ਕਦੇ-ਕਦੇ ''ਸੀਨ ਬਟ ਨੋ ਰੀਪਲਾਈ'' ਵੀ ਜ਼ਰੂਰੀ, ਜਾਣੋ ਕੀ ਕਹਿੰਦੇ ਨੇ ਮਾਹਰ
Friday, Jul 04, 2025 - 01:26 PM (IST)

ਇੰਟਰਨੈਸ਼ਨਲ ਡੈਸਕ- ਅੱਜਕੱਲ੍ਹ ਜਦੋਂ ਤੁਸੀਂ ਆਨਲਾਈਨ ਹੁੰਦੇ ਹੋ, ਤਾਂ ਲੋਕ ਇਹ ਮੰਨ ਲੈਂਦੇ ਹਨ ਕਿ ਤੁਸੀਂ ਉਨ੍ਹਾਂ ਦੀ ਗੱਲ ਸੁਣਨ ਜਾਂ ਜਵਾਬ ਦੇਣ ਲਈ ਤਿਆਰ ਹੋ। ਪਰ ਕੀ ਹਮੇਸ਼ਾ ਅਜਿਹਾ ਹੁੰਦਾ ਹੈ? ਕਈ ਵਾਰ ਅਸੀਂ ਮੈਸੇਜ ਵੇਖ ਤਾਂ ਲੈਂਦੇ ਹਾਂ, ਪਰ ਉਸ ਵੇਲੇ ਉਨ੍ਹਾਂ ਨੂੰ ਜਵਾਬ ਦੇਣ ਦੀ ਸਥਿਤੀ ਵਿਚ ਨਹੀਂ ਹੁੰਦੇ। ਮਾਹਰਾਂ ਮੁਤਾਬਕ, ਸਮਾਜ ਵਿੱਚ ‘ਹਮੇਸ਼ਾ ਉਪਲਬਧ ਹੋਣ’ ਦੀ ਲੋੜ ਨੇ ਮਨੁੱਖੀ ਸੰਬੰਧਾਂ ਨੂੰ ਜਵਾਬਦੇਹੀ ਦੇ ਬੋਝ ਹੇਠ ਲਿਆ ਦਿੱਤਾ ਹੈ। ਹੁਣ ਕਿਸੇ ਨੂੰ ਜਵਾਬ ਦੇਣਾ ਸਿਰਫ ਗੱਲਬਾਤ ਨਹੀਂ, ਸਗੋਂ ਇੱਕ ਮਨੋਵਿਗਿਆਨਕ ਪ੍ਰਬੰਧਨ ਬਣ ਚੁੱਕਾ ਹੈ।
ਮਨੋਵਿਗਿਆਨਕ ਥਕਾਵਟ ਦਾ ਨਵਾਂ ਰੂਪ – 'ਮਲਟੀਵਰਸ ਫਟੀਗ'
ਅੱਜਕੱਲ੍ਹ ਅਸੀਂ ਕਈ ਰੂਪਾਂ ਵਿੱਚ ਜੀ ਰਹੇ ਹਾਂ – ਕਦੇ ਮਜ਼ਾਕੀਆ ਦੋਸਤ, ਕਦੇ ਸੰਵੇਦਨਸ਼ੀਲ ਭੈਣ, ਕਦੇ ਸਖ਼ਤ ਮੈਨੇਜਰ। ਇਹ ਸਾਰੇ ਰੂਪ ਇੱਕ ਥਕਾਵਟ ਪੈਦਾ ਕਰਦੇ ਹਨ, ਜਿਸ ਨੂੰ Multiverse Fatigue ਆਖਿਆ ਜਾਂਦਾ ਹੈ। ਇਸ ਥਕਾਵਟ ਦੀ ਖਾਸ ਗੱਲ ਇਹ ਹੈ ਕਿ ਇਹ ਨਾ ਤਾਂ ਸਰੀਰਕ ਹੁੰਦੀ ਹੈ ਅਤੇ ਨਾ ਹੀ ਅੱਖੋਂ ਦਿੱਸਦੀ ਹੈ, ਪਰ ਇਹ ਮਾਨਸਿਕ ਊਰਜਾ ਨੂੰ ਚੁਪਚਾਪ ਖਤਮ ਕਰ ਦਿੰਦੀ ਹੈ।
