ਸਪੇਨ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, 1600 ਤੋਂ ਵੱਧ ਲੋਕਾਂ ਨੂੰ ਪਹੁੰਚਾਇਆ ਸੁਰੱਖਿਅਤ ਸਥਾਨ 'ਤੇ

03/24/2023 3:38:00 PM

ਸਪੇਨ (ਬਿਊਰੋ)- ਸਪੇਨ ਦੇ ਪੂਰਬੀ ਕਾਸਟੇਲੋਨ ਅਤੇ ਟੇਰੂਏਲ ਸੂਬੇ ਦੇ ਜੰਗਲਾਂ 'ਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਰ ਲੱਗਣ ਕਾਰਨ 1600 ਤੋਂ ਵੱਧ ਨਿਵਾਸੀਆਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ। ਇਸ ਦੀ ਜਾਣਕਾਰੀ ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਦਿੱਤੀ ਹੈ। ਸਪੈਨਿਸ਼ ਅਖ਼ਬਾਰ 20 ਮਿੰਟੋਸ 'ਚ ਜਾਰੀ ਰਿਪੋਰਟ 'ਚ ਦੱਸਿਆ ਗਿਆ ਕਿ ਅਧਿਕਾਰੀਆਂ ਨੇ ਵੈਲੇਂਸੀਅਨ ਕਮਿਊਨਿਟੀ ਦੇ ਕੈਸਟੇਲੋਨ ਸੂਬੇ ਦੇ ਨੌਂ ਸ਼ਹਿਰਾਂ ਅਤੇ ਗੁਆਂਢੀ ਟੇਰੂਏਲ ਸੂਬੇ ਦੇ ਦੋ ਸ਼ਹਿਰਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਵੈਲੇਂਸੀਅਨ ਪ੍ਰਸ਼ਾਸਨ ਦੇ ਪ੍ਰਧਾਨ ਜ਼ਮੀਓ ਪੁਇਗ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਸੂਬਿਆਂ ਦੇ ਜੰਗਲਾਂ ਦੀ ਕਰੀਬ 2,470 ਏਕੜ ਜ਼ਮੀਨ ਭਿਆਨਕ ਅੱਗ ਦੀ ਲਪੇਟ 'ਚ ਆ ਗਈ ਹੈ।

ਇਹ ਵੀ ਪੜ੍ਹੋ- ਪਾਕਿ ਦੀਆਂ ਨਾਪਾਕ ਹਰਕਤਾਂ ਜਾਰੀ, ਡਰੋਨ ਰਾਹੀਂ ਸਰਹੱਦ ਪਾਰ ਸੁੱਟੇ ਹਥਿਆਰ

ਉਨ੍ਹਾਂ ਕਿਹਾ ਕਿ ਅੱਗ 'ਤੇ ਕਾਬੂ ਪਾਉਣ ਲਈ 400 ਫ਼ਾਇਰਫ਼ਾਈਟਰਜ਼ ਰਾਤ ਭਰ ਸਖ਼ਤ ਮਿਹਨਤ ਕਰਨਗੇ ਅਤੇ ਜੇਕਰ ਮੌਸਮ ਠੀਕ ਰਿਹਾ ਤਾਂ ਸਵੇਰੇ 18 ਜਹਾਜ਼ ਬਚਾਅ ਟੀਮਾਂ ਨਾਲ ਜੁੜ ਜਾਣਗੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵੈਲੇਂਸੀਆ ਦੇ ਅਧਿਕਾਰੀਆਂ ਨੇ ਐਮਰਜੈਂਸੀ ਸਥਿਤੀਆਂ ਲਈ ਇਕ ਵਿਸ਼ੇਸ਼ ਫੌਜੀ ਯੂਨਿਟ ਤੋਂ ਅੱਗ ਬੁਝਾਉਣ ਲਈ ਮਦਦ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਫੌਜੀ ਯੂਨਿਟ ਨੇ ਅੱਗ ਬੁਝਾਉਣ ਲਈ ਲਗਭਗ 74 ਫੌਜੀ ਕਰਮਚਾਰੀਆਂ, 19 ਕਾਰਾਂ ਅਤੇ 12 ਫ਼ਾਇਰ ਟਰੱਕਾਂ ਨੂੰ ਤਾਇਨਾਤ ਕੀਤਾ। ਖ਼ੇਤਰ ਦੇ ਗ੍ਰਹਿ ਮੰਤਰਾਲੇ ਦੇ ਮੁਖੀ ਸਲਵਾਡੋਰ ਅਲਮੇਨਾਰ ਨੇ ਕਿਹਾ ਕਿ ਅੱਗ ਦੋ ਮਹੀਨਿਆਂ ਤੋਂ ਮੀਂਹ ਨਾ ਪੈਣ ਕਾਰਨ ਲੱਗੀ ਹੈ।

ਇਹ ਵੀ ਪੜ੍ਹੋ- ਬਾਬਾ ਬਕਾਲਾ ਸਾਹਿਬ ਕੋਰਟ 'ਚ ਅੰਮ੍ਰਿਤਪਾਲ ਦੇ 11 ਸਾਥੀਆਂ ਦੀ ਪੇਸ਼ੀ, ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News