ਪੰਛੀਆਂ ਦੀ ਤਰ੍ਹਾਂ ਆਲ੍ਹਣੇ ਬਣਾਕੇ ਰਹਿੰਦੇ ਹਨ ਲੋਕ

Friday, Dec 30, 2016 - 02:50 PM (IST)

ਮੁੰਬਈ— ਦੁਨਿਆ ਭਰ ''ਚ ਕਈ ਪਿੰਡ ਹਨ। ਕਈ ਪਿੰਡ ਆਪਣੀ ਖੂਬਸੂਰਤੀ ਦੇ ਕਾਰਨ ਜਾਣੇ ਜਾਂਦੇ ਹਨ ਤਾਂ ਕੁਝ ਅਜੀਬੋ-ਗਰੀਬ ਪਰੰਪਰਾਵਾ ਦੇ ਲਈ ਮਸ਼ਹੂਰ ਹਨ।  ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਲੋਕ ਪੰਛੀਆਂ ਦੀ ਤਰ੍ਹਾਂ ਆਲ੍ਹਣੇ ਬਣਾ ਕੇ ਰਹਿੰਦੇ ਹਨ।  ਜੀ ਹਾਂ, ਇਰਾਨ ''ਚ ਇੱਕ ਅਜਿਹਾ ਪਿੰਡ ਹੈ  ਜਿੱਥੇ ਲੋਕ ਪੰਛੀਆਂ ਦੀ ਤਰ੍ਹਾਂ ਆਪਣੇ ਘਰਾਂ ਨੂੰ ਬਣਾਉਂਦੇ ਹਨ।
ਇਹ ਘਰ ਦੇਖਣ ''ਚ ਚਾਹੇ ਅਜੀਬ ਲੱਗਦੇ ਹਨ ਪਰ ਰਹਿਣ ''ਚ ਬਹੁਤ ਆਰਾਮਦਾਇਕ ਹਨ। ਇਹ ਪਿੰਡ 700 ਸਾਲ ਪੁਰਾਣੇ ਹਨ। ਇੱਥੇ ਰਹਿਣ ਵਾਲੇ ਲੋਕਾਂ ਨੂੰ ਨਾ ਹੀਟਰ ਦੀ ਜ਼ਰੂਰਤ ਪੈਂਦੀ ਹੈ ਅਤੇ ਨਾ ਹੀ ਏ. ਸੀ ਦੀ।  ਦਰਅਸਲ, ਗਰਮੀ ਦੇ ਮੌਸਮ ''ਚ ਇਹ ਘਰ ਠੰਡੇ ਰਹਿੰਦੇ ਹਨ ਅਤੇ ਸਰਦੀਆਂ ''ਚ ਗਰਮ। ਤੁਸੀਂ ਸੋਚ ਰਹੇ ਹੋਵੋਗੇ ਇਨ੍ਹਾਂ ਘਰਾਂ ਦਾ ਨਿਰਮਾਨ ਕਿਸ ਤਰ੍ਹਾਂ ਹੋਇਆ? ਇੱਥੇ ਰਹਿਣ ਵਾਲੇ ਲੋਕਾਂ ਦੇ ਅਨੁਸਾਰ ਇਰਾਨਿਆਂ ਨੇ ਇਹ ਪਿੰਡ ਮੰਗੋਲੋਂ ਦੇ ਹਮਲੇ ਤੋਂ ਬਚਣ ਦੇ ਲਈ ਬਣਾਏ ਸਨ। ਕੰਦੋਵਨ ਦੇ ਅਰੰਭਿਕ ਨਿਵਾਸੀ ਇੱਥੇ ਹਮਲਾਵਰਾ ਮੰਗੋਲੋਂਆਂ ਤੋਂ ਬਚਣ ਦੇ ਲਈ ਆਏ ਸਨ। ਉਹ ਲੁੱਕਣ ਦੇ ਲਈ ਜਵਾਲਾਮਮੁੱਖੀ ਚਾਟਾਨਾਂ ''ਚ ਠਿਕਾਣਾ ਖੋਦਿਆ ਕਰਦੇ ਸਨ ਉਹੀ ਉਨ੍ਹਾਂ ਦਾ ਸਥਾਈ ਘਰ ਬਣ ਜਾਂਦਾ ਸੀ। ਦੁਨਿਆ ਭਰ ''ਚ ਇਹ ਪਿੰਡ ਆਪਣੇ ਅਨੋਖੇ ਘਰਾਂ ਦੇ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਘਰਾਂ ਨੂੰ ਦੇਖਣ ਦੇ ਲਈ ਦੂਰ-ਦੂਰ ਤੋਂ ਲੋਕ ਆਉਦੇ ਹਨ।


Related News