ਜਲਦ ਘਟਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ! ਓਪੇਕ-ਸਹਿਯੋਗੀਆਂ ਦਰਮਿਆਨ ਹੋਇਆ ਇਹ ਸਮਝੌਤਾ

Monday, Jul 19, 2021 - 04:16 PM (IST)

ਜਲਦ ਘਟਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ! ਓਪੇਕ-ਸਹਿਯੋਗੀਆਂ ਦਰਮਿਆਨ ਹੋਇਆ ਇਹ ਸਮਝੌਤਾ

ਦੁਬਈ (ਭਾਸ਼ਾ) - ਓਪੇਕ ਅਤੇ ਸੰਬੰਧਤ ਦੇਸ਼ਾਂ ਦੇ ਵਿਚਾਲੇ ਇਕ ‘ਪੂਰਨ ਸਹਿਮਤੀ’ ਬਣੀ ਜਿਸ ਦੇ ਤਹਿਤ 5 ਓਪੇਕ/ਗੈਰ ਓਪੇਕ ਦੇਸ਼ ਕੱਚੇ ਤੇਲ ਦਾ ਉਤਪਾਦਨ ਵਧਾਉਣਗੇ। ਇਸ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ਵਿਚਾਲੇ ਵਿਵਾਦ ਨਾਲ ਤੇਲ ਦੀਆਂ ਕੀਮਤਾਂ ਪ੍ਰਭਾਵਿਤ ਹੋਈਆਂ ਸਨ।

ਤੇਲ ਉਤਪਾਦਕ ਅਤੇ ਬਰਾਮਦਕਾਰ ਦੇਸ਼ਾਂ ਦੇ ਸੰਗਠਨ (ਓਪੇਕ) ਅਤੇ ਉਸ ਦੇ ਸਹਿਯੋਗੀ ਉਤਪਾਦਕ ਦੇਸ਼ਾਂ ਦੀ ਆਨਲਾਈਨ ਬੈਠਕ ਤੋਂ ਬਾਅਦ ਐਤਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਇਰਾਕ, ਕੁਵੈਤ, ਰੂਸ, ਸਊਦੀ ਅਰਬ ਅਤੇ ਯੂ. ਏ. ਈ. ਦੇ ਤੇਲ ਉਤਪਾਦਨ ਦੀ ਹਦ ਵਧੇਗੀ। ਰੂਸ ਓਪੇਕ ਦਾ ਸਹਿਯੋਗੀ ਹੈ। ਆਨਲਾਈ ਬੈਠਕ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਊਰਜਾ ਮੰਤਰੀ ਸੁਹੈਲ-ਅਲ-ਮਜਰੂਈ ਨੇ ਜਾਣਕਾਰੀ ਦਿੱਤੀ ਸੀ। ਹਾਲਾਂਕਿ, ਉਨ੍ਹਾਂ ਨੇ ਤੁਰੰਤ ਇਸ ਦਾ ਵੇਰਵਾ ਨਹੀਂ ਦਿੱਤਾ ਸੀ ਪਰ ਸਊਦੀ ਅਰਬ ਦੇ ਊਰਜਾ ਮੰਤਰੀ ਸ਼ਹਿਜ਼ਾਦਾ ਅਬਦੁਲਅਜ਼ੀਜ਼ ਬਿਨ ਸਲਮਾਨ ਨੇ ਇਹ ਜ਼ਰੂਰ ਕਿਹਾ ਕਿ ਸਮੂਹ ਦੇ ਵਿਚਾਲੇ ਉਤਪਾਦਨ ਹੱਦ ਨੂੰ ਲੈ ਕੇ ਤਲਮੇਲ ਹੋਵੇਗਾ। ਬਾਅਦ ’ਚ ਓਪੇਕ ਦੇ ਬਿਆਨ ’ਚ 5 ਦੇਸ਼ਾਂ ਦਾ ਉਤਪਾਦਨ ਪੱਧਰ ਵਧਾਉਣ ’ਤੇ ਸਹਿਮਤੀ ਦੀ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ : ‘ਅਮਰੀਕਾ ’ਚ ਵਧ ਰਿਹੈ ਫੇਕ ਪ੍ਰੋਡਕਟ ਦਾ ਕਾਰੋਬਾਰ : 464 ਕਰੋੜ ਰੁਪਏ ਦੇ ਲੱਖਾਂ ਫੇਕ ਵਾਇਰਲੈੱਸ ਹੈੱਡਫੋਨ ਕੀਤੇ ਜ਼ਬਤ

ਇਸ ਤੋਂ ਪਹਿਲਾਂ ਇਸ ਮਹੀਨੇ ਉਤਪਾਦਨ ਨੂੰ ਲੈ ਕੇ ਗੱਲਬਾਤ ਟੁੱਟ ਗਈ ਸੀ, ਕਿਉਂਕਿ ਯੂ. ਏ. ਈ. ਆਪਣਾ ਖੁਦ ਦਾ ਉਤਪਾਦਨ ਪੱਧਰ ਵਧਾਉਣਾ ਚਾਹੁੰਦਾ ਸੀ। ਇਸ ਨਾਲ ਯੂ. ਏ. ਈ. ਅਤੇ ਸਊਦੀ ਅਰਬ ਵਿਚਾਲੇ ਤਣਾਅ ਵਧ ਗਿਆ ਸੀ। ਸਊਦੀ ਅਰਬ ਦੇ ਪੈਟਰੋਲੀਅਮ ਮੰਤਰੀ ਸ਼ਹਿਜ਼ਾਦਾ ਅਬਦੁਲਅਜ਼ੀਜ਼ ਬਿਨ ਸਲਮਾਨ ਨੇ ਕਿਹਾ, ‘‘ਸਾਡੇ ਸੰਬੰਧ ਤੁਹਾਡੀ ਕਲਪਨਾ ਨਾਲੋਂ ਕਿਤੇ ਜ਼ਿਆਦਾ ਵਧ ਕੇ ਹਨ। ਪਰ ਉਹ ਇਹ ਦੱਸਣ ਨੂੰ ਤਿਆਰ ਨਹੀਂ ਹੋਏ ਕਿ ਇਹ ਸਹਿਮਤੀ ਕਿਸ ਤਰ੍ਹਾਂ ਬਣੀ।

ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਜੈੱਟ ਈਂਧਨ ਅਤੇ ਵਾਹਨ ਈਂਧਨ ਦੀ ਮੰਗ ਘਟਣ ਨਾਲ ਕੱਚੇ ਤੇਲ ਦੀਆਂ ਕੀਮਤਾਂ ’ਚ ਜਬਰਦਸਤ ਗਿਰਾਵਟ ਆਈ ਸੀ। ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ’ਚ ਟੀਕਾਕਰਣ ਦੀ ਰਫਤਾਰ ਤੇਜ਼ ਹੋਣ ਤੋਂ ਬਾਅਦ ਮੰਗ ’ਚ ਸੁਧਾਰ ਹੋਇਆ ਹੈ।

ਇਹ ਵੀ ਪੜ੍ਹੋ : ਟਰੈਕਟਰ ਖ਼ਰੀਦਣ 'ਤੇ ਮਿਲੇਗੀ 50 ਫ਼ੀਸਦੀ ਸਬਸਿਡੀ, ਜਾਣੋ ਕਿਹੜੇ ਕਿਸਾਨਾਂ ਨੂੰ ਮਿਲੇਗਾ ਇਸ ਯੋਜਨਾ ਦਾ ਲ਼ਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News