ਕੇਰਲ ਤੋਂ ਦੁਬਈ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਅੱਧ ਵਿਚਾਲਿਓਂ ਮੁੜੀ ਵਾਪਸ, ਜਾਣੋ ਵਜ੍ਹਾ

Monday, Jul 24, 2023 - 12:25 PM (IST)

ਨੈਸ਼ਨਲ ਡੈਸਕ : ਕੇਰਲ ਦੀ ਰਾਜਧਾਨੀ ਤੋਂ ਦੁਬਈ ਜਾ ਰਿਹਾ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਐਤਵਾਰ ਨੂੰ ਉਡਾਣ ਭਰਨ ਤੋਂ ਲਗਭਗ ਦੋ ਘੰਟੇ ਬਾਅਦ ਏਅਰ ਕੰਡੀਸ਼ਨਿੰਗ ਸਿਸਟਮ ਵਿਚ ਖ਼ਰਾਬੀ ਆਉਣ ਕਾਰਨ ਵਾਪਸ ਪਰਤ ਆਇਆ। ਇਹ ਜਾਣਕਾਰੀ ਤਿਰੂਵਨੰਤਪੁਰਮ ਹਵਾਈ ਅੱਡੇ ਦੇ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਲਾਈਟ IX 539 ਨੇ ਦੁਪਹਿਰ 1.19 ਵਜੇ ਇੱਥੋਂ ਉਡਾਣ ਭਰੀ ਹੈ ਅਤੇ ਬਾਅਦ ਦੁਪਹਿਰ 3.52 ਵਜੇ ਉਸ ਨੂੰ ਸੁਰੱਖਿਅਤ ਉਤਾਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)

ਉਨ੍ਹਾਂ ਦੱਸਿਆ ਕਿ ਜਹਾਜ਼ ਵਿਚ ਚਾਲਕ ਦਲ ਦੇ ਮੈਂਬਰਾਂ ਸਮੇਤ 178 ਲੋਕ ਸਵਾਰ ਸਨ। ਅਧਿਕਾਰੀ ਨੇ ਕਿਹਾ, ''ਜਹਾਜ਼ ਸੁਰੱਖਿਅਤ ਤਰੀਕੇ ਨਾਲ ਉਤਾਰ ਦਿੱਤਾ ਗਿਆ। ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਠੀਕ ਹਨ। ਅਜਿਹਾ ਏਅਰ ਕੰਡੀਸ਼ਨਿੰਗ (ਏਸੀ) ਦੀ ਗੜਬੜੀ ਕਰਕੇ ਹੋਇਆ ਸੀ।” ਹਵਾਈ ਅੱਡੇ 'ਤੇ ਰੋਕੇ ਗਏ ਯਾਤਰੀਆਂ ਨੂੰ ਏਅਰਲਾਈਨ ਦੁਆਰਾ ਪ੍ਰਦਾਨ ਕੀਤੇ ਗਏ ਕਿਸੇ ਹੋਰ ਜਹਾਜ਼ ਰਾਹੀਂ ਇੱਕ ਘੰਟੇ ਦੇ ਅੰਦਰ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ


rajwinder kaur

Content Editor

Related News