ਕੋਰੋਨਾ ਵੈਕਸੀਨ ਸਬੰਧੀ ਚੀਨ ਦਾ ਵੱਡਾ ਦਾਅਵਾ, ਜਲਦ ਸ਼ੁਰੂ ਹੋਵੇਗਾ ਨੱਕ 'ਚ ਸਪਰੇਅ ਵਾਲੀ ਦਵਾਈ ਦਾ ਪ੍ਰੀਖਣ

09/12/2020 5:26:05 PM

ਬੀਜਿੰਗ — ਦੁਨੀਆ ਭਰ 'ਚ ਫੈਲੀ ਕੋਰੋਨਾ ਲਾਗ ਨੂੰ ਠੱਲ ਪਾਉਣ ਲਈ ਦੇਸ਼ਾਂ-ਵਿਦੇਸ਼ਾਂ 'ਚ ਇਸ ਦੀ ਦਵਾਈ ਲਈ ਮਨੁੱਖੀ ਟ੍ਰਾਇਲ ਸ਼ੁਰੂ ਹੋ ਗਏ ਹਨ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਵਿਚਕਾਰ ਚੀਨ ਕੋਰੋਨਾ ਵਾਇਰਸ ਲਈ 'ਨੇਜਲ ਸਪਰੇਅ' ਦੀ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੀਨਤਮ ਕੋਵਿਡ -19 ਦਵਾਈ ਦੇ ਮਨੁੱਖੀ ਟ੍ਰਾਇਲ ਲਈ ਮਰੀਜਾਂ ਨੂੰ ਦਰਦਨਾਕ ਟੀਕਾ ਨਹੀਂ ਲਗਾਇਆ ਜਾਂਦਾ। ਇਸ ਦੀ ਬਜਾਏ ਨੱਕ ਰਾਹੀਂ ਇਕ ਸਪਰੇਅ ਕੀਤਾ ਜਾਂਦਾ ਹੈ ਇਸ ਦਵਾਈ ਦੇ ਪਹਿਲੇ ਗੇੜ ਦੀ ਸ਼ੁਰੂਆਤ ਨਵੰਬਰ 'ਚ ਸ਼ੁਰੂ ਹੋਣ ਦੀ ਉਮੀਦ ਹੈ। ਇਹ ਮਨੁੱਖੀ ਟ੍ਰਾਇਲ 100 ਲੋਕਾਂ 'ਤੇ ਕੀਤਾ ਜਾਵੇਗਾ। ਚੀਨੀ ਸਰਕਾਰ ਦੀ ਅਖ਼ਬਾਰ 'ਗਲੋਬਲ ਟਾਈਮਜ਼' ਮੁਤਾਬਕ ਇਹ ਆਪਣੀ ਕਿਸਮ ਦੀ ਪਹਿਲੀ ਦਵਾਈ ਹੈ ਜਿਸ ਨੂੰ ਚੀਨ ਦੇ ਨੈਸ਼ਨਲ ਮੈਡੀਕਲ ਪ੍ਰੋਡਕਟਸ ਐਡਮਨਿਸਟ੍ਰੇਸ਼ਨ ਨੇ ਮਨਜ਼ੂਰੀ ਦਿੱਤੀ ਹੈ।

ਚੀਨ ਨੇ ਕੋਵਿਡ-19 ਦਵਾਈ ਲਈ ਨੱਕ ਰਾਂਹੀ ਸਪਰੇਅ ਦੀ ਮਨੁੱਖੀ ਜਾਂਚ ਨੂੰ ਪ੍ਰਵਾਨਗੀ ਦਿੱਤੀ ਹੈ। ਜਿਸ ਨੂੰ ਜ਼ਿਆਮਿਨ ਯੂਨੀਵਰਸਿਟੀ, ਹਾਂਗ ਕਾਂਗ ਯੂਨੀਵਰਸਿਟੀ ਦੇ ਖੋਜਕਰਤਾਵਾਂ ਅਤੇ ਨਾਲ ਹੀ ਟੀਕਾ ਨਿਰਮਾਤਾ ਬੀਜਿੰਗ ਵੈਨਟਾਈ ਜੀਵ ਫਾਰਮੇਸੀ ਐਂਟਰਪ੍ਰਾਈਜ ਦੇ ਆਪਸੀ ਸਹਿਯੋਗ ਨਾਲ ਬਣਾਇਆ ਗਿਆ ਹੈ।  

ਇਹ ਵੀ ਦੇਖੋ: ਵਿਦੇਸ਼ੀ ਜ਼ਮੀਨ 'ਤੇ ਦਾਅਵੇ ਕਰਨਾ ਚੀਨ ਦੀ ਪੁਰਾਣੀ ਆਦਤ, 23 ਦੇਸ਼ਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕਰ 

ਚੀਨ ਦਾ ਦਾਅਵਾ

ਹਾਂਗ ਕਾਂਗ ਦੀ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜਿਸਟ ਯੂਅਨ ਕੋਵੋਕ-ਯੁੰਗ ਨੇ ਕਿਹਾ ਕਿ ਟੀਕਾ ਪ੍ਰਤੀਰੋਧੀ ਪ੍ਰਣਾਲੀ ਨੂੰ ਵਿਕਸਤ ਕਰਨ ਲਈ ਸਾਹ ਪ੍ਰਣਾਲੀ ਵਿਚ ਆਉਣ ਵਾਲੇ ਵਾਇਰਸਾਂ ਦੇ ਕੁਦਰਤੀ ਲਾਗ ਦੇ ਰਸਤੇ ਨੂੰ ਉਤਪ੍ਰੇਰਕ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਨੱਕ ਵਿਚ ਸਪਰੇਅ ਰਾਂਹੀ ਇਨਫਲੂਐਨਜ਼ਾ ਅਤੇ ਨੋਵਲ ਕੋਰੋਨਾ ਵਾਇਰਸ ਦੋਵਾਂ ਤੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਇਸ ਵੈਕਸੀਨ ਨਾਲ ਸਾਈਡ ਇਫੈਕਟ ਦੇ ਤੌਰ 'ਤੇ ਦਮਾਂ ਤੇ ਸਾਹ ਫੁੱਲਣ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਯੂਯੇਨ ਨੇ ਕਿਹਾ ਕਿ ਟੀਕੇ ਦੇ ਤਿੰਨੋਂ ਕਲੀਨਿਕਲ ਟਰਾਇਲ ਪੂਰੇ ਕਰਨ ਵਿਚ ਘੱਟੋ ਘੱਟ ਇਕ ਸਾਲ ਸਮਾਂ ਹੋਰ ਲੱਗੇਗਾ।

ਇਹ ਵੀ ਦੇਖੋ: ਅਮਰੀਕਾ ਨੂੰ 11 ਮਹੀਨੇ 'ਚ ਰਿਕਾਰਡ 3,000 ਅਰਬ ਡਾਲਰ ਦਾ ਬਜਟ ਘਾਟਾ


Harinder Kaur

Content Editor

Related News