ਬ੍ਰਾਜ਼ੀਲ ’ਚ ਮੋਹਲੇਧਾਰ ਮੀਂਹ ਕਾਰਨ 10 ਦੀ ਮੌਤ, 13000 ਤੋਂ ਵੱਧ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ (ਤਸਵੀਰਾਂ)

Wednesday, Jan 12, 2022 - 05:38 PM (IST)

ਰੀਓ ਡੀ ਜੇਨੇਰੀਓ (ਭਾਸ਼ਾ) : ਬ੍ਰਾਜ਼ੀਲ ਦੇ ਦੱਖਣੀ-ਪੂਰਬੀ ਸੂਬੇ ਮਿਨਾਸ ਗੇਰੇਸ ਵਿਚ ਮੋਹਲੇਧਾਰ ਮੀਂਹ ਕਾਰਨ ਪਿਛਲੇ 24 ਘੰਟਿਆਂ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 13,000 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ। ਇਹ ਜਾਣਕਾਰੀ ਖੇਤਰੀ ਸਿਵਲ ਡਿਫੈਂਸ ਦੇ ਅਧਿਕਾਰੀਆਂ ਨੇ ਦਿੱਤੀ ਹੈ।

ਇਹ ਵੀ ਪੜ੍ਹੋ: ਪਾਕਿ TV ਹੋਸਟ ਨੇ ਉਡਾਇਆ ਗੁਰਮੁਖੀ ਅੱਖਰਾਂ ਦਾ ਮਜ਼ਾਕ, ਹਰ ਪਾਸੇ ਸ਼ੋਅ ਦੀ ਹੋ ਰਹੀ ਨਿੰਦਿਆ (ਵੀਡੀਓ)

PunjabKesari

ਪੀੜਤਾਂ ਵਿਚ 5 ਇਕ ਹੀ ਪਰਿਵਾਰ ਦੇ ਸਨ, ਜੋ ਮੰਗਲਵਾਰ ਨੂੰ ਰਾਜਧਾਨੀ ਬੇਲੋ ਹੋਰੀਜ਼ੋਟੇ ਮੈਟਰੋਪੋਲੀਅਨ ਖੇਤਰ ਵਿਚ ਕਾਰ ਰਾਹੀਂ ਯਾਤਰਾ ਕਰ ਰਹੇ ਸਨ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਢਿੱਗਾਂ ਡਿੱਗਣ ਕਾਰਨ ਉਨ੍ਹਾਂ ਦੀ ਕਾਰ ਮਲਬੇ ਹੇਠਾਂ ਦੱਬੀ ਗਈ, ਜਿਸ ਕਾਰਨ ਕਾਰ ਵਿਚ ਸਵਾਰ ਇਕ ਜੋੜਾ, ਉਨ੍ਹਾਂ ਦੇ 3 ਅਤੇ 6 ਸਾਲੇ ਦੇ ਬੱਚੇ ਅਤੇ ਇਕ ਹੋਰ ਰਿਸ਼ਤੇਦਾਰ ਸਵਾਰ ਸੀ।

ਇਹ ਵੀ ਪੜ੍ਹੋ: ਚੀਨ ’ਚ ਅਫ਼ਗਾਨਿਸਤਾਨ ਦੇ ਰਾਜਦੂਤ ਨੇ ਦਿੱਤਾ ਅਸਤੀਫਾ, 6 ਮਹੀਨੇ ਤੋਂ ਤਾਲਿਬਾਨ ਨੇ ਨਹੀਂ ਦਿੱਤੀ ਤਨਖ਼ਾਹ

PunjabKesari

ਮੀਂਹ ਕਾਰਨ ਸੂਬੇ ਦੀਆਂ 853 ਨਗਰ ਪਾਲਿਕਾਵਾਂ ਵਿਚੋਂ ਕੁੱਲ 145 ਵਿਚ ਐਮਰਜੈਂਸੀ ਦੀ ਸਥਿਤੀ ਬਣੀ ਹੋਈ ਹੈ, ਜਦੋਂਕਿ 17,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਮਿਨਾਸ ਗੇਰੇਸ ਸੂਬੇ ਦੀਆਂ ਕਈ ਨਦੀਆਂ ਬਹੁਤ ਜ਼ਿਆਦਾ ਮੀਂਹ ਕਾਰਨ ਓਵਰਫਲੋ ਹੋ ਰਹੀਆਂ ਹਨ ਅਤੇ ਕੁੱਝ ਡੈਮਾਂ ਦੇ ਓਵਰਫਲੋ ਹੋਣ ਦਾ ਖ਼ਤਰਾ ਹੈ। ਸੂਬੇ ਵਿਚ ਅਕਤੂਬਰ ਵਿਚ ਮੀਂਹ ਦੇ ਮੌਸਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਚੁੱਕੀ ਹੈ।

PunjabKesari

ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਜਨਮ ਲੈਣ ਵਾਲੇ ਬੱਚਿਆਂ ਦਾ ਵਿਕਾਸ ਹੋ ਸਕਦੈ ਮੱਠਾ, ਅਮਰੀਕਾ ਦੇ ਡਾਕਟਰਾਂ ਨੇ ਕੀਤਾ ਖੁਲਾਸਾ


cherry

Content Editor

Related News