ਚੀਨ ਦੀ ਮੁਦਰਾਸਫੀਤੀ ਦਰ 15 ਮਹੀਨੇ ਦੇ ਸਭ ਤੋਂ ਉੱਚੇ ਪੱਧਰ ''ਤੇ

06/12/2019 1:08:05 PM

ਬੀਜਿੰਗ—ਚੀਨ ਦੀ ਮੁਦਰਾਸਫੀਤੀ ਦਰ ਮਈ 'ਚ ਪਿਛਲੇ ਇਕ ਸਾਲ ਤੋਂ ਜ਼ਿਆਦਾ ਦੇ ਸਮੇਂ ਦੇ ਸਭ ਤੋਂ ਉੱਚੇ ਪੱਧਰ 'ਤੇ ਚਲੀ ਗਈ। ਇਸ ਦੀ ਪ੍ਰਮੁੱਖ ਵਜ੍ਹਾ ਸੂਰ ਦੇ ਮਾਸ ਅਤੇ ਫਲਾਂ ਦੀਆਂ ਕੀਮਤਾਂ 'ਚ ਬਹੁਤ ਜ਼ਿਆਦਾ ਵਾਧਾ ਹੋਣਾ ਹੈ। ਸੂਰ ਦੇ ਮਾਸ ਦੀ ਕੀਮਤ 'ਚ ਵਾਧੇ ਦੀ ਵਜ੍ਹਾ ਅਫਰੀਕਾ 'ਚ ਸਵਾਈਨ ਬੁਖਾਰ ਅਤੇ ਮਹਾਮਾਰੀ ਫੈਲਣਾ ਅਤੇ ਮੌਸਮ ਦਾ ਖਰਾਬ ਹੋਣਾ ਹੈ। ਇਕ ਪਾਸੇ ਜਿਥੇ ਕੀਮਤਾਂ ਵਧ ਰਹੀਆਂ ਹਨ ਉੱਧਰ ਦੂਜੇ ਪਾਸੇ ਮੰਗ ਕਮਜ਼ੋਰ ਬਣੀ ਹੋਈ ਹੈ। ਇਸ ਦੀ ਇਕ ਵਜ੍ਹਾ ਅਮਰੀਕਾ ਦੇ ਨਾਲ ਚੱਲ ਰਹੇ ਵਪਾਰ ਯੁੱਧ ਦੇ ਚੱਲਦੇ ਬਣੇ ਆਰਥਿਕ ਅਨਿਸ਼ਚਿਤਤਾ ਦੇ ਹਾਲਾਤ ਹਨ। ਚੀਨ ਦੇ ਰਾਸ਼ਟਰੀ ਸੰਖਿਅਕੀ ਬਿਓਰੋ ਦੇ ਹਿਸਾਬ ਨਾਲ ਮਈ 'ਚ ਚੀਨ ਦਾ ਉਪਭੋਗਤਾ ਮੁੱਲ ਸੂਚਕਾਂਕ 2.7 ਫੀਸਦੀ ਨੂੰ ਛੂਹ ਗਿਆ। ਅਪ੍ਰੈਲ 'ਚ ਇਹ 2.5 ਫੀਸਦੀ ਸੀ। ਉਪਭੋਗਤਾ ਮੁੱਲ ਸੂਚਕਾਂਕ ਖੁਦਰਾ ਮੁਦਰਾਸਫੀਤੀ ਦਾ ਪਤਾ ਲਗਾਉਣ ਦਾ ਇਕ ਮੁੱਖ ਕਾਰਕ ਹੈ। ਮਈ ਦੀ ਖੁਦਰਾ ਮੁਦਰਾਸਫੀਤੀ ਦਰ ਫਰਵਰੀ 2018 ਦੇ ਬਾਅਦ ਸਭ ਤੋਂ ਉੱਚੀ ਹੈ। ਇਹ ਅੰਕੜੇ ਬਲੂਮਬਰਗ ਨਿਊਜ਼ ਦੇ ਅਨੁਮਾਨ ਦੇ ਮੁਤਾਬਕ ਹਨ। ਚੀਨ 'ਚ ਸੂਰ ਦੇ ਮਾਸ ਦੀ ਕੀਮਤ 'ਚ ਮਈ 'ਚ 18.2 ਫੀਸਦੀ ਤੱਕ ਦਾ ਵਾਧਾ ਦੇਖਿਆ ਗਿਆ। ਤਾਜ਼ੇ ਫਲਾਂ ਦੇ ਮੁੱਲ 'ਚ ਵੀ 26.7 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ।


Aarti dhillon

Content Editor

Related News