66 ਸਾਲ ''ਚ 452 ਗੁਣਾ ਵਧ ਗਈ ਚੀਨ ਦੀ GDP
Saturday, Aug 31, 2019 - 11:37 AM (IST)
ਪੇਈਚਿੰਗ—ਚੀਨ ਰਾਸ਼ਟਰੀ ਸੰਖਿਅਕੀ ਬਿਓਰੋ ਵੱਲੋਂ ਜਾਰੀ ਇਕ ਰਿਪੋਰਟ ਤੋਂ ਜ਼ਾਹਿਰ ਹੈ ਕਿ 2006 ਤੋਂ ਵਿਸ਼ਵ ਆਰਥਿਕ ਵਿਕਾਸ 'ਚ ਚੀਨ ਦੀ ਯੋਗਦਾਨ ਦਰ ਵਿਸ਼ਵ 'ਚ ਪਹਿਲੇ ਸਥਾਨ 'ਤੇ ਰਹੀ ਹੈ | ਚੀਨ ਵਿਸ਼ਵ ਆਰਥਿਕ ਵਿਕਾਸ ਦਾ ਇੰਜਣ ਬਣ ਚੁੱਕਾ ਹੈ | ਨਵੇਂ ਚੀਨ ਦੀ ਸਥਾਪਨਾ ਪਿਛਲੇ 70 ਸਾਲਾਂ 'ਚ ਵਿਸ਼ਵ 'ਚ ਚੀਨ ਦੇ ਪ੍ਰਮੁੱਖ ਆਰਥਿਕ, ਸਮਾਜਿਕ ਮਾਪਦੰਡ ਦਾ ਅਨੁਪਾਤ, ਕੌਮਾਂਤਰੀ ਸਥਾਨ ਅਤੇ ਕੌਮਾਂਤਰੀ ਪ੍ਰਭਾਵ 'ਚ ਭਾਰੀ ਤਰੱਕੀ ਹੋਈ ਹੈ |
ਰਿਪੋਰਟ ਤੋਂ ਜ਼ਾਹਿਰ ਹੈ ਕਿ 1961 ਤੋਂ 1978 ਤੱਕ ਵਿਸ਼ਵ ਆਰਥਿਕ ਵਿਕਾਸ 'ਚ ਚੀਨ ਦੀ ਔਸਤ ਸਾਲਾਨਾ ਯੋਗਦਾਨ ਦਰ 1.1 ਫੀਸਦੀ ਸੀ, ਜਦੋਂਕਿ 2013 ਤੋਂ 2018 ਤੱਕ ਔਸਤ ਸਾਲਾਨਾ ਯੋਗਦਾਨ ਦਰ 28.1 ਫੀਸਦੀ ਤੱਕ ਵਧ ਗਈ ਹੈ | ਪਿਛਲੇ 70 ਸਾਲਾਂ 'ਚ ਚੀਨ ਦੀ ਆਰਥਿਕ ਸ਼ਕਤੀ 'ਚ ਜ਼ਿਕਰਯੋਗ ਵਿਕਾਸ ਹੋਇਆ ਹੈ |
1952 'ਚ ਚੀਨ ਦੀ ਜੀ.ਡੀ.ਪੀ. ਸਿਰਫ 30 ਅਰਬ ਅਮਰੀਕੀ ਡਾਲਰ ਸੀ ਜਦੋਂਕਿ 2018 'ਚ ਚੀਨ ਦੀ ਜੀ.ਡੀ.ਪੀ. 136.082 ਖਰਬ ਅਮਰੀਕੀ ਡਾਲਰ ਤੱਕ ਪਹੁੰਚ ਗਈ ਜੋ 1952 ਦੀ ਤੁਲਨਾ 'ਚ 452.6 ਗੁਣਾ ਹੈ | ਵਿਸ਼ਵ ਬੈਂਕ ਦੇ ਅੰਕੜੇ ਦੱਸਦੇ ਹਨ ਕਿ 1962 'ਚ ਚੀਨ 'ਚ ਔਸਤ ਜੀ.ਐੱਨ.ਆਈ. ਸਿਰਫ 70 ਅਮਰੀਕੀ ਡਾਲਰ ਸੀ, ਜਦੋਂਕਿ 2018 'ਚ ਇਹ ਗਿਣਤੀ 9470 ਅਮਰੀਕੀ ਡਾਲਰ ਤੱਕ ਜਾ ਪਹੁੰਚਿਆ | 1978 'ਚ ਚੀਨ ਦੀ ਪੇਂਡੂ ਗਰੀਬ ਆਬਾਦੀ 77 ਕਰੋੜ ਸੀ, ਜਦੋਂਕਿ 2018 ਦੇ ਅੰਤ ਤੱਕ ਇਹ ਗਿਣਤੀ 1.66 ਕਰੋੜ ਤੱਕ ਘਟ ਹੋ ਗਈ |
