ਸ਼ਖ਼ਸ ਦੇ ਢਿੱਡ ''ਚ ਤੈਰਦੀ ਦਿੱਸੀ ਜ਼ਿੰਦਾ ਮੱਛੀ, ਡਾਕਟਰ ਵੀ ਹੋਏ ਹੈਰਾਨ!
Sunday, Jul 06, 2025 - 06:57 PM (IST)

ਇੰਟਰਨੈਸ਼ਨਲ ਡੈਸਕ- ਅਕਸਰ ਲੋਕ ਮਾਮੂਲੀ ਢਿੱਡ ਦਰਦ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਪਰ ਜਦੋਂ ਢਿੱਡ ਦਰਦ ਬਰਦਾਸ਼ਤ ਤੋਂ ਬਾਹਰ ਹੋ ਜਾਵੇ ਤਾਂ ਡਾਕਟਰ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ। ਇਕ ਅਜਿਹਾ ਹੀ ਮਾਮਲਾ ਚੀਨ ਦਾ ਸਾਹਮਣੇ ਆਇਆ ਹੈ। ਇੱਥੇ ਇੱਕ ਆਦਮੀ ਢਿੱਡ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਆਇਆ। ਜਦੋਂ ਡਾਕਟਰਾਂ ਨੇ ਉਸਦੀ ਸੀਟੀ ਸਕੈਨ ਕੀਤੀ ਤਾਂ ਅੰਦਰ ਇੱਕ ਫੁੱਟ ਲੰਬੀ ਜ਼ਿੰਦਾ ਮੱਛੀ ਤੈਰਦੀ ਦਿਖਾਈ ਦਿੱਤੀ। ਇਸ ਤੋਂ ਬਾਅਦ ਕਾਫੀ ਮੁਸ਼ਕਲ ਸਰਜਰੀ ਤੋਂ ਬਾਅਦ ਇਸਨੂੰ ਸਰੀਰ ਤੋਂ ਕੱਢ ਦਿੱਤਾ ਗਿਆ। ਫਿਲਹਾਲ ਵਿਅਕਤੀ ਬਿਹਤਰ ਮਹਿਸੂਸ ਕਰ ਰਿਹਾ ਹੈ।
ਓਡਿਟੀ ਸੈਂਟਰਲ ਦੀ ਇੱਕ ਰਿਪੋਰਟ ਅਨੁਸਾਰ ਚੀਨ ਦੇ ਹੁਨਾਨ ਪ੍ਰਾਂਤ ਦੇ ਇੱਕ ਵਿਅਕਤੀ ਦੇ ਇਸ ਅਸਾਧਾਰਨ ਮਾਮਲੇ 'ਤੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ। ਇਸ ਅਨੁਸਾਰ ਹੁਨਾਨ ਮੈਡੀਕਲ ਯੂਨੀਵਰਸਿਟੀ ਨਾਲ ਸਬੰਧਤ ਇਕ ਵਿਅਕਤੀ ਹਸਪਤਾਲ ਵਿੱਚ ਼ਢਿੱਡ ਦਰਦ ਦੀ ਸ਼ਿਕਾਇਤ ਲੈ ਕੇ ਆਇਆ ਸੀ। ਸੀਟੀ ਸਕੈਨ ਵਿੱਚ ਆਦਮੀ ਦੇ ਢਿੱਡ ਵਿਚ ਇੱਕ ਵੱਡੀ, ਲੰਬੀ ਚੀਜ਼ ਤੈਰਦੀ ਦਿਖਾਈ ਦਿੱਤੀ, ਜੋ ਉਸਦੇ ਢਿੱਡ ਵਿੱਚ ਦਾਖਲ ਹੋ ਗਈ ਸੀ ਅਤੇ ਉਸਦੇ ਢਿੱਡ ਦੇ ਅੰਦਰ ਡੂੰਘਾਈ ਤੱਕ ਪਹੁੰਚ ਗਈ ਸੀ। ਵਿਅਕਤੀ ਦਾ ਢਿੱਡ ਬਹੁਤ ਸਖ਼ਤ ਹੋ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-'ਦੁਨੀਆ ਦਾ ਸਭ ਤੋਂ ਕੀਮਤੀ ਹੰਝੂ', ਇਕ ਬੂੰਦ ਨਾਲ ਸੱਪਾਂ ਦਾ ਜ਼ਹਿਰ ਬੇਅਸਰ
