ਚੀਨ ਨੇ ਅਮਰੀਕੀ ਕੰਪਨੀ ''ਤੇ ਲਗਾਇਆ 15 ਲੱਖ ਡਾਲਰ ਦਾ ਜ਼ੁਰਮਾਨਾ, ਜਾਣੋ ਕਾਰਨ
Tuesday, Aug 22, 2023 - 03:27 PM (IST)
ਬੀਜਿੰਗ - ਚੀਨ ਦੀ ਸਰਕਾਰ ਨੇ ਗੈਰ-ਕਾਨੂੰਨੀ ਤੌਰ 'ਤੇ ਸੂਚਨਾ ਇਕੱਠੀ ਕਰਨ ਦੀ ਗਤੀਵਿਧੀ 'ਚ ਸ਼ਾਮਲ ਹੋਣ ਦੇ ਦੋਸ਼ 'ਚ ਇਕ ਅਮਰੀਕੀ ਕੰਪਨੀ 'ਤੇ 1.5 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਹੈ। ਇਹ ਜਾਣਕਾਰੀ ਬੀਜਿੰਗ ਮਿਊਂਸਪਲ ਬਿਊਰੋ ਆਫ ਸਟੈਟਿਸਟਿਕਸ ਦੀ ਵੈੱਬਸਾਈਟ 'ਤੇ ਜਾਰੀ ਇਕ ਨੋਟਿਸ 'ਚ ਦਿੱਤੀ ਗਈ ਹੈ। ਇਸਦੇ ਮੁਤਾਬਕ ਅਮਰੀਕੀ ਕੰਪਨੀ ਮਿੰਟਜ਼ ਗਰੁੱਪ ਕਥਿਤ ਤੌਰ 'ਤੇ ਬਿਨਾਂ ਇਜਾਜ਼ਤ ਲਏ ਵਿਦੇਸ਼ਾਂ ਨਾਲ ਸਬੰਧਤ ਅੰਕੜਾ ਖੋਜ ਗਤੀਵਿਧੀਆਂ 'ਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ : ਲੰਡਨ ਤੋਂ ਅੰਮ੍ਰਿਤਸਰ ਏਅਰਪੋਰਟ ਪੁੱਜੀ ਫਲਾਈਟ 'ਚ ਬੰਬ ਦੀ ਅਫ਼ਵਾਹ, ਪਈਆਂ ਭਾਜੜਾਂ
ਹਾਲਾਂਕਿ ਇਸ ਨੋਟਿਸ 'ਚ ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਅਮਰੀਕੀ ਕੰਪਨੀ ਨੇ ਕਿਸ ਤਰ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਹੈ। ਪਰ ਉਸ 'ਤੇ ਜੁਰਮਾਨੇ ਦੇ ਤੌਰ 'ਤੇ 15 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਵਿਦੇਸ਼ੀ ਸਲਾਹਕਾਰ ਫਰਮ ਮਿੰਟਜ਼ ਗਰੁੱਪ 'ਤੇ ਪਿਛਲੇ ਅਪ੍ਰੈਲ 'ਚ ਛਾਪਾ ਮਾਰਿਆ ਗਿਆ ਸੀ। ਇਹ ਕਾਰਵਾਈ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਰਕਾਰ ਦੇ ਜਾਸੂਸੀ ਵਿਰੋਧੀ ਨਿਯਮਾਂ ਦੇ ਤਹਿਤ ਕੀਤੀ ਗਈ ਸੀ। ਕੰਪਨੀ ਆਪਣੇ ਕਾਰਪੋਰੇਟ ਗਾਹਕਾਂ ਲਈ ਕਰਮਚਾਰੀਆਂ ਅਤੇ ਕਾਰੋਬਾਰੀ ਭਾਈਵਾਲਾਂ 'ਤੇ ਪਿਛੋਕੜ ਦੀ ਜਾਂਚ ਕਰਦੀ ਹੈ, ਨਾਲ ਹੀ ਹੋਰ ਜਾਣਕਾਰੀ ਇਕੱਠੀ ਕਰਦੀ ਹੈ।
ਇਹ ਵੀ ਪੜ੍ਹੋ : McDonald's ਤੇ Subway ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ਨੇ ਚਿੰਤਾ 'ਚ ਪਾਇਆ ਬਰਗਰ ਕਿੰਗ, ਲਿਆ ਇਹ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8