ਅਫਗਾਨੀ ਸੁਰੱਖਿਆ ਬਲਾਂ ਨੇ ਮਾਰੇ 10 ਤਾਲਿਬਾਨੀ ਅੱਤਵਾਦੀ
Friday, Jul 17, 2020 - 07:26 PM (IST)

ਕਾਬੁਲ— ਅਫਗਾਨਿਸਤਾਨ ਦੇ ਗਜਨੀ ਤੇ ਨੰਗਰਹਾਰ 'ਚ ਸੁਰੱਖਿਆ ਬਲਾਂ 'ਤੇ ਤਾਲਿਬਾਨੀ ਅੱਤਵਾਦੀਆਂ ਦੇ ਹਮਲੇ ਦੇ ਜਵਾਬ 'ਚ 10 ਤਾਲਿਬਾਨੀ ਅੱਤਵਾਦੀ ਮਾਰੇ ਗਏ ਅਤੇ 6 ਹੋਰ ਜ਼ਖਮੀ ਹੋ ਗਏ।
ਅਫਗਾਨਿਸਤਾਨ ਦੇ ਰੱਖਿਆ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਰਿਲੀਜ਼ 'ਚ ਕਿਹਾ ਕਿ ਗਜਨੀ ਪ੍ਰਾਂਤ ਦੀ ਰਾਜਧਾਨੀ ਸ਼ਹਿਰ ਗਜਨੀ ਦੇ ਅਸਫੰਦੀ ਖੇਤਰ ਅਤੇ ਨੰਗਰਹਾਰ ਪ੍ਰਾਂਤ ਦੇ ਖੋਗਯਾਨੀ ਜ਼ਿਲ੍ਹੇ 'ਚੇ ਹਮਲੇ ਹੋਏ।
ਬਿਆਨ ਮੁਤਾਬਕ, ਅਸਫੰਦੀ ਖੇਤਰ 'ਚ ਹੋਏ ਸੰਘਰਸ਼ 'ਚ 6 ਤਾਲਿਬਾਨੀ ਅੱਤਵਾਦੀ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਖੋਗਯਾਨੀ ਜ਼ਿਲ੍ਹੇ 'ਚ ਹੋਏ ਹਮਲੇ 'ਚ ਚਾਰ ਲੋਕ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਹਮਲੇ 'ਚ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ।