ਕੋਰੋਨਾ ਨੇ ਸਕੂਲੀ ਬੱਚੀਆਂ ਨੂੰ ਦੇਹ ਵਪਾਰ ਦੇ ਦਲਦਲ ’ਚ ਧੱਕਿਆ

10/21/2020 5:43:56 PM

ਨੈਰੋਬੀ- ਕੋਰੋਨਾ ਵਾਇਰਸ ਕਾਰਣ ਹੋਈ ਤਾਲਾਬੰਦੀ ਨੇ ਪਰਿਵਾਰਾਂ ਦਾ ਰੋਜ਼ਗਾਰ ਖੋਹ ਲਿਆ ਜਿਸ ਕਾਰਨ ਬਹੁਤੇ ਲੋਕਾਂ ਦਾ ਗੁਜ਼ਾਰਾ ਵੀ ਔਖਾ ਹੋ ਗਿਆ। ਕੀਨੀਆ ਵਿਚ ਪਰਿਵਾਰ ਦਾ ਕੰਮ ਖੁੰਝ ਜਾਣ ਨਾਲ ਭਰਾ-ਭੈਣਾਂ ਦਾ ਪੇਟ ਭਰਨ ਲਈ ਸਕੂਲੀ ਬੱਚੀਆਂ ਦੇਹ ਵਪਾਰ ਦੀ ਦਲਦਲ ’ਚ ਧੱਕ ਦਿੱਤੀਆਂ ਗਈਆਂ।

ਕੀਨੀਆ ਦੀ ਰਾਜਧਾਨੀ ਨੈਰੋਬੀ ਦੀ ਇਕ ਇਮਾਰਤ ’ਚ ਆਪਣੇ ਛੋਟੇ ਜਿਹੇ ਕਮਰੇ ਦੇ ਬਿਸਤਰੇ ’ਤੇ ਬੈਠੀਆਂ ਬੱਚੀਆਂ ਲਈ ਕੋਰੋਨਾ ਵੱਡਾ ਡਰ ਨਹੀਂ ਸਗੋਂ ਭੁੱਖ ਸਭ ਤੋਂ ਵੱਡਾ ਖ਼ਤਰਾ ਹੈ। ਉੱਥੇ ਬੈਠੀਆਂ 16, 17 ਅਤੇ 18 ਸਾਲ ਦੀਆਂ ਬੱਚੀਆਂ ਵਿਚੋਂ ਸਭ ਤੋਂ ਛੋਟੀ ਕਹਿੰਦੀ ਹੈ ਕਿ ਅੱਜ-ਕਲ ਜੇਕਰ 5 ਡਾਲਰ ਕਮਾਉਣ ਨੂੰ ਵੀ ਮਿਲ ਜਾਣ ਤਾਂ ਬਹੁਤ ਹੈ। ਇਹ ਤਿੰਨੋ ਸਹੇਲੀਆਂ ਆਪਣੇ ਕਮਰੇ ਦਾ 20 ਡਾਲਰ ਦਾ ਕਿਰਾਇਆ ਆਪਸ ’ਚ ਵੰਡ ਕੇ ਦਿੰਦੀਆਂ ਹਨ।

ਸੰਯੁਕਤ ਰਾਸ਼ਟਰ ’ਚ ਬੱਚਿਆਂ ਲਈ ਕੰਮ ਕਰਨ ਵਾਲੀ ਏਜੰਸੀ ਯੂਨੀਸੇਫ ਮੁਤਾਬਕ ਹਾਲ ਦੇ ਸਾਲਾਂ ’ਚ ਬਾਲ ਮਜ਼ਦੂਰੀ ਦੇ ਖ਼ਿਲਾਫ਼ ਜਿੰਨੀ ਵੀ ਸਫਲਤਾ ਮਿਲੀ ਹੈ, ਇਸ ਮਹਾਮਾਰੀ ਨੇ ਉਸ ’ਤੇ ਪਾਣੀ ਫੇਰ ਦਿੱਤਾ ਹੈ। 2000 ਤੋਂ ਬਾਅਦ ਪਹਿਲੀ ਵਾਰ ਦੁਨੀਆ ਭਰ ’ਚ ਬਾਲ ਮਜ਼ਦੂਰੀ ’ਚ ਵਾਧਾ ਹੋਇਆ ਹੈ।
 


Lalita Mam

Content Editor Lalita Mam