ਕੀ ਸੁੱਤੇ ਹੋਏ ਤੁਹਾਨੂੰ ਵੀ ਮਹਿਸੂਸ ਹੁੰਦਾ ਹੈ ਦਬਾਅ ਤਾਂ ਪੜ੍ਹੋ ਇਹ ਖ਼ਬਰ, ਹੈਰਾਨੀਜਨਕ ਹੈ ਕਾਰਨ

Wednesday, Sep 03, 2025 - 10:53 AM (IST)

ਕੀ ਸੁੱਤੇ ਹੋਏ ਤੁਹਾਨੂੰ ਵੀ ਮਹਿਸੂਸ ਹੁੰਦਾ ਹੈ ਦਬਾਅ ਤਾਂ ਪੜ੍ਹੋ ਇਹ ਖ਼ਬਰ, ਹੈਰਾਨੀਜਨਕ ਹੈ ਕਾਰਨ

ਵੈੱਬ ਡੈਸਕ- ਅਕਸਰ ਕਈ ਲੋਕਾਂ ਨੂੰ ਰਾਤ ਨੂੰ ਨੀਂਦ ਦੌਰਾਨ ਇਕ ਅਜੀਬ ਅਤੇ ਡਰਾਉਣਾ ਅਨੁਭਵ ਹੁੰਦਾ ਹੈ। ਇੰਝ ਲੱਗਦਾ ਹੈ ਜਿਵੇਂ ਕੋਈ ਅਦ੍ਰਿਸ਼ ਸ਼ਕਤੀ ਜਾਂ ‘ਭੂਤ’ ਛਾਤੀ 'ਤੇ ਬੈਠ ਗਿਆ ਹੋਵੇ ਅਤੇ ਇਨਸਾਨ ਹਿਲ ਵੀ ਨਾ ਸਕੇ। ਕਈ ਵਾਰ ਤਾਂ ਗਲਾ ਸੁੱਕਣ ਕਾਰਨ ਵਿਅਕਤੀ ਦੀ ਆਵਾਜ਼ ਵੀ ਨਹੀਂ ਨਿਕਲਦੀ। ਪੁਰਾਣੇ ਸਮਿਆਂ ਤੋਂ ਲੋਕ ਇਸ ਨੂੰ ਅੰਧਵਿਸ਼ਵਾਸ ਨਾਲ ਜੋੜਦੇ ਰਹੇ ਹਨ ਅਤੇ ਇਸ ਨੂੰ ‘ਰਾਤ ਦਾ ਭੂਤ’ ਮੰਨਦੇ ਹਨ। ਪਰ ਵਿਗਿਆਨ ਇਸ ਨੂੰ ਇਕ ਮੈਡੀਕਲ ਹਾਲਤ ਮੰਨਦਾ ਹੈ, ਜਿਸ ਦਾ ਨਾਮ ਹੈ 'ਸਲੀਪ ਪੈਰਾਲਿਸਿਸ'। ਇਹ ਕਿਸੇ ਆਤਮਾ ਦਾ ਸਾਇਆ ਨਹੀਂ, ਸਗੋਂ ਦਿਮਾਗ ਅਤੇ ਸਰੀਰ ਵਿਚਾਲੇ ਇਕ ਅਸਥਾਈ ਗੜਬੜ ਹੁੰਦੀ ਹੈ।

ਇਹ ਵੀ ਪੜ੍ਹੋ : 21 ਦਿਨ ਖਾਣੀ ਛੱਡ ਦਿਓ ਕਣਕ ਦੀ ਰੋਟੀ, ਸਰੀਰ 'ਚ ਦਿੱਸਣਗੇ ਜ਼ਬਰਦਸਤ ਫ਼ਾਇਦੇ

ਕਿਉਂ ਹੁੰਦਾ ਹੈ ਸਲੀਪ ਪੈਰਾਲਿਸਿਸ?

ਵਿਗਿਆਨੀਆਂ ਦੇ ਮੁਤਾਬਕ, ਇਹ ਸਮੱਸਿਆ ਨੀਂਦ ਦੇ ਚੱਕਰ 'ਚ ਗੜਬੜ ਕਾਰਨ ਪੈਦਾ ਹੁੰਦੀ ਹੈ। ਨੀਂਦ ਦਾ ਇਕ ਪੜਾਅ ਆਰ.ਈ.ਐੱਮ. (Rapid Eye Movement) ਹੁੰਦਾ ਹੈ, ਜਿਸ ਦੌਰਾਨ ਅਸੀਂ ਸੁਪਨੇ ਵੇਖਦੇ ਹਾਂ। ਇਸ ਵੇਲੇ ਦਿਮਾਗ ਸਰੀਰ ਨੂੰ ਅਸਥਾਈ ਤੌਰ 'ਤੇ ਸੁੰਨ ਕਰ ਦਿੰਦਾ ਹੈ ਤਾਂ ਜੋ ਅਸੀਂ ਸੁਪਨਿਆਂ ਵਾਲੀਆਂ ਗਤਿਵਿਧੀਆਂ ਅਸਲ 'ਚ ਨਾ ਕਰੀਏ। ਜਦੋਂ ਇਨਸਾਨ ਆਰ.ਈ.ਐੱਮ. ਤੋਂ ਪਹਿਲਾਂ ਜਾਂ ਬਾਅਦ ਜਾਗ ਪੈਂਦਾ ਹੈ, ਤਾਂ ਦਿਮਾਗ ਤਾਂ ਜਾਗ ਜਾਂਦਾ ਹੈ ਪਰ ਸਰੀਰ ਅਜੇ ਵੀ ਉਸ ਸੁੰਨ ਹਾਲਤ 'ਚ ਹੁੰਦਾ ਹੈ, ਇਸ ਕਰਕੇ ਇਹ ਅਨੁਭਵ ਹੁੰਦਾ ਹੈ।

