ਪੇਰੂ ''ਚ ਨਵੀਂ ਸਰਕਾਰ ਦੇ ਵਿਰੋਧੀ ’ਚ ਪ੍ਰਦਰਸ਼ਨਾਂ ਦੌਰਾਨ ਹੋਈਆਂ ਝੜਪਾਂ ''ਚ 13 ਲੋਕਾਂ ਦੀ ਮੌਤ
Tuesday, Jan 10, 2023 - 01:56 PM (IST)

ਲੀਮਾ (ਭਾਸ਼ਾ) : ਦੇਸ਼ ਦੇ ਕੁਝ ਦਿਹਾਤੀ ਖੇਤਰਾਂ 'ਚ ਤਤਕਾਲੀ ਚੋਣਾਂ ਦੀ ਮੰਗ ਨੂੰ ਲੈ ਕੇ ਮੁੜ ਸ਼ੁਰੂ ਹੋਏ ਪ੍ਰਦਰਸ਼ਨ 'ਚ ਸੋਮਵਾਰ ਨੂੰ ਦੱਖਣੀ-ਪੂਰਬੀ ਪੇਰੂ ਵਿੱਚ ਘੱਟੋਂ-ਘੱਟ 13 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਨ੍ਹਾਂ ਪੇਂਡੂ ਖੇਤਰਾਂ ਦੇ ਲੋਕ ਹੁਣ ਵੀ ਬੇਦਖ਼ਲ ਰਾਸ਼ਟਰਪਤੀ ਪੇਡਰੋ ਕਾਸਟੀਲੋ ਪ੍ਰਤੀ ਵਫ਼ਾਦਾਰ ਹਨ। ਪੇਰੂ ਦੀ ਚੋਟੀ ਦੀ ਮਨੁੱਖੀ ਅਧਿਕਾਰ ਏਜੰਸੀ ਨੇ ਮੌਤਾਂ ਦੀ ਜਾਂਚ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਬੋਲੀਵੀਆ ਦੀ ਸਰਹੱਦ ਦੇ ਨੇੜੇ, ਜੂਲੀਆਕਾ ਸ਼ਹਿਰ ਦੇ ਇੱਕ ਹਵਾਈ ਅੱਡੇ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਦੌਰਾਨ 12 ਲੋਕਾਂ ਦੀ ਮੌਤ ਹੋ ਗਈ। ਕੈਸਟੀਲੋ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਸੰਬਰ 'ਚ ਸ਼ੁਰੂ ਹੋਏ ਪ੍ਰਦਰਸ਼ਨ 'ਚ ਕਦੇ ਵੀ ਇੰਨੇ ਲੋਕਾਂ ਦੀ ਮੌਤ ਨਹੀਂ ਹੋਈ ਸੀ।
ਇਹ ਵੀ ਪੜ੍ਹੋ- ਬੱਚਿਆਂ ਦੇ ਮਾਨਸਿਕ ਵਿਕਾਸ 'ਤੇ ਪੈ ਰਿਹੈ ਅਸਰ, ਅਮਰੀਕੀ ਸਕੂਲ ਨੇ ਸੋਸ਼ਲ ਮੀਡੀਆ ਕੰਪਨੀਆਂ 'ਤੇ ਕੀਤਾ ਕੇਸ
ਖ਼ਬਰਾਂ ਮੁਤਾਬਕ ਜੂਲੀਆਕਾ 'ਚ ਜਿੰਨਾਂ 12 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿੱਚ ਇਕ ਨਾਬਾਲਿਗ ਵੀ ਸੀ। ਉੱਥੇ ਹੀ ਨੇੜਲੇ ਸ਼ਹਿਰ ਚੂਕਿਟੋ ਵਿੱਚ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਇੱਕ ਹਾਈਵੇ ਬੰਦ ਕਰ ਦਿੱਤਾ ਸੀ। ਕੈਸਟੀਲੋ ਦੇ ਉੱਤਰਾਧਿਕਾਰੀ, ਦੀਨਾ ਬੋਲੁਆਰਤੇ ਨੇ 2024 ਵਿੱਚ ਚੋਣਾਂ ਕਰਵਾਉਣ ਦੀ ਯੋਜਨਾ ਦਾ ਸਮਰਥਨ ਕੀਤਾ ਸੀ, ਜੋ 2026 ਲਈ ਨਿਰਧਾਰਨ ਸਨ। ਉਸ ਨੇ ਸੁਰੱਖਿਆ ਬਲਾਂ ਵੱਲੋਂ ਲੋੜ ਤੋਂ ਵੱਧ ਤਾਕਤ ਦੀ ਵਰਤੋਂ ਦੀ ਨਿਆਂਇਕ ਜਾਂਚ ਦਾ ਵੀ ਸਮਰਥਨ ਕੀਤਾ ਹੈ।
ਇਹ ਵੀ ਪੜ੍ਹੋ- ਚੀਨ ਦੀ ਜਵਾਬੀ ਕਾਰਵਾਈ, ਦੱਖਣੀ ਕੋਰੀਆ ਦੇ ਲੋਕਾਂ ਲਈ 'ਵੀਜ਼ਾ' ਕੀਤਾ ਮੁਅੱਤਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।