7ਵੀਂ ਕਲਾਸ ਦੇ ਬੱਚਿਆਂ ਨੇ ਪ੍ਰਿੰਸੀਪਲ ਨੂੰ ਲਿਖੀ ਚਿੱਠੀ, ਹੱਸ-ਹੱਸ ਕੇ ਹੋ ਜਾਓਗੇ ਲੋਟ-ਪੋਟ
Monday, Jun 16, 2025 - 12:47 PM (IST)

ਵੈੱਬ ਡੈਸਕ -ਅਕਸਰ ਸੋਸ਼ਲ ਮੀਡੀਆ 'ਤੇ ਹੈਰਾਨੀਜਨਕ ਗੱਲਾਂ ਵਾਇਰਲ ਹੋਣ ਲੱਗਦੀਆਂ ਹਨ। ਕਈ ਵਾਰ ਅਜਿਹੀਆਂ ਪੋਸਟਾਂ ਵੀ ਦੇਖਣ ਨੂੰ ਮਿਲਦੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਹੋਣ ਦੇ ਨਾਲ-ਨਾਲ ਹੱਸਣ ਲਈ ਵੀ ਮਜਬੂਰ ਹੋ ਜਾਂਦੇ ਹਨ। ਅਜਿਹੀ ਹੀ ਇੱਕ ਪੋਸਟ ਇਸ ਸਮੇਂ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਪ੍ਰਿੰਸੀਪਲ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਦੀ ਕਲਾਸ ਦੀਆਂ ਕੁੜੀਆਂ ਬਾਰੇ ਸ਼ਿਕਾਇਤ ਕੀਤੀ ਗਈ ਹੈ। ਲੜਕਿਆਂ ਨੇ ਆਪਣੀ ਚਿੱਠੀ ਵਿੱਚ ਲਿਖਿਆ ਕਿ ਕੁੜੀਆਂ ਉਨ੍ਹਾਂ ਨੂੰ 'ਡਾਮਰ', 'ਰਸਗੁੱਲਾ', 'ਲੱਲਾ', 'ਪਾਗਲ' ਤੇ 'ਔਕਾਤ ਵਿੱਚ ਰਹੋ' ਵਰਗੇ ਸ਼ਬਦ ਕਹਿ ਕਹਿ ਕੇ ਚਿੜਾਉਂਦੀਆਂ ਹਨ।
ਇਹੀ ਨਹੀਂ ਲੜਕਿਆਂ ਨੇ ਦੱਸਿਆ ਕਿ ਕੁੜੀਆਂ ਕਲਾਸ ਵਿੱਚ ਰੌਲ਼ਾ ਪਾਉਂਦੀਆਂ ਹਨ, ਗਾਣੇ ਗਾਂਦੀਆਂ ਹਨ ਤੇ ਫਿਲਮੀ ਡਾਇਲਾਗ ਵੀ ਮਾਰਦੀਆਂ ਹਨ ਜਿਵੇਂ ਕਿ “ਓਮ ਫੋਮ ਧੜਾਟੇ ਕੱਟ ਰਹੀ ਆ”। ਚਿੱਠੀ ਦੇ ਅਖੀਰ ਵਿੱਚ ਕੁੜੀਆਂ ਦੇ ਨਾਂ ਵੀ ਲਿਖੇ ਗਏ ਹਨ। ਇਹ ਪੱਤਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਿਹਾ ਹੈ। ਲੋਕ ਇਸ ਮਾਮਲੇ ਨੂੰ ਹਾਸੇ ਤੇ ਮਜ਼ਾਕ ਦੇ ਰੂਪ ਵਿੱਚ ਲੈ ਰਹੇ ਹਨ। ਕਈ ਯੂਜ਼ਰਾਂ ਨੇ ਕਿਹਾ ਕਿ ਇਹ ਚਿੱਠੀ ਪੜ੍ਹ ਕੇ ਆਪਣੇ ਸਕੂਲ ਦੇ ਦਿਨ ਯਾਦ ਆ ਗਏ। ਇਹ ਪੱਤਰ @chhotixadvance ਇੰਸਟਾਗ੍ਰਾਮ ਪੇਜ ਤੇ ਸ਼ੇਅਰ ਕੀਤਾ ਗਿਆ, ਜਿਸਨੂੰ ਲੱਖਾਂ ਵਿਊਅਰਜ਼ ਤੇ ਹਜ਼ਾਰਾਂ ਲਾਈਕ ਮਿਲ ਚੁੱਕੇ ਹਨ।