ਕੋਰੋਨਾ ਵਾਇਰਸ ਨੇ 21 ਸਾਲਾ ਫੁੱਟਬਾਲ ਦੇ ਕੋਚ ਦੀ ਲਈ ਜਾਨ

03/17/2020 4:04:30 PM

ਮਲਾਗਾ— ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਕੋਹਰਾਮ ਮਚਾਇਆ ਹੋਇਆ ਹੈ। ਲਗਭਗ ਸਾਰੇ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਮਰੀਜ਼ ਮਿਲ ਰਹੇ ਹਨ। ਇਸ ਵਾਇਰਸ ਨਾਲ ਹੁਣ ਤਕ 6 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨੇ ਚੀਨ ਤੋਂ ਬਾਅਦ ਯੂਰਪ 'ਚ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ। ਇਟਲੀ ਤੇ ਸਪੇਨ 'ਚ ਤਾਂ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ। ਇਸ ਵਿਚਾਲੇ ਖਬਰ ਹੈ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਕ ਨੌਜਵਾਨ ਫੁੱਟਬਾਲ ਕੋਚ ਦੀ ਵੀ ਮੌਤ ਹੋ ਚੁੱਕੀ ਹੈ। ਮਲਾਗਾ ਦੇ ਕਲੱਬ ਐਥਲੇਟਿਕੋ ਪੋਰਟਡਾ ਦੀ ਜੂਨੀਅਰ ਟੀਮ ਦੇ ਕੋਚ ਫ੍ਰਾਂਸਿਸਕੋ ਗਾਰਸੀਆ ਨੇ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦਮ ਤੋੜ ਦਿੱਤਾ ਹੈ।

PunjabKesari
ਫੁੱਟਬਾਲ ਕਲੱਬ ਐਥਲੇਟਿਕੋ ਪੋਰਟਡਾ ਨੇ ਜਾਣਕਾਰੀ ਦਿੱਤੀ ਕਿ ਉਸਦੇ ਜੂਨੀਅਰ ਟੀਮ ਦੇ ਕੋਚ ਫ੍ਰਾਂਸਿਸਕੋ ਗਾਰਸੀਆ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਫ੍ਰਾਂਸਿਸਕੋ ਸਿਰਫ 21 ਸਾਲ ਦੇ ਸਨ। ਸਪੇਨ 'ਚ ਉਹ ਕੋਰੋਨਾ ਵਾਇਰਸ ਨਾਲ ਜਾਨ ਗਵਾਉਣ ਵਾਲੇ ਸਭ ਤੋਂ ਨੌਜਵਾਨ ਵਿਅਕਤੀ ਦੱਸੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸਾਲ 2016 ਤੋਂ ਐਥਲੇਟਿਕੋ ਪੋਰਟਡਾ ਨਾਲ ਜੁੜੇ ਹੋਏ ਸਨ ਤੇ ਉਹ ਇਸਦੇ ਨਾਲ ਕੈਂਸਰ ਨਾਲ ਵੀ ਜੂਝ ਰਹੇ ਸਨ।

PunjabKesari
ਕਈ ਵੱਡੇ ਫੁੱਟਬਾਲ ਕੋਰੋਨਾ ਦੀ ਲਪੇਟ 'ਚ
ਕੋਰੋਨਾ ਵਾਇਰਸ ਦੀ ਲਪੇਟ 'ਚ ਕਈ ਵੱਡੇ ਖਿਡਾਰੀ ਆ ਚੁੱਕੇ ਹਨ। ਇਸ 'ਚ ਜ਼ਿਆਦਾਤਰ ਫੁੱਟਬਾਲਰ ਹੀ ਹਨ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਕ ਫੁੱਟਬਾਲ ਦੀ ਮੌਤ ਵੀ ਹੋ ਚੁੱਕੀ ਹੈ। ਈਰਾਨ ਦੀ ਮਹਿਲਾ ਫੁੱਟਬਾਲ ਇਲਹਮ ਸ਼ੇਖੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। 27 ਫਰਵਰੀ ਨੂੰ ਉਨ੍ਹਾਂ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਈਰਾਨ ਦੀ ਰਾਜਧਾਨੀ ਤਹਿਰਾਨ ਤੋਂ 150 ਕਿ. ਮੀ. ਦੂਰ ਕਊਮ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਤੇ ਉਥੇ 50 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ ਤੇ ਇਨ੍ਹਾ ਲੋਕਾਂ 'ਚ ਇਲਹਮ ਸ਼ੇਖੀ ਵੀ ਸੀ।


Gurdeep Singh

Content Editor

Related News