤ-ਸ਼੍ਰੀਲੰਕਾ ਦੇ ਸੰਬੰਧਾਂ 'ਤੇ ਵਿਪਰੀਤ ਅਸਰ ਨਹੀਂ ਪਿਆ ਹੈ। ਭਾਰਤ ਕੋਵਿਡ-19 ਦੇ ਬਾਵਜੂਦ ਸ਼੍ਰੀਲੰਕਾ ਦੇ ਨਾਲ ਸਹਿਯੋਗ ਵਧਾਉਣ ਲਈ ਉਤਸ਼ਾਹਿਤ ਹੈ।ਜੈਸ਼ੰਕਰ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਦਿਨੇਸ਼ ਗੁਨਵਰਧਨ ਦੇ ਸੱਦੇ 'ਤੇ 5 ਤੋਂ 7 ਦਸੰਬਰ ਤੱਕ ਤਿੰਨ ਦਿਨਾਂ ਦੀ ਯਾਤਰਾ 'ਤੇ ਗਏ ਹਨ। ਇਹ 2021 ਵਿਚ ਉਹਨਾਂ ਦੀ ਪਹਿਲੀ ਵਿਦੇਸ਼ ਯਾਤਰਾ ਹੈ। ਨਾਲ ਹੀ ਉਹ ਨਵੇਂ ਸਾਲ ਵਿਚ ਸ਼੍ਰੀਲੰਕਾ ਜਾਣ ਵਾਲੇ ਪਹਿਲੀ ਵਿਦੇਸ਼ੀ ਸ਼ਖਸੀਅਤ ਹਨ।

ਗੁਨਵਰਧਨ ਦੇ ਨਾਲ ਬੈਠਕ ਮਗਰੋਂ ਮੀਡੀਆ ਨਾਲ ਗੱਲਬਾਤ ਵਿਚ ਜੈਸ਼ੰਕਰ ਨੇ ਕਿਹਾ ਕਿ ਕੋਰੋਨਾਵਾਇਰਸ ਲਾਗ ਦੀ ਬੀਮਾਰੀ ਭਾਰਤ-ਸ਼੍ਰੀਲੰਕਾ ਦੇ ਦੋ-ਪੱਖੀ ਸੰਬੰਧਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕੀ ਹੈ। ਜੈਸ਼ੰਕਰ ਨੇ ਕਿਹਾ,''ਅਸਲੀਅਤ ਇਹ ਹੈ ਕਿ ਪਿਛਲੇ ਇਕ ਸਾਲ ਵਿਚ ਉੱਚ ਪੱਧਰ 'ਤੇ ਸੰਪਰਕ ਬਣਿਆ ਰਿਹਾ ਅਤੇ ਉਹ ਪਹਿਲਾਂ ਨਾਲੋਂ ਮਜ਼ਬੂਤ ਹੋਇਆ ਹੈ। ਹੁਣ ਅਸੀਂ ਸ਼੍ਰੀਲੰਕਾ ਦੇ ਨਾਲ ਕੋਵਿਡ-19 ਦੇ ਬਾਅਦ ਸਹਿਯੋਗ ਨੂੰ ਲੈਕੇ ਉਤਸ਼ਾਹਿਤ ਹਾਂ।''

ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ 'ਚ ਪੰਜਾਬੀ ਨੌਜਵਾਨ ਦੀ ਭੇਦ ਭਰੇ ਹਲਾਤਾਂ 'ਚ ਮੌਤ

ਵਿਦੇਸ਼ ਮੰਤਰੀ ਨੇ ਭਾਰਤ ਤੋਂ ਟੀਕਾ ਹਾਸਲ ਕਰਨ ਦੇ ਸ਼੍ਰੀਲੰਕਾ ਦੇ ਹਿੱਤ ਬਾਰੇ ਵੀ ਚਰਚਾ ਕੀਤੀ। ਇਹ ਭਰੋਸਾ ਦਿੰਦੇ ਹੋਏ ਕਿ ਸ਼੍ਰੀਲੰਕਾ ਲਈ ਭਾਰਤ ਭਰੋਸੇਵੰਦ ਅਤੇ ਵਿਸ਼ਵਾਸਯੋਗ ਹਿੱਸੇਦਾਰ ਹੈ, ਜੈਸ਼ੰਕਰ ਨੇ ਕਿਹਾ ਕਿ ਦੇਸ਼ ਆਪਸੀ ਹਿੱਤ, ਆਪਸੀ ਵਿਸ਼ਵਾਸ, ਆਪਸੀ ਸਨਮਾਨ ਅਤੇ ਆਪਸੀ ਸੰਵੇਦਨਸ਼ੀਲਤਾ ਦੇ ਆਧਾਰ 'ਤੇ ਟਾਪੂ ਦੇਸ਼ ਦੇ ਨਾਲ ਆਪਣੇ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਪੱਖ ਵਿਚ ਹੈ।  ਉਹਨਾਂ ਨੇ ਰੇਖਾਂਕਿਤ ਕੀਤਾ ਕਿ ਗੁਆਂਢੀ ਦੇਸ਼ ਫਿਲਹਾਲ ਕੋਵਿਡ-19 ਦੇ ਬਾਅਦ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਜੈਸ਼ੰਕਰ ਨੇ ਕਿਹਾ,''ਇਹ ਸਿਰਫ ਜਨ ਸਿਹਤ ਦਾ ਮੁੱਦਾ ਨਹੀਂ ਹੈ ਸਗੋਂ ਆਰਥਿਕ ਸੰਕਟ ਦੀ ਸਥਿਤੀ ਵੀ ਹੈ।''


Vandana

Content Editor

Related News