ਵਿਅਕਤੀ ਦੇ ਢਿੱਡ ਦੀ ਜਾਂਚ ਕਰਦੇ ਸਮੇਂ ਡਾਕਟਰ ਅੰਗਾਂ ਵਿੱਚ ਇੱਕ ਜ਼ਿੰਦਾ ਈਲ ਨੂੰ ਤੈਰਦਾ ਦੇਖ ਕੇ ਹੈਰਾਨ ਰਹਿ ਗਏ। ਸਰਜਰੀ ਦੌਰਾਨ ਡਾਕਟਰਾਂ ਨੇ ਪਾਇਆ ਕਿ ਈਲ ਅੰਤੜੀਆਂ ਦੀ ਕੰਧ ਨੂੰ ਪੂਰੀ ਤਰ੍ਹਾਂ ਵਿੰਨ੍ਹ ਚੁੱਕੀ ਸੀ ਅਤੇ ਹੁਣ ਢਿੱਡ ਅੰਦਰ ਤੈਰ ਰਹੀ ਸੀ। ਜੇਕਰ ਤੁਰੰਤ ਇਲਾਜ ਨਾ ਕੀਤਾ ਜਾਂਦਾ ਤਾਂ ਸੰਕਰਮਣ ਦਾ ਖ਼ਤਰਾ ਸੀ। ਸੰਭਾਵੀ ਘਾਤਕ ਪੈਰੀਟੋਨਾਈਟਿਸ ਦੇ ਡਰੋਂ ਡਾਕਟਰਾਂ ਨੇ ਲੈਪਰੋਸਕੋਪਿਕ ਐਮਰਜੈਂਸੀ ਸਰਜਰੀ ਕਰਨ ਦਾ ਫੈਸਲਾ ਕੀਤਾ। ਡਾਕਟਰ ਨੇ ਤੁਰੰਤ ਸਰਜਰੀ ਕੀਤੀ ਅਤੇ ਮੱਛੀ ਨੂੰ ਪੇਟ ਵਿੱਚੋਂ ਕੱਢ ਦਿੱਤਾ।
ਸਰਜਰੀ ਤੋਂ ਬਾਅਦ ਆਦਮੀ ਠੀਕ ਹੋ ਗਿਆ ਅਤੇ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਈਲ ਇੱਕ ਗੁਪਤ ਜਲੀ ਜੀਵ ਹੈ ਜੋ ਝੋਨੇ ਦੇ ਖੇਤਾਂ, ਝੀਲਾਂ, ਤਲਾਬਾਂ, ਨਦੀਆਂ ਅਤੇ ਨਹਿਰਾਂ ਦੇ ਗਾਦ ਵਿੱਚ ਰਹਿੰਦੀ ਹੈ। ਈਲ ਮੱਛੀ ਮੁਕਾਬਲਤਨ ਨਰਮ ਮਿੱਟੀ ਵਿੱਚ ਖੁੱਡ ਬਣਾਉਣ ਲਈ ਜਾਣੀ ਜਾਂਦੀ ਹੈ। ਇਸ ਲਈ ਇਹ ਆਸਾਨੀ ਨਾਲ ਮਨੁੱਖੀ ਅੰਤੜੀ ਨੂੰ ਵਿੰਨ੍ਹ ਸਕਦੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਸ਼ਾਮਲ ਡਾਕਟਰੀ ਮਾਹਿਰਾਂ ਨੇ ਇਸ ਗੱਲ 'ਤੇ ਚਰਚਾ ਨਹੀਂ ਕੀਤੀ ਕਿ ਮੱਛੀ ਆਦਮੀ ਦੇ ਢਿੱਡ ਅੰਦਰ ਕਿਵੇਂ ਪਹੁੰਚੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।