ਮੈਸੇਜ ਦਾ ਜਵਾਬ – ਹੁਣ ਇਕ 'ਪਰਫਾਰਮੈਂਸ'
ਅਸੀਂ ਛੋਟੇ-ਛੋਟੇ ਜਵਾਬਾਂ ਰਾਹੀਂ ਆਪਣਾ ਅਕਸ ਬਣਾਉਂਦੇ ਹਾਂ – ਜਿਸਨੂੰ ਮਾਹਰ "ਮਾਈਕਰੋ ਪਰਫਾਰਮੈਂਸ" ਕਹਿੰਦੇ ਹਨ। ਮਤਲਬ ਅਸੀਂ ਗੱਲ ਕਰਨ ਲਈ ਨਹੀਂ, ਸਗੋਂ ਆਪਣੇ ਆਪ ਨੂੰ ਇੱਕ "ਚੰਗਾ ਦੋਸਤ", ਜ਼ਿੰਮੇਦਾਰ ਸਹਿਕਰਮੀ ਜਾਂ "ਕੇਅਰਿੰਗ ਪਾਰਟਨਰ" ਦਰਸਾਉਣ ਲਈ ਜਵਾਬ ਦਿੰਦੇ ਹਾਂ।
ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਕਲੌਤੇ ਪੁੱਤ ਨੇ ਛੱਡੀ ਦੁਨੀਆ
ਇਸ ਥਕਾਵਟ ਤੋਂ ਬਚਣ ਦੇ ਤਰੀਕੇ
- ਤਰਜੀਹ ਤੈਅ ਕਰੋ – ਹਰ ਮੈਸੇਜ ਦਾ ਤੁਰੰਤ ਜਵਾਬ ਦੇਣਾ ਜ਼ਰੂਰੀ ਨਹੀਂ। ਸੋਚੋ ਕਿ ਕੌਣ ਜ਼ਰੂਰੀ ਹੈ।
- ਸਪਸ਼ਟਤਾ ਨਾਲ ਦੱਸੋ – ਜੇ ਜਵਾਬ ਨਾ ਦੇ ਸਕੋ, ਤਾਂ ਲਿਖੋ: "ਮੈਂ ਅਜੇ ਬਿਜ਼ੀ ਹਾਂ, ਜਲਦੀ ਜਵਾਬ ਦਿਆਂਗਾ।"
- ਦਿਨ ਵਿਚ ਸਿਰਫ ਇੱਕ ਜਾਂ ਦੋ ਵਾਰ ਹੀ ਮੈਸੇਜ ਚੈੱਕ ਕਰੋ – ਇਹ ਤਜਰਬਾ ਤੁਹਾਡੇ ਦਿਮਾਗ ਨੂੰ ਆਰਾਮ ਦੇਵੇਗਾ।
- ਅਪਰਾਧਬੋਧ ਨਾ ਲਵੋ – ਜਵਾਬ ਨਾ ਦੇਣਾ ਹਮੇਸ਼ਾ ਗਲਤ ਨਹੀਂ। ਤੁਹਾਡੀ ਮਾਨਸਿਕ ਸ਼ਾਂਤੀ ਵੀ ਓਨੀ ਹੀ ਜ਼ਰੂਰੀ ਹੈ ਜਿੰਨਾ ਕਿਸੇ ਹੋਰ ਦੀ ਉਮੀਦ। ਤੁਸੀਂ ਮਸ਼ੀਨ ਨਹੀਂ, ਇਨਸਾਨ ਹੋ। ਹਰ ਵੇਲੇ ਉਪਲਬਧ ਰਹਿਣ ਦੀ ਲੋੜ ਅਸੀਂ ਆਪਣੇ ਆਪ 'ਤੇ ਥੋਪ ਰਹੇ ਹਾਂ। ਜਵਾਬ ਦੇਣਾ ਜ਼ਰੂਰੀ ਹੈ, ਪਰ ਸੀਮਾ ਦੇ ਅੰਦਰ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8