ਮਾਹਾਵਾਰੀ ਦੇ ਦਿਨਾਂ ''ਚ ਔਰਤਾਂ ਦੇ ਨਾਲ ਕੀਤਾ ਜਾਂਦਾ ਹੈ ਇਸ ਤਰ੍ਹਾਂ ਦਾ ਸਲੂਕ
Friday, Dec 23, 2016 - 10:45 AM (IST)

ਨੇਪਾਲ— ਕੁਝ ਲੜਕੀਆਂ ਮਹਾਵਾਰੀ ਦੇ ਬਾਰੇ ''ਚ ਗੱਲ ਕਰਨ ''ਤੋਂ ਕਤਰਾਉਂਦੀਆਂ ਹਨ ਕਿਉਂਕਿ ਅੱਜ ਵੀ ਕਈ ਜਗ੍ਹਾਂ ਇਸ ਤਰ੍ਹਾਂ ਦੀਆਂ ਹਨ ਜਿੱਥੇ ਇਨ੍ਹਾਂ ਦਿਨਾਂ ''ਚ ਔਰਤਾਂ ਨਾਲ ਬਹੁਤ ਬੁਰਾ ਵਰਤਾਓ ਕੀਤਾ ਜਾਂਦਾ ਹੈ। ਨੇਪਾਲ ''ਚ ਕਈ ਜਗ੍ਹਾਂ ਇਸ ਤਰ੍ਹਾਂ ਦੀਆਂ ਹਨ ਜਿੱਥੇ ਮੰਨੀਆ ਜਾਂਦਾ ਹੈ ਕਿ ਮਹਾਵਾਰੀ ਦੇ ਦਿਨਾਂ ''ਚ ਲੜਕੀਆਂ ਅਪਵਿੱਤਰ ਹੋ ਜਾਂਦੀਆਂ ਹਨ। ਇਸ ਦੌਰਾਨ ਲੜਕੀ ਨੂੰ ਘਰ ''ਤੋਂ ਬਾਹਰ ਚੌਪੜੀ ''ਚ ਜਾਂ ਪਸ਼ੂਆਂ ਦੇ ਨਾਲ ਰਹਿਣ ਦੇ ਲਈ ਮਜ਼ਬੂਰ ਕੀਤਾ ਜਾਂਦਾ ਹੈ
ਨੇਪਾਲ ''ਚ ਇਸ ਪਰਥਾ ਨੂੰ ਛੋਪਦੀ ਕਿਹਾ ਜਾਂਦਾ ਹੈ ਜਿਸ ਦਾ ਮਤਲਬ ਹੈ ਅਛੂਤਾ। ਇਹ ਪਰਥਾ ਕਾਫੀ ਸਮੇਂ ''ਤੋਂ ਚਲਦੀ ਆ ਰਹੀ ਹੈ। ਮਹਾਮਾਰੀ ਜਾਂ ਡਿਲਵਰੀ ਦੇ ਸਮੇਂ ਔਰਤਾਂ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ। ਇਸ ''ਤੋਂ ਬਾਅਦ ਉਨ੍ਹਾਂ ''ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਜਾਦੀਆਂ। ਲੜਕੀ ਘਰ ਦੇ ਅੰਦਰ ਨਹੀਂ ਜਾਂ ਸਕਦੀ। ਉਹ ਮਾਪਿਆਂ ਨੂੰ ਹੱਥ ਨਹੀਂ ਲਗਾ ਸਕਦੀ। ਇਸ ਤਰ੍ਹਾਂ ਦੀਆਂ ਕਈ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਦਿਨਾਂ ''ਚ ਲੜਕੀ ਨੂੰ ਖਾਣ ਨੂੰ ਸਿਰਫ ਨਮਕੀਨ ਬਰੈਡ ਜਾਂ ਚਾਵਲ ਹੀ ਦਿੱਤੇ ਜਾਂਦੇ ਹਨ।
ਅਗਸਤ ਦੇ ਮਹੀਨੇ ਰਿਸ਼ੀ ਪੰਚਮੀ ਨਾਮ ਦੇ ਤਿਉਹਾਰ ''ਚ ਔਰਤਾਂ ਨਹਾ ਕੇ ਪਵਿੱਤਰ ਹੋ ਜਾਂਦੀਆਂ ਹਨ। ਇਸ ਖੇਤਰ ''ਚ ਮੰਨਿਆ ਜਾਂਦਾ ਹੈ ਕਿ ਔਰਤਾਂ ਦੁਆਰਾ ਇਸ ਪਰਥਾ ਨੂੰ ਨਾ ਮੰਨਣ ''ਤੇ ਉਸ ਦੇ ਪਰਿਵਾਰ ਚੋਂ ਕਿਸੇ ਦੀ ਮੌਤ ਹੋ ਜਾਂਦੀ ਹੈ। ਔਰਤਾਂ ਨੂੰ ਮਹਾਵਾਰੀ ਦੇ ਦੌਰਾਨ ਅਪਮਾਨ ਅਤੇ ਹਿੰਸਾ ਦਾ ਵੀ ਸਾਹਮਣਾ ਕਰਨਾ ਪੈਦਾਂ ਹੈ।