‘ਮਾਂ ਦੀ ਪਿੱਠ ’ਤੇ ਵਿਕਸਿਤ ਸਕਿਨ ਦੀ ਪਰਤ ਖਾ ਜਾਂਦੇ ਹਨ ਡੱਡੂ ਦੇ ਬੱਚੇ’

Saturday, Jan 02, 2021 - 05:29 PM (IST)

‘ਮਾਂ ਦੀ ਪਿੱਠ ’ਤੇ ਵਿਕਸਿਤ ਸਕਿਨ ਦੀ ਪਰਤ ਖਾ ਜਾਂਦੇ ਹਨ ਡੱਡੂ ਦੇ ਬੱਚੇ’


ਹਾਂਗਕਾਂਗ- ਇਕ ਆਮ ਮਾਦਾ ਡੱਡੂ ਇਕ ਵਾਰ ’ਚ ਕਰੀਬ 2000 ਅੰਡੇ ਦਿੰਦੀ ਹੈ ਅਤੇ ਡੱਡੂ ਦੀਆਂ ਕੁਝ ਪ੍ਰਜਾਤੀਆਂ ’ਚ ਇਹ ਸਾਰੇ ਅੰਡੇ ਉਸ ਦੀ ਪਿੱਠ ’ਤੇ ਬਣੇ ਛੋਟੇ-ਛੋਟੇ ਸੁਰਾਖਾਂ ’ਤੇ ਸੁਰੱਖਿਅਤ ਰੱਖ ਦਿੱਤੇ ਜਾਂਦੇ ਹਨ। ਉਸ ਤੋਂ ਬਾਅਦ ਆਪਣੇ ਆਪ ਹੀ ਮਾਦਾ ਡੱਡੂ ਦੀ ਪਿੱਠ ’ਤੇ ਸਕਿਨ ਦੀ ਇਕ ਵੱਖਰੀ ਪਰਤ ਵਿਕਸਿਤ ਹੋ ਜਾਂਦੀ ਹੈ, ਜੋ ਉਨ੍ਹਾਂ ਅੰਡਿਆਂ ਨੂੰ ਪੂਰੀ ਤਰ੍ਹਾਂ ਢੱਕ ਲੈਂਦੀ ਹੈ।

ਇਹ ਪਰਤ ਅੰਡਿਆਂ (ਟੇਡਪੋਲ) ਲਈ ਇਕ ਤਰ੍ਹਾਂ ਨਾਲ ਕਵਚ ਦਾ ਕੰਮ ਕਰਦੀ ਹੈ। ਟੇਡਪੋਲ ਇਸੇ ਕਵਚ ਅੰਦਰ ਵਿਕਸਿਤ ਹੁੰਦੇ ਰਹਿੰਦੇ ਹਨ ਅਤੇ ਜਦੋਂ ਉਹ ਪੂਰਨ ਰੂਪ ’ਚ ਵਿਕਸਿਤ ਹੋ ਜਾਂਦੇ ਹਨ ਤਾਂ ਆਪਣੀ ਮਾਂ ਦੀ ਪਿੱਠ ’ਤੇ ਬਣੀ ਉਸ ਪਰਤ ਨੂੰ ਖਾ ਕੇ ਬਾਹਰ ਨਿਕਲ ਜਾਂਦੇ ਹਨ।

ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਟੇਡਪੋਲ ਉਸ ਸਕਿਨ ਨੂੰ ਖਾਂਦੇ ਹਨ ਤਾਂ ਮਾਦਾ ਨੂੰ ਕਿਸੇ ਤਰ੍ਹਾਂ ਦੇ ਦਰਦ ਦਾ ਅਹਿਸਾਸ ਨਹੀਂ ਹੁੰਦਾ ਸਗੋਂ ਉਸ ਨੂੰ ਇਹ ਪਤਾ ਨਹੀਂ ਲਗਦਾ ਕਿ ਕਦੋਂ ਉਸ ਦੇ ਬੱਚੇ ਉਸ ਦੀ ਪਿੱਠ ’ਤੇ ਬਣੀ ਪਰਤ ’ਚੋਂ ਮੁਕਤ ਹੋ ਚੁੱਕੇ ਹਨ। ਡੱਡੂ ਦੇ ਬੱਚੇ (ਸ਼ਿਸ਼ੂ) ਨੂੰ ਪੂਰਨ ਰੂਪ ਧਾਰਨ ਕਰਨ ’ਚ ਕਰੀਬ ਦੋ ਤੋਂ ਢਾਈ ਸਾਲ ਦਾ ਸਮਾਂ ਲੱਗਦਾ ਹੈ ਅਤੇ ਆਮ ਤੌਰ ’ਤੇ ਇਕ ਡੱਡੂ ਦੀ ਔਸਤ ਉਮਰ 7-8 ਸਾਲ ਤੱਕ ਹੀ ਹੁੰਦੀ ਹੈ।


author

Lalita Mam

Content Editor

Related News