ਇਹ ਵੀ ਪੜ੍ਹੋ : ਮਿੱਠਾ ਖਾਣ ਤੋਂ ਬਾਅਦ ਚਾਹ-ਕੌਫੀ ਕਿਉਂ ਲੱਗਦੀ ਹੈ ਫਿੱਕੀ? ਜਾਣੋ ਵਜ੍ਹਾ

ਕਿਹੜੇ ਲੋਕਾਂ ਨੂੰ ਹੋ ਸਕਦੀ ਹੈ ਸਮੱਸਿਆ?

ਸਲੀਪ ਪੈਰਾਲਿਸਿਸ ਦੌਰਾਨ ਛਾਤੀ 'ਤੇ ਭਾਰ ਮਹਿਸੂਸ ਹੋਣਾ, ਸਾਹ ਲੈਣ 'ਚ ਮੁਸ਼ਕਲ, ਹਿਲਣ-ਡੁੱਲਣ ਦੀ ਅਸਮਰੱਥਾ ਅਤੇ ਕਈ ਵਾਰ ਡਰਾਉਣੇ ਭਰਮ ਹੋਣਾ ਆਮ ਲੱਛਣ ਹਨ। ਇਹ ਕਿਸੇ ਨੂੰ ਵੀ ਹੋ ਸਕਦਾ ਹੈ, ਪਰ ਉਹ ਲੋਕ ਜੋ ਪੂਰੀ ਨੀਂਦ ਨਹੀਂ ਲੈਂਦੇ, ਜ਼ਿਆਦਾ ਤਣਾਅ 'ਚ ਰਹਿੰਦੇ ਹਨ, ਬੇਤਰਤੀਬੇ ਸਮੇਂ ਤੇ ਸੌਂਦੇ ਹਨ ਜਾਂ ਅਕਸਰ ਪਿੱਠ ਦੇ ਭਾਰ ਸੌਂਦੇ ਹਨ ਉਨ੍ਹਾਂ 'ਚ ਇਹ ਖ਼ਤਰਾ ਵੱਧ ਹੁੰਦਾ ਹੈ।

ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?

ਕੀ ਕਰੀਏ?

ਜੇਕਰ ਤੁਹਾਨੂੰ ਇਹ ਅਨੁਭਵ ਹੋਵੇ ਤਾਂ ਘਬਰਾਓ ਨਾ। ਸਮਝੋ ਕਿ ਇਹ ਅਸਥਾਈ ਹਾਲਤ ਹੈ ਤੇ ਕੁਝ ਸਕਿੰਟਾਂ ਜਾਂ ਮਿੰਟਾਂ 'ਚ ਖਤਮ ਹੋ ਜਾਵੇਗੀ। ਮਾਹਿਰ ਸਲਾਹ ਦਿੰਦੇ ਹਨ ਕਿ ਇਸ ਦੌਰਾਨ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕਰੋ ਜਾਂ ਹੱਥਾਂ-ਪੈਰਾਂ ਦੀਆਂ ਉਂਗਲਾਂ ਹਿਲਾਓ। ਇਸ ਨਾਲ ਦਿਮਾਗ ਅਤੇ ਸਰੀਰ ਦਾ ਸੰਪਰਕ ਮੁੜ ਸਥਾਪਿਤ ਹੋ ਜਾਂਦਾ ਹੈ।

ਬਚਾਅ ਲਈ ਜੀਵਨਸ਼ੈਲੀ 'ਚ ਸੁਧਾਰ

  • ਹਰ ਰਾਤ 7–8 ਘੰਟੇ ਦੀ ਨੀਂਦ ਲਵੋ।
  • ਸੌਂਣ ਅਤੇ ਉੱਠਣ ਦਾ ਨਿਯਮਿਤ ਸਮਾਂ ਬਣਾਓ।
  • ਸੌਂਣ ਤੋਂ ਪਹਿਲਾਂ ਧਿਆਨ ਜਾਂ ਯੋਗਾ ਕਰਕੇ ਤਣਾਅ ਘਟਾਓ।
  • ਸ਼ਰਾਬ ਅਤੇ ਕੈਫੀਨ ਦੀ ਵਰਤੋਂ ਘਟਾਓ।
  • ਮੋਬਾਇਲ ਜਾਂ ਟੀਵੀ ਤੋਂ ਦੂਰ ਰਹੋ।
  • ਜੇਕਰ ਇਹ ਸਮੱਸਿਆ ਵਾਰ-ਵਾਰ ਹੁੰਦੀ ਹੈ ਤਾਂ ਡਾਕਟਰੀ ਸਲਾਹ ਜ਼ਰੂਰ ਲਓ।
  • ਸਲੀਪ ਪੈਰਾਲਿਸਿਸ ਭੂਤ-ਪ੍ਰੇਤ ਨਹੀਂ, ਸਗੋਂ ਇਕ ਆਮ ਨੀਂਦ ਸੰਬੰਧੀ ਸਮੱਸਿਆ ਹੈ, ਜਿਸ ਦਾ ਇਲਾਜ ਸੰਭਵ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News