ਸੋਮਾਲੀਆ ''ਚ ਧਮਾਕਾ, ਦੋ ਪੁਲਸ ਵਾਲੇ ਮਰੇ, ਇਕ ਹੋਰ ਜ਼ਖਮੀ

07/08/2020 8:47:14 PM

ਮੋਗਾਦੀਸ਼— ਸੋਮਾਲੀਆ ਦੀ ਰਾਜਧਾਨੀ ਮੋਗਾਦੀਸ਼ੂ ਵਿਚ ਬੁੱਧਵਾਰ ਤੜਕੇ ਇਕ ਵੱਡੇ ਧਾਮਾਕੇ ਵਿਚ ਦੋ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ।

ਪੁਲਸ ਬੁਲਾਰਾ ਧਮੇ ਸਾਦਿਕ ਅਡਾਨ ਵਿਚ ਕਿਹਾ ਕਿ ਇਹ ਵਿਸਫੋਟ ਰੈਗੂਲਰ ਗਸ਼ਤ 'ਤੇ ਜਾ ਰਹੇ ਪੁਲਸ ਵਾਹਨ ਨੂੰ ਟੀਚਾ ਮਿੱਥ ਕੇ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਸਿਲੇਸਲੇ ਵਿਚ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ। ਅਜੇ ਤੱਕ ਕਿਸੇ ਵੀ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਪੱਛਮੀ ਦੇਸ਼ਾਂ ਦੀ ਸਹਾਇਤਾ ਨਾਲ ਸਰਕਾਰ ਖਿਲਾਫ ਲੜ੍ਹ ਰਹੇ ਚਰਮਪੰਥੀ ਅਲ ਸ਼ਬਾਬ ਦੇ ਲੜਾਕੇ ਇਲ ਤਰ੍ਹਾਂ ਦੇ ਹਮਲਿਆਂ ਨੂੰ ਅੰਜ਼ਾਮ ਦਿੰਦੇ ਹਨ। ਇਸ ਸਮੂਹ ਨੇ ਹਾਲ ਹੀ 'ਚ ਮੋਗਦੀਸ਼ੂ ਤੇ ਦੇਸ਼ ਦੇ ਦੱਖਣੀ ਖੇਤਰਾਂ 'ਚ ਸੁਰੱਖਿਆਂ ਬਲਾਂ ਖਿਲਾਫ ਹਮਲਿਆਂ 'ਚ ਵਾਧਾ ਕੀਤਾ ਹੈ ਅਤੇ ਸੁੱਰਖਿਆ ਬਲਾਂ ਅਤੇ ਜਨਤਕ ਥਾਵਾਂ 'ਤੇ ਧਮਾਕੇ ਕੀਤੇ ਹਨ।


Sanjeev

Content Editor

